HOME ਆਸਟ੍ਰੇਲੀਆ ਸਿਡਨੀ ਵਿੱਚ ਮੰਗਲ ਹਠੂਰ ਦੀ ਭਰਵੀਂ ਮਹਿਫ਼ਲ

ਆਸਟ੍ਰੇਲੀਆ ਸਿਡਨੀ ਵਿੱਚ ਮੰਗਲ ਹਠੂਰ ਦੀ ਭਰਵੀਂ ਮਹਿਫ਼ਲ

ਸਰੀ /ਵੈਨਕੂਵਰ   (ਸਮਾਜ ਵੀਕਲੀ)    (ਕੁਲਦੀਪ ਚੁੰਬਰ)– ਪ੍ਰਸਿੱਧ ਗੀਤਕਾਰ ਅਤੇ ਨਾਵਲਕਾਰ ਮੰਗਲ ਹਠੂਰ ਅੱਜਕੱਲ੍ਹ ਆਸਟ੍ਰੇਲੀਆ ਫੇਰੀ ਤੇ ਗਿਆ ਹੋਇਆ ਹੈ , ਉਥੇ ਉਹਨਾਂ ਦੀਆਂ ਮਹਿਫ਼ਲਾਂ ਬਹੁਤ ਹੀ ਉਤਸ਼ਾਹ ਨਾਲ ਸੁਣੀਆਂ ਜਾ ਰਹੀਆਂ ਹਨ । 26 ਅਪ੍ਰੈਲ ਨੂੰ ਮੰਗਲ ਹਠੂਰ ਦੀ ਮਹਿਫ਼ਲ ਆਸਟ੍ਰੇਲੀਆ ਸਿਡਨੀ ਵਿੱਚ ਪਰਮ ਬੋਪਾਰਾਏ (ਬਟਾਲਾ) ਅਤੇ ਉਹਨਾਂ ਦੇ ਸਾਥੀਆਂ ਵਲੋਂ ਬਹੁਤ ਹੀ ਸ਼ਾਨਦਾਰ ਢੰਗ ਨਾਲ ਰੱਖੀ ਗਈ । ਰਾਤ ਦੇਰ ਤੱਕ ਚੱਲੀ ਸ਼ਾਇਰੋ ਸ਼ਾਇਰੀ ਦੀ ਮਹਿਫ਼ਲ ਵਿੱਚ ਮੰਗਲ ਹਠੂਰ ਦੀ 16 ਵੀਂ ਕਿਤਾਬ “ਟਿਕਾਣਾ ਕੋਈ ਨਾ” ਵੀ ਰੂਬਰੂ ਕੀਤੀ ਗਈ। ਇਸ ਮੌਕੇ ਪਰਮ ਬੋਪਾਰਾਏ (ਬਟਾਲਾ), ਹਰਦੀਪ ਬਾਜਵਾ, ਕੁਲਦੀਪ ਗੁਰਾਇਆ, ਰੌਬਨ ਖੇੜਾ,ਬਲਜੀਤ ਬੱਲੀ, ਸੋਨਾ ਰੰਧਾਵਾ, ਕੁਲਜੀਤ ਸਿੰਘ, ਰਘਵੀਰ ਸਿੱਧੂ, ਹਰਵਿੰਦਰ ਰੰਧਾਵਾ ਅਤੇ ਹੋਰ ਸੱਜਣ ਮਿੱਤਰ ਹਾਜ਼ਰ ਸਨ। ਮੰਗਲ ਹਠੂਰ ਦੇ ਗੀਤਾਂ ਨੇ ਅਖੀਰ ਵਿੱਚ ਸਾਰਿਆਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਮੰਗਲ ਹਠੂਰ ਦੀਆਂ ਸਿਡਨੀ,ਬ੍ਰਿਸਬੇਨ ਅਤੇ ਮੈਲਬੌਰਨ ਵੀ ਖੂਬ ਮਹਿਫ਼ਲਾਂ ਲੱਗਣਗੀਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬੀ ਗਾਇਕ ਜੋਨੀ ਮਹੇ ਦੇ ਗੀਤ ‘ਜਹਾਨ’ ਦਾ ਪੋਸਟਰ  ਸੰਗੀਤਕਾਰ ਸਚਿਨ ਅਹੂਜਾ ਵਲੋਂ ਰਿਲੀਜ਼ – ਰਾਣਾ ਭੋਗਪੁਰੀਆ
Next article‘ਚਿੰਤਾ ਅਤੇ ਚਿੰਤਨ ਦਾ ਸੁਮੇਲ ਹੈ – ਦੱਸ ਕੀ ਆਖਾਂ’