ਭਲੂਰ (ਸਮਾਜ ਵੀਕਲੀ) ਬੇਅੰਤ ਗਿੱਲ:- ਦਸਵੀਂ ਅਤੇ ਬਾਰ੍ਹਵੀਂ ਦੇ ਨਤੀਜੇ ਦਾ ਐਲਾਨ ਹੋਇਆ ਹੈ। ਚੰਗੇ ਅੰਕ ਲੈ ਕੇ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਤੇ ਸ਼ਾਬਾਸ਼ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਪਾਰਸ ਜੇਠੀ ਪੁੱਤਰ ਰਜੀਵ ਕੁਮਾਰ ਜੇਠੀ ਕਲਾਸ ਦਸਵੀ CBSE ‘ਚੋਂ 96% , ਇਸ਼ੀਕਾ ਮੈਂਗੀ ਪੁੱਤਰੀ ਸਮਰ ਮੈਂਗੀ ਵਾਸੀ ਭਲੂਰ ਕਮੱਰਸ ਕਲਾਸ ਬਾਰਵੀਂ CBSE ‘ਚੋਂ 85% ਅਤੇ ਪ੍ਰਭ ਮੈਂਗੀ ਪੁੱਤਰ ਸਤਨਾਮ ਮੈਂਗੀ ਵਾਸੀ ਭਲੂਰ ਨੇ ਕਲਾਸ ਦਸਵੀ CBSE ‘ਚੋਂ 86% ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ, ਅਧਿਆਪਕਾਂ ਅਤੇ ਪਿੰਡ ਵਾਸੀਆਂ ਦਾ ਮਾਣ ਵਧਾਇਆ ਹੈ। ਅਜਿਹੇ ਅਗਾਂਹਵਧੂ ਬੱਚਿਆਂ ਨੂੰ ਦੇਖ ਕੇ ਹੀ ਹੋਰ ਬੱਚਿਆਂ ਨੂੰ ਸੇਧ ਮਿਲਦੀ ਹੈ। ਅੱਜ ਇੱਥੇ ਉਕਤ ਬੱਚਿਆਂ ਦੇ ਚੰਗੇ ਅੰਕ ਆਉਣ ਦੀ ਖੁਸ਼ੀ ਵਿੱਚ ਨੌਜਵਾਨ ਸਾਹਿਤ ਸਭਾ ਭਲੂਰ’, ਮਿਸ਼ਨ ਸੋਹਣਾ ਭਲੂਰ, ਗ੍ਰਾਮ ਪੰਚਾਇਤ ਭਲੂਰ, ਕਿਸਾਨ ਯੂਨੀਅਨ ਭਲੂਰ ਅਤੇ ਹੋਰ ਸਮੂਹ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਸਮਰ ਮੈਂਗੀ ਅਤੇ ਸਤਨਾਮ ਮੈਂਗੀ ਨੂੰ ਮੁਬਾਰਕਬਾਦ ਦਿੱਤੀ ਗਈ। ਦੱਸ ਦੇਈਏ ਕਿ ਉਕਤ ਬੱਚੇ ਸਵ: ਮਾਸਟਰ ਕੁਲਦੀਪ ਚੰਦ ਮੈਂਗੀ ਹੋਰਾਂ ਦੇ ਪਰਿਵਾਰ ‘ਚੋਂ ਹਨ ਅਤੇ ਇਹ ਪਰਿਵਾਰ ਅੱਜਕਲ੍ਹ ਮੋਗਾ ਵਿਖੇ ਰਹਿ ਰਿਹਾ ਹੈ, ਉੱਥੇ ਹੀ ਇਹ ਬੱਚੇ ਵੱਖ- ਵੱਖ ਸਕੂਲਾਂ ਵਿਚ ਪੜ੍ਹਾਈ ਕਰ ਰਹੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



