ਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਦੀ ਮੀਟਿੰਗ ਆਯੋਜਿਤ 

ਜਲੰਧਰ, ਫਿਲੌਰ (ਜੱਸੀ)-ਅੱਜ ਸਿਵਲ ਹਸਪਤਾਲ ਬਚਾਉ ਸੰਘਰਸ਼ ਕਮੇਟੀ ਫਿਲੌਰ ਦੀ ਕਮੇਟੀ ਦੀ ਮੀਟਿੰਗ ਜਰਨੈਲ ਫਿਲੌਰ ਅਤੇ ਸਰਵਜੀਤ ਭੱਟੀਆਂ ਦੀ ਪ੍ਰਧਾਨਗੀ ਹੇਠ  ਦਿੱਲੀ ਸ਼ਹੀਦਾਂ ਦੀ ਯਾਦਗਾਰ ਫਿਲੌਰ ਵਿੱਖੇ ਹੋਈ । ਜਿਸ ਵਿੱਚ ਵੱਖ ਵੱਖ ਮੁੱਦਿਆ ਉਪਰ ਬਹੁਤ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ । ਮੀਟਿੰਗ ਵਿੱਚ ਸੰਬੋਧਨ ਕਰਦਿਆਂ  ਆਗੂਆ ਨੇ ਦੱਸਿਆ ਕਿ ਸਿਵਲ ਹਸਪਤਾਲ ਅੰਦਰ ਹਸਪਤਾਲ ਅੰਦਰ 11 ਡਾਕਟਰਾਂ ਦੀਆਂ ਅਸਾਮੀਆਂ ਹਨ ਜਿਹਨਾ ਵਿੱਚੋ ਸਿਰਫ 3 ਭਰੀਆਂ ਹੋਈਆਂ ਨੇ ਤੇ 8 ਅਸਾਮੀਆਂ ਖਾਲੀ ਹਨ ਜਨਰਲ ਸਰਜਨ , ਮੈਡੀਕਲ ਸਪੈਸ਼ਲਿਸਟ , ਗਾਇਨੀ , ਐਨਸਥੀਸੀਆ ,ਕੰਨਾ ਦਾ ਡਾਕਟਰ , ਚਮੜੀ ਰੋਗਾ ਦੇ ਡਾਕਟਰ , ਖੂਨ ਨਾਲ ਸਬੰਧਿਤ ਡਾਕਟਰ , ਬੱਚਿਆਂ ਦੇ ਰੋਗਾ ਦੇ ਮਾਹਿਰ ਡਾਕਟਰਾਂ ਦੀਆ ਅਸਾਮੀਆਂ ਹਨ ਜੋ ਕਿ ਖਾਲੀ ਹਨ ਇਹਨਾ ਨੂੰ ਭਰਿਆ ਜਾਵੇ ਅਤੇ ਇਸੇ ਤਰਾਂ ਨਰਸ ਸਟਾਫ ਅਸਾਮੀਆਂ 10 ਹਨ ਜਿਹਨਾ ਵਿੱਚੋ ਸਿਰਫ 5 ਭਰੀਆਂ ਹਨ ਤੇ ਬਾਕੀ ਖਾਲੀ ਹਨ । ਕਲਰਕ ਅਸਾਮੀਆਂ 3 ਹਨ ਜਿਹਨਾ ਵਿੱਚੋ ਸਿਰਫ ਇਕ ਭਰੀ ਹੈ ਅਤੇ 2 ਖਾਲੀ ਹਨ ।ਦਰਜਾ ਚਾਰ ਮੁਲਾਜਮਾ ਵਿੱਚ ਹੈਲਪਰ ਦੀਆਂ 6 ਅਸਾਮੀਆਂ  ਵਿੱਚੋਂ 2 ਪੋਸਟਾਂ ਖਾਲੀ ਹਨ ਅਤੇ ਸਫਾਈ ਕਰਮਚਾਰੀਆਂ ਦੀਆਂ ਕੁੱਲ 10 ਅਸਾਮੀਆਂ ਵਿੱਚੋਂ ਸਿਰਫ 1 ਭਰੀ ਹੋਈ ਹੈ ਅਤੇ 9 ਅਸਾਮੀਆਂ ਖਾਲੀ ਹਨ ।
ਐਂਬੂਲੈਸ ਦੇ ਡਰਾਇਵਰ ਘੱਟੋ ਘੱਟ 3 ਹੋਣੇ ਚਾਹੀਦੇ ਹਨ ਜਿਹਨਾ ਵਿੱਚੋ ਇਕ ਵੀ ਅਸਾਮੀ ਭਰੀ ਨਹੀ ਗਈ ਹੈ । ਲੈਬੋਰਟਰੀ ਦੇ ਸਟਾਫ ਵਿੱਚੋ 5 ਅਸਾਮੀਆਂ ਹਨ ਜਿਹਨਾ ਵਿੱਚੋਂ ਸਿਰਫ ਇਕ ਭਰੀ ਹੋਈ ਹੈ ਅਤੇ 4 ਖਾਲੀਆਂ ਹਨ ਅਤੇ ਲੈਬੋਰਟਰੀ ਨਾਲ ਸਬੰਧਿਤ ਸਾਮਾਨ ਦੀ ਘਾਟ ਨੂੰ ਪੂਰਾ ਕੀਤਾ ਜਾਵੇ  । ਉਪਰੋਕਤ ਸਾਰੀਆਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ । ਇਸ ਤੋ ਇਲਾਵਾ ਹਰ ਤਰਾਂ ਦੀਆਂ ਦਵਾਈਆਂ ਮੁਹੱਈਆਂ ਕਰਵਾਈਆਂ ਜਾਣ । ਅਤੇ ਹਸਪਤਾਲ ਨਾਲ ਸਬੰਧਿਤ ਹੋਰ ਵੀ ਵੱਖ ਵੱਖ ਕਮੀਆਂ ਬਾਰੇ ਗੰਭੀਰਤਾ ਨਾਲ ਵਿੱਚਾਰ ਚਰਚਾਵਾਂ ਹੋਈਆਂ । ਸੰਘਰਸ਼ ਕਮੇਟੀ ਨੇ ਫੈਸਲਾਂ ਕੀਤਾ ਕਿ ਆਉਣ ਵਾਲੇ 11 ਅਗੱਸਤ 2023 ਨੂੰ SDM ਫਿਲ਼ੌਰ ਰਾਂਹੀ 11 ਵਜੇ ਮੰਗ ਪੱਤਰ ਸਿਹਤ ਮੰਤਰੀ ਪੰਜਾਬ ਨੂੰ ਭੇਜਿਆ ਜਾਵੇਗਾ । 11 ਅਗੱਸਤ ਦੇ ਮੰਗ ਪੱਤਰ ਤੋ ਪਹਿਲ਼ਾ ਫਿਲੌਰ ਦੇ ਨੇੜਲੇ ਪਿੰਡਾਂ ਵਿੱਚ ਮੀਟਿੰਗਾਂ ਰੱਖ ਕੇ ਆਮ ਇਸ ਲੜਾਈ ਨੂੰ ਆਮ ਲੋਕਾਂ ਵਿਚ ਲੈ ਕੇ ਜਾਇਆ ਜਾਵੇਗਾ । ਇਸ ਮੀਟਿੰਗ ਵਿੱਚ ਸੰਘਰਸ਼ ਕਮੇਟੀ ਦੇ ਆਗੂ ਦੀਪਕ ਰਸੂਲਪੁਰੀ , ਪਰਸ਼ੋਤਮ ਫਿਲ਼ੌਰ ,ਸੰਦੀਪ ਕੁਮਾਰ ,ਮਾਸਟਰ ਹੰਸ ਰਾਜ , ਸਰਪੰਚ ਰਾਮ ਲੁਭਾਇਆ ,ਗੁਰਮੇਲ ਸਿੰਘ ,ਚਰਨ ਸਿੰਘ,ਰੋਹਿਤ ,ਕੇਸ਼ਵ ਮਹਿਤਾ , ਜਸਵੰਤ ਬੋਧ ,ਤਜਿੰਦਰ ਸਿੰਘ ਧਾਲੀਵਾਲ ,ਰਾਜਵਿੰਦਰ ਮੁੱਠਡਾ ,ਰਜਿੰਦਰ ਸਿੰਘ ਪੰਚ ,ਰਵਿੰਦਰ ਪਾਲ ,ਹਾਜਿਰ ਸਨ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੰਬਰਦਾਰ ਸਾਹਿਬਾਨਾਂ ਦੇ ਮਾਣ ਸਨਮਾਨ ਦਾ ਘਾਣ ਕਰਨ ਵਾਲੇ DC ਦਾ ਸਨਮਾਨ ਕਰਨਾ ਗੁਰਪਾਲ ਸਮਰੇ ਲਈ ਸ਼ਰਮਨਾਕ ਗੱਲ – ਅਸ਼ੋਕ ਸੰਧੂ ਜ਼ਿਲ੍ਹਾ ਪ੍ਰਧਾਨ
Next articleਕ੍ਰਾਂਤੀ ਦਾ ਸਫਰ ਸ਼ਹੀਦ ਊਧਮ ਸਿੰਘ ਉਰਫ ਮੁਹੰਮਦ ਸਿੰਘ ਆਜ਼ਾਦ