HOME ਸੋਸ਼ਲ ਵਰਕਰਜ਼ ਵੈਲਫੇਅਰ ਸੋਸਾਇਟੀ ਵੱਲੋਂ ਇੰਟਰਨਸ਼ਿਪ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ...

ਸੋਸ਼ਲ ਵਰਕਰਜ਼ ਵੈਲਫੇਅਰ ਸੋਸਾਇਟੀ ਵੱਲੋਂ ਇੰਟਰਨਸ਼ਿਪ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ

2
ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਸੋਸ਼ਲ ਵਰਕਰਜ਼ ਵੈਲਫੇਅਰ ਸੋਸਾਇਟੀ ਦੀ ਗਰਲਜ਼ ਵਿੰਗ ਵੱਲੋਂ ਐਲ.ਪੀ.ਯੂ., ਸੀ.ਯੂ.ਸਰਕਾਰੀ ਕਾਲਜ ਲੁਧਿਆਣਾ ਅਤੇ ਹੋਰ ਸਿੱਖਿਆ ਸੰਸਥਾਵਾਂ ਦੇ ਲਗਭਗ 100 ਤੋਂ 150 ਵਿਦਿਆਰਥੀਆਂ ਨੂੰ ਇੱਕ ਮਹੀਨੇ ਦੀ ਸਮਾਜਿਕ ਇੰਟਰਨਸ਼ਿਪ ਸਫਲਤਾਪੂਰਵਕ ਪੂਰੀ ਕਰਨ ਉਪਰੰਤ ਸੋਸਾਇਟੀ ਵੱਲੋਂ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਇਸ ਇੰਟਰਨਸ਼ਿਪ ਦੌਰਾਨ ਵਿਦਿਆਰਥੀਆਂ ਨੂੰ ਮਨੁੱਖੀ ਅਧਿਕਾਰ, ਬਾਲ ਅਧਿਕਾਰ, ਵਾਤਾਵਰਣ ਸੁਰੱਖਿਆ, ਸਫ਼ਾਈ ਮੁਹਿੰਮਾਂ ਅਤੇ ਸਮਾਜਿਕ ਜਾਗਰੂਕਤਾ ਨਾਲ ਜੁੜੇ ਵੱਖ-ਵੱਖ ਕਾਰਜਾਂ ਵਿੱਚ ਪ੍ਰਯੋਗਾਤਮਕ ਤਜਰਬਾ ਦਿੱਤਾ ਗਿਆ।ਵਿਦਿਆਰਥੀਆਂ ਦੀ ਵਿਹਾਰਕ ਜਾਣਕਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਸਿਵਲ ਹਸਪਤਾਲ, ਜ਼ਿਲ੍ਹਾ ਅਦਾਲਤ, ਡਿਪਟੀ ਕਮਿਸ਼ਨਰ ਦਫ਼ਤਰ ਅਤੇ ਹੋਰ ਸਰਕਾਰੀ ਦਫ਼ਤਰਾਂ ਦੇ ਦੌਰੇ ਵੀ ਕਰਵਾਏ ਗਏ, ਤਾਂ ਜੋ ਉਹ ਪ੍ਰਸ਼ਾਸਨਿਕ ਪ੍ਰਣਾਲੀ ਅਤੇ ਲੋਕ ਸੇਵਾਵਾਂ ਦੀ ਕਾਰਗੁਜ਼ਾਰੀ ਨੂੰ ਨੇੜੇ ਤੋਂ ਸਮਝ ਸਕਣ। ਸੋਸਾਇਟੀ ਦੇ ਅਨੁਸਾਰ ਇਸ ਇੰਟਰਨਸ਼ਿਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕੇਵਲ ਸਰਟੀਫਿਕੇਟ ਦੇਣਾ ਨਹੀਂ, ਸਗੋਂ ਉਨ੍ਹਾਂ ਵਿੱਚ ਸਮਾਜ ਸੇਵਾ ਦੀ ਭਾਵਨਾ, ਲੀਡਰਸ਼ਿਪ ਅਤੇ ਵਿਹਾਰਕ ਤਜਰਬੇ ਨੂੰ ਵਿਕਸਤ ਕਰਨਾ ਹੈ। ਇਸ ਮੌਕੇ ਸੋਸਾਇਟੀ ਦੇ ਚੇਅਰਮੈਨ ਸਨੀ ਮਲਿਕ, ਪ੍ਰਧਾਨ ਅਮਿਤ ਵਰਮਾ ਅਤੇ ਸਹਿਯੋਗੀ ਮੈਂਬਰ ਸ਼ਿਵ ਕਪੂਰ ਹਾਜ਼ਰ ਰਹੇ। ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਸਫਲਤਾਪੂਰਵਕ ਪੂਰੀ ਕਰਨ ‘ਤੇ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਸਮਾਜ ਸੇਵਾ ਦੇ ਕਾਰਜਾਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨੋਬਲ ਫਾਊਂਡੇਸ਼ਨ ਨੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਦਾ ਆਯੋਜਨ ਕੀਤਾ।
Next articleSocial Work, Conversions and NGO’s