*ਕਾਮਰੇਡ ਆਗੂਆਂ ਦੇ ਧਿਆਨ ਹਿੱਤ*

ਰੋਮੀ ਘੜਾਮੇਂ ਵਾਲ਼ਾ

(ਸਮਾਜ ਵੀਕਲੀ)

ਕਾਮਰੇਡੋ ਭਾਸ਼ਣਾਂ ਦੀ ਕਰ ਲਓ ਛੰਗਾਈਆਂ ਨੂੰ।
ਕਾਮਰੇਡੋ ਭਾਸ਼ਣਾਂ ਦੀ ਕਰ ਲਓ ਛੰਗਾਈਆਂ ਨੂੰ।
ਆ ਜਵੇ ਸਮਝ ਤਾਂ ਕਿ ਆਮ ਮਾਈਆਂ – ਭਾਈਆਂ ਨੂੰ।

ਬੁਰਜੂਆ, ਪਰੋਲੇਤਾਰੀ ਕਿਤੇ ਵਿਕੋਲਿੱਤਰੀ।
ਸੰਦਰਭ, ਪ੍ਰੋੜਤਾ ਜਾਂ ਹੋਵੇ ਸਤਾ-ਪਿੱਤਰੀ।
ਆਉਂਦੀ ਨਾ ਸਮਝ ਦਿੰਦੇ ਕਿਹੜੀਆਂ ਦੁਹਾਈਆਂ ਨੂੰ।
ਕਾਮਰੇਡੋ ਭਾਸ਼ਣਾਂ ਦੀ ਕਰ ਲਓ ਛੰਗਾਈਆਂ ਨੂੰ।
ਆ ਜਵੇ ਸਮਝ ਤਾਂ ਕਿ ਆਮ ਮਾਈਆਂ – ਭਾਈਆਂ ਨੂੰ।

ਵਿੱਚੇ ਕਿਤੋਂ ਕਿਊਬਾ ਦੀ ਕ੍ਰਾਂਤੀ ਵੜ ਜਾਂਦੀ ਐ।
ਰੂਸੀ ਫੌਜ, ਨਾਟੋ ਫੌਜਾਂ ਉੱਤੇ ਚੜ੍ਹ ਜਾਂਦੀ ਐ।
ਯੁੱਧ ਵੀਅਤਨਾਮ ਦਾ ਸੁਣਾਉਂਦੇ ਮ੍ਹਾਤੜ-ਭਾਈਆਂ ਨੂੰ।
ਕਾਮਰੇਡੋ ਭਾਸ਼ਣਾਂ ਦੀ ਕਰ ਲਓ ਛੰਗਾਈਆਂ ਨੂੰ।
ਆ ਜਵੇ ਸਮਝ ਤਾਂ ਕਿ ਆਮ ਮਾਈਆਂ – ਭਾਈਆਂ ਨੂੰ।

ਬੁਰਜੂਆ, ਪਰੋਲੇਤਾਰੀ ਕਿਤੇ ਵਿਕੋਲਿੱਤਰੀ।
ਸੰਦਰਭ, ਪ੍ਰੋੜਤਾ ਜਾਂ ਹੋਵੇ ਸਤਾ-ਪਿੱਤਰੀ।
ਆਉਂਦੀ ਨਾ ਸਮਝ ਦਿੰਦੇ ਕਿਹੜੀਆਂ ਦੁਹਾਈਆਂ ਨੂੰ।
ਕਾਮਰੇਡੋ ਭਾਸ਼ਣਾਂ ਦੀ ਕਰ ਲਓ ਛੰਗਾਈਆਂ ਨੂੰ।
ਆ ਜਵੇ ਸਮਝ ਤਾਂ ਕਿ ਆਮ ਮਾਈਆਂ – ਭਾਈਆਂ ਨੂੰ।

ਆਉਂਦੇ ਹਨ ਬਹੁਤੇ ਥੋਡੇ ‘ਕੱਠਾਂ ਵਿਚਕਾਰ ਨੇ।
ਮਜਦੂਰ, ਕਿਰਸਾਨ ਤੇ ਛੋਟੇ ਦੁਕਾਨਦਾਰ ਨੇ।
ਰੋਮੀ ਜਿਹੇ ਘੜਾਮੇਂ ਪੜ੍ਹੇ ਛੋਟੀਆਂ ਪੜ੍ਹਾਈਆਂ ਨੂੰ।
ਕਾਮਰੇਡੋ ਭਾਸ਼ਣਾਂ ਦੀ ਕਰ ਲਓ ਛੰਗਾਈਆਂ ਨੂੰ।
ਆ ਜਵੇ ਸਮਝ ਤਾਂ ਕਿ ਆਮ ਮਾਈਆਂ – ਭਾਈਆਂ ਨੂੰ।

ਰੋਮੀ ਘੜਾਮੇਂ ਵਾਲ਼ਾ।
98552-81105

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਦਾ ਬਜਟ ਪੂਰੀ ਤਰਾਂ ਦਸ਼ਾ ਤੇ ਦਿਸ਼ਾਹੀਣ-ਕੁਲਦੀਪ ਜੌਹਲ
Next articleਪਿੰ੍ਰਸੀਪਲ ਪ੍ਰੇਮ ਕੁਮਾਰ ਵਲੋਂ ਲਸਾੜਾ ਵਿਖੇ ਕੀਤੀ ਵਲੰਟੀਅਰਾਂ ਨਾਲ ਮੀਟਿੰਗ