HOME ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ਵੱਲੋ ਹੋਏਗਾ ਸੈਨਿਕਾਂ ਦਾ ਸਨਮਾਨ:-...

ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ਵੱਲੋ ਹੋਏਗਾ ਸੈਨਿਕਾਂ ਦਾ ਸਨਮਾਨ:- ਉਪ ਕੁੱਲਪਤੀ ਡਾ.ਰਾਜੀਵ ਸੂਦ 

3
ਫ਼ਰੀਦਕੋਟ    (ਸਮਾਜ ਵੀਕਲੀ)    ਅੱਜ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਉਪ ਕੁੱਲਪਤੀ ਡਾਂ.ਰਾਜੀਵ ਸੂਦ ਜੀ ਪ੍ਰੈਸ ਨਾਲ ਗੱਲਬਾਤ ਦੌਰਾਨ ਦੱਸਿਆਂ ਕਿ ਯੂਨੀਵਰਸਿਟੀ ਪ੍ਰਸਾਸ਼ਨ ਵੱਲੋ ਸਰਹੱਦਾਂ ਤੇ ਸਾਡੇ ਤੇ ਦੇਸ਼ ਲਈ ਲੜ ਰਹੇ ਸੈਨਿਕਾਂ ਦਾ ਸਨਮਾਨ ਕੀਤਾ ਜਾਵੇਗਾ। ਓਨਾਂ ਕਿਹਾ ਸੈਨਿਕ ਆਪਣੇ ਸੀਨਿਆਂ ਨੂੰ ਸੁਰੱਖਿਆਂ ਦੀਵਾਰ ਬਣਾ, ਸਾਡੇ ਲਈ ਸਰਹੱਦਾਂ ਤੇ ਆਪਣੇ ਪਰਿਵਾਰ ਦੀ ਪ੍ਰਵਾਹ ਕੀਤੇ ਬਿਨਾਂ ਖੜੇ ਹਨ। ਸਾਡਾ ਮਨੁੱਖੀ ਅਧਿਕਾਰ ਬਣਦਾ ਹੈ , ਅਸੀ ਓਨਾਂ ਦਾ ਸਨਮਾਨ ਕਰ ਹੌਸਲਾ ਅਫ਼ਜਾਈ ਕਰੀਏ। ਸਾਡਾ ਪੂਰਾ ਪ੍ਰਸਾਸ਼ਨ ਸਾਨਦਾਰ ਸਮਾਗਮ ਲਈ  ਤਤਪਰ ਹੈ। ਇਸ ਸਮਾਗਮ ਨੂੰ ਜਿੱਤ ਦੇ ਜਸ਼ਨ ਤੌਰ ਤੇ ਮਨਾਇਆਂ ਜਾ ਰਿਹਾ , ਇਸ ਸਮਾਗਮ ਦੌਰਾਨ ਪ੍ਰਸਿੱਧ ਚਰਚਿਤ ਅਦਾਕਾਰ ਤੇ ਲੋਕ ਗਾਇਕ ਕਰਮਜੀਤ ਅਨਮੋਲ ਜੀ ਆਪਣੇ ਬੇਹਤਰੀਣ ਗੀਤਾਂ ਨਾਲ ਹਾਜਰੀ ਲਗਵਾਉਣਗੇ । ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋ ਡਾਂ. ਗੁਰਪ੍ਰੀਤ ਕੌਰ ਜੀ ਧਰਮ ਪਤਨੀ , ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਮਾਨ ਜੀ ਦੀ ਹਾਜ਼ਰ ਹੋਣਗੇ । ਇਸ ਸਮੇ ਮੈਡੀਕਲ ਹਸਪਤਾਲ ਦੇ ਸੁਪਰਡੈਂਟ ਡਾਂ.ਨੀਤੂ ਕੂਕਰ ਤੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਂ.ਸੰਜੇ ਗੁਪਤਾ ਤੋ ਇਲਾਵਾਂ ਹਲਕਾ ਇੰਚਾਰਜ ਸ੍ਰ ਗੁਰਦਿੱਤ ਸਿੰਘ ਸੇਖੋ ਆਦਿ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article” ਦੂਰਸੰਚਾਰ ਹੈ ਤਾਂ ਵਿਕਸਤ ਸੰਸਾਰ ਹੈ”
Next article” ਕੁੜੀਆਂ “