ਦੁੱਖਾਂ ਦੀ ਪੰਡ

(ਸਮਾਜ ਵੀਕਲੀ) 

ਦੁੱਖ ਇੱਕ ਹੋਵੇ ਮੈਂ ਤਾਂ ਦੱਸਾਂ-
ਦੁੱਖਾਂ ਦੀ ਪੰਡ ਸਿਰ ਤੇ, ਮੈਂ ਕਿਵੇਂ ਹੱਸਾਂ?

ਵਤਨ ਪੰਜਾਬ ਦਾ ਦੇਖ ਦੁੱਖੀ ਚਿਹਰਾ –
ਮੈਂ ਆਪਣੇ ਘਰ ਵਿੱਚ ਸੁਖੀ ਕਿਵੇਂ ਵੱਸਾਂ?

ਦੁੱਖੀ ਅੱਖਾਂ ਦੇ ਹੰਝੂ ਛੁਪਾਉਣ ਖਾਤਰ-
ਸੁੱਖ ਦੀ ਚਾਦਰ ਵਿਹੜੇ ਵਿਛਾਉਣ ਖਾਤਰ –
ਮੈਂ ਬਣਿਆ ਹਾਂ ਸੇਵਕ ਸਮਾਜ ਦਾ,

ਮੇਰੀ ਨਜ਼ਰ ਵਿੱਚ ਪਾਪੀ ਨੇ ਉਹ ਸਾਰੇ-
ਜੋ ਲਾਲਚ ਕਰਦੇ ਨੇ ਦਾਜ ਦਾ,

ਮੇਰੀ ਨਜ਼ਰ ਦੇ ਸਾਹਮਣੇ ਉਹ ਹਾਰੇ-
ਜੋ ਅਭਿਲਾਸ਼ਾ ਰਖਦੇ ਨੇ ਬੇਈਮਾਨੀ ਦੇ ਵਿਆਜ਼ ਦਾ,

ਅੱਖਾਂ ਮੇਰੀਆਂ ਵਿੱਚ ਕਾਤਲ ਉਹ ਸਾਰੇ-
ਜੋਕਾਂ ਵਾਂਗ ਜੋ ਲੋਕਾਂ ਦਾ ਖੂਨ ਚੂਸਣ-
ਹਰਾਮ ਦੀ ਕਮਾਈ ਨਾਲ ਹੀ ਜੇਬਾਂ ਠੂਸਣ ,

ਦੁੱਖੜੇ ਦੱਸਦੇ ਹੀ ਸਵੇਰ ਹੋਈ-
ਦੁੱਖਾਂ ਦੇ ਪਹਾੜ ਦੇਖ ਕੇ ਰੂਹ ਰੋਈ,

ਦੁਨੀਆਂ ਚਲਦੀ ਇਸੇ ਤਰ੍ਹਾਂ ਚਲਦੀ ਰਹਿਣੀ-
ਨਿੰਮੇ ਇਸੇ ਤਰ੍ਹਾਂ ਸੱਚ ਦੀ ਬਾਤ ਕਹਿਣੀ,

ਗੱਲ ਸੁਣ ਕੇ ਮੇਰੀ ਤਕਲੀਫ ਹੋਣੀ-
ਸੱਚ ਦੀ ਗੱਲ ਝੂਠਿਆਂ ਨਹੀਂ ਸਹਿਣੀ,

ਨਿਰਮਲ ਸਿੰਘ ਨਿੰਮਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਦ-ਮੁਰਾਦੇ ਤੇ ਖੁਸ਼ ਦਿਲ ਸੁਭਾਅ ਦੇ ਮਾਲਕ ਸਨ, ਮਿਸਤਰੀ ਜੀਤ ਸਿੰਘ
Next articleਰਾਜ ਪੱਧਰੀ ਖੇਡਾਂ ਵਿੱਚ ਜੇਤੂ ਬੱਚਿਆਂ ਦਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਕਪੂਰਥਲਾ (ਐ ਸਿ) ਵੱਲੋਂ ਸਨਮਾਨ