HOME ਆਟੋ ਅਤੇ ਟਰੈਕਟਰ ਟਰਾਲੀ ਦੀ ਟੱਕਰ ‘ਚ’ ਆਟੋ ਚਾਲਕ ਗੰਭੀਰ ਆਟੋ...

ਆਟੋ ਅਤੇ ਟਰੈਕਟਰ ਟਰਾਲੀ ਦੀ ਟੱਕਰ ‘ਚ’ ਆਟੋ ਚਾਲਕ ਗੰਭੀਰ ਆਟੋ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਿਆ

2
ਆਟੋ ਚਾਲਕ ਆਟੋ ਵਿਚ ਫਸਿਆ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ 
ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਕੰਗਣਾ ਪੁੱਲ ਦੇ ਨਜ਼ਦੀਕ ਰਾਣਾ ਢਾਬਾ ਤੇ ਸਾਹਮਣੇ  ਆਟੋ ਅਤੇ ਟਰੈਕਟਰ ਟਰਾਲੀ ਦਾ ਐਕਸੀਡੈਂਟ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮੋਕੇ ਮਿਲੀ ਜਾਣਕਾਰੀ ਅਨੁਸਾਰ ਇਕ ਟਰੈਕਟਰ ਟਰਾਲੀ ਜਿਸ ਦਾ ਨੰਬਰ ਪੀ ਬੀ 27 ਐਲ 6931ਮਾਰਕਾ ਸਵਰਾਜ਼ ਜੋ ਕਿ ਰੋਪੜ੍ਹ ਸਾਇਡ ਤੋਂ ਨਵਾਂਸ਼ਹਿਰ ਜਾ ਰਿਹਾ ਸੀ ਅਤੇ ਆਟੋ ਜਿਸ ਦਾ ਨੰਬਰ ਪੀ ਬੀ 07 ਸੀ ਈ 3405 ਜਿਸ ਨੂੰ ਜਤਿੰਦਰ ਵਾਸੀ ਕਾਠਗੜ੍ਹ ਥਾਣਾ ਕਾਠਗੜ੍ਹ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਚਲਾ ਰਿਹਾ। ਇਹ ਰੋਪੜ੍ਹ ਸਾਇਡ ਤੋਂ ਨਵਾਂਸ਼ਹਿਰ ਸਾਇਡ ਜਾ ਰਿਹਾ ਸੀ ਜਦੋਂ ਇਹ ਟਰੈਕਟਰ ਟਰਾਲੀ ਅਤੇ ਆਟੋ ਉਪਰੋਕਤ ਸਥਾਨ ਤੇ ਪਹੁੰਚੇ ਤਾਂ ਆਟੋ ਅਚਾਨਕ ਟਰਾਲੀ ਨਾਲ ਪਿੱਛੋਂ ਜਾ ਟਕਰਾਈਆ ।ਹਾਦਸੇ ਵਿਚ ਆਟੋ ਚਾਲਕ ਜਤਿੰਦਰ ਗੰਭੀਰ ਜਖਮੀ ਹੋ ਗਿਆ ਅਤੇ ਆਟੋ ਚਾਲਕ ਦੀ ਲੱਤਾਂ ਆਟੋ ਦੇ ਅਗਲੇ ਪਾਸੇ ਫਸ ਗਈਆਂ ਜਿਸ ਨੂੰ ਸਥਾਨਕ ਲੋਕਾਂ ਨੇ ਆਟੋ ਨੂੰ ਰੱਸੇ ਪਾ ਬੜੀ ਮੁਸ਼ਕਿਲ ਨਾਲ ਆਟੋ ਦੀ ਜੈਸੀ ਨੂੰ ਖਿੱਚ ਕੇ ਬਾਹਰ ਕੱਢਿਆ ਅਤੇ ਇਲਾਜ ਲਈ ਕਾਰ ਰਾਹੀਂ ਬਲਾਚੌਰ ਦੇ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਜਿੱਥੇ ਡਾਕਟਰਾਂ ਦੀ ਟੀਮ ਵਲੋਂ ਫਸਟਏਡ ਦੇਣ ਬਾਅਦ ਚੰਡੀਗੜ੍ਹ ਪੀ ਜੀ ਆਈ ਨੂੰ ਰੇਫਰ ਕਰ ਦਿੱਤਾ ਗਿਆ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਾਂ ਦੇ ਦੁੱਧ ਵਿੱਚ ਕੀਟਨਾਸ਼ਕਾਂ ਦੇ ਤੱਤ ਸਾਹਮਣੇ ਆਉਣਾ ਗੰਭੀਰ ਚਿੰਤਾ ਦਾ ਵਿਸ਼ਾ
Next articleਮਾਂ ਬੋਲੀ ਪੰਜਾਬੀ ਤੇ ਸਿੱਖਿਆ ਖੇਤਰ ਵਿਚ ਪਾਏ ਅਹਿਮ ਯੋਗਦਾਨ ਲਈ ਯਾਦ ਰਹਿਣਗੇ ਪਿ੍ੰਸੀਪਲ ਪ੍ਰੀਤਮ ਸਿੰਘ ਸਰਗੋਧੀਆ