HOME ਬਾਬਾ ਫ਼ਰੀਦ ਯੂਨੀਵਰਸਿਟੀ ਅਗਨੀਵੀਰ ਸ਼ਹੀਦ ਅਰਸ਼ਦੀਪ ਸਿੰਘ ਅਵਾਰਡ ਹਰ ਸਾਲ ਦੇਵੇਗੀ :-...

ਬਾਬਾ ਫ਼ਰੀਦ ਯੂਨੀਵਰਸਿਟੀ ਅਗਨੀਵੀਰ ਸ਼ਹੀਦ ਅਰਸ਼ਦੀਪ ਸਿੰਘ ਅਵਾਰਡ ਹਰ ਸਾਲ ਦੇਵੇਗੀ :- ਉਪ ਕੁੱਲਪਤੀ ਡਾਂ.ਰਾਜੀਵ ਸੂਦ

4
ਇਸ ਸਮੇ ਕਾਰਗਿਲ ਯੁੱਧ ਦੇ ਹੀਰੋ ਪਰਮਵੀਰ ਵਿਜੇਤਾ ਕੈਪਟਨ ਯੋਗਿੰਦਰ ਯਾਦਵ ਜੀ , ਜੀ.ਐਸ ਚੀਮਾ , ਬਲਬੀਰ ਸਿੰਘ ਤੇ ਹੋਰ ਸੈਨਿਕਾਂ ਨੂੰ ਸਨਮਾਨਿਤ ਕੀਤਾ।
ਇਸ ਸਮੇ ਹਲਕਾ ਵਿਧਾਇਕ ਸ੍ਰ ਗੁਰਦਿੱਤ ਸਿੰਘ ਸੇਖੋ, ਪ੍ਰਿੰਸੀਪਲ ਸੰਜੇ ਗੁਪਤਾ, ਮੈਡੀਕਲ ਸੁਪਰਡੈਂਟ ਡਾਂ. ਨੀਤੂ ਕੱਕੜ,ਡਾਂ.ਜੌਹਨ ਭੱਟੀ, ਜੀ.ਐੱਸ ਬਰਾੜ ਆਦਿ ਹਾਜ਼ਰ ਸਨ।

ਫ਼ਰੀਦਕੋਟ    (ਸਮਾਜ ਵੀਕਲੀ)   ਅੱਜ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ਵੱਲੋ ਇੱਕ ਸ਼ਰਧਾਂਜਲੀ ਤੇ ਸਨਮਾਨ ਸਮਾਰੋਹ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਐਡੋਟੋਰੀਅਮ ਹਾਲ ਵਿਚ ਕਰਵਾਇਆਂ। ਇਸ ਸਮਾਗਮ ਦੀ ਸ਼ੁਰੂਆਤ ਅਗਨੀਵੀਰ ਅਰਸ਼ਦੀਪ ਸਿੰਘ ਪਿੰਡ ਚਾਹਿਲ ਜ਼ਿਲਾ ਫ਼ਰੀਦਕੋਟ ਜੋ ਪਿਛਲੇ ਦਿਨੀ ਜੰਮੂ ਕਸ਼ਮੀਰ ਹਮਲੇ ਦੌਰਾਨ ਗੋਲੀ ਲੱਗਣ ਸ਼ਹੀਦ ਹੋ ਗਿਆਂ ਸੀ। ਓਨਾਂ ਨੂੰ ਸਰਧਾਂਜਲੀ ਭੇਟ ਕੀਤੀ ਗਈ।ਉਸ ਤੋ ਬਾਅਦ ਓਨਾਂ ਜੀਵਨ ਤੇ ਚਾਨਣਾ ਪਾਇਆਂ ਗਿਆਂ। ਇਸ ਸਮੇ ਐਮ.ਬੀ.ਬੀ.ਐੱਸ ਵਿਦਿਆਰਥੀਆਂ ਰਾਸਟਰੀ ਗੀਤ ਤੇ ਦੇਸ਼ ਭਗਤੀ ਦੇ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ। ਸਮਾਗਮ ਦੌਰਾਨ ਬੋਲਦਿਆਂ ਉਪ ਕੁੱਲਪਤੀ ਡਾਂ.ਰਾਜੀਵ ਸੂਦ ਜੀ ਨੇ ਸ਼ਹੀਦਾਂ ਨੂੰ ਨਮਨ ਕਰਦਿਆਂ ਕਿਹਾ ਕਿ ਪਿੰਡ ਚਾਹਿਲ ਦੇ ਅਗਨੀਵੀਰ ਸ਼ਹੀਦ ਅਰਸ਼ਦੀਪ ਸਿੰਘ ਦੇ ਨਾਮ ਤੇ ਅਵਾਰਡ ਯੂਨੀਵਰਸਿਟੀ ਵੱਲੋ ਸਕਿੱਲ ਵਿਚ ਪਹਿਲੇ ਸਥਾਨ ਰਹਿਣ ਵਾਲੇ ਵਿਦਿਆਰਥੀ ਨੂੰ ਹਰ ਸਾਲ ਦਿੱਤਾ ਜਾਵੇਗਾ। ਓਨਾਂ ਸ਼ਹੀਦ ਅਰਸ਼ਦੀਪ ਸਿੰਘ ਦੇ ਪਰਿਵਾਰ ਦਾ ਇਲਾਜ ਮੈਡੀਕਲ ਹਸਪਤਾਲ ਫ਼ਰੀਦਕੋਟ ਵੱਲੋ ਫਰੀ ਕਰਨ ਦੀ ਯੋਜਨਾ ਬਣਾਈ ਗਈ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ਼ਾਨਦਾਰ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਵਧਾਇਆ ਮਾਣ
Next articleਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਪੱਮਣ ​​ਦਆ ਸਲਾਨਾ ਮੈਗਜ਼ੀਨ “ਹਰਫ਼”  ਦੀ ਹੋਈ ਘੁੰਢ ਚੁਕਾਈ