ਭੰਤੇ ਦਰਸ਼ਨਦੀਪ ਮਹਾਥੇਰੋ ‘ਤੇ ਭੰਤੇ ਪ੍ਰਗਿਆ ਬੋਧੀ ਥੇਰੋ ਧੰਮ ਚੱਕਰ ਪ੍ਰਵਰਤਨ ਦਿਵਸ ਸਮਾਗਮ ‘ਚ ਦੇਣਗੇ ਧੰਮ ਦੇਸ਼ਨਾ

: भंते दर्शनदीप महाथेरो जी और भंते प्रज्ञा बोधि थेरो जी की फाइल फोटो।

ਜਲੰਧਰ (ਸਮਾਜ ਵੀਕਲੀ) ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ 14 ਅਕਤੂਬਰ, 2024 ਨੂੰ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ਆਯੋਜਿਤ ਕੀਤੇ ਜਾ ਰਹੇ ‘ਧੰਮ ਚੱਕਰ ਪ੍ਰਵਰਤਨ’ ਦਿਵਸ ਸਮਾਗਮ ਵਿੱਚ ਤਕਸ਼ਿਲਾ ਮਹਾਬੁੱਧ ਵਿਹਾਰ, ਲੁਧਿਆਣਾ ਤੋਂ ਮਾਨਯੋਗ ਭੰਤੇ ਦਰਸ਼ਨਦੀਪ ਮਹਾਥੇਰੋ ਅਤੇ ਮਾਨਯੋਗ ਭੰਤੇ ਪ੍ਰਗਿਆ ਬੋਧੀ ਥੇਰੋ ਜੀ ਧੰਮ ਦੇਸ਼ਨਾ ਦੇਣਗੇ।   ਧੰਮ ਚੱਕਰ ਪ੍ਰਵਰਤਨ ਦਿਵਸ ਸਮਾਗਮ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਹਰ ਸਾਲ ਬੜੇ ਸ਼ਰਧਾ ਪੂਰਵਕ ਅਤੇ ਧੂਮ ਧਾਮ ਨਾਲ ਅੰਬੇਡਕਰ ਭਵਨ ਵਿਖੇ ਵਿਸ਼ਾਲ ਪੱਧਰ ਤੇ ਮਨਾਉਂਦੀ ਹੈ। ਇਸ ਦਿਨ ਯਾਨੀ ਕਿ 14 ਅਕਤੂਬਰ 1956 ਨੂੰ ਲਤਾੜੇ ਹੋਏ ਲੋਕਾਂ ਦੇ ਮਸੀਹਾ, ਨਾਰੀ ਜਾਤੀ ਦੇ ਮੁਕਤੀ ਦਾਤਾ, ਭਾਰਤੀ ਸੰਵਿਧਾਨ ਦੇ ਮੁੱਖ ਸ਼ਿਲਪਕਾਰ ਅਤੇ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਭਾਰਤ ਰਤਨ  ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਨੇ ਆਪਣੇ ਲੱਖਾਂ ਸ਼ਰਧਾਲੂਆਂ ਨਾਲ ਨਾਗਪੁਰ ਵਿਖੇ ਭੰਤੇ ਚੰਦਰਮਣੀ (ਕੁਸ਼ੀਨਾਰਾ) ਤੋਂ ਬੁੱਧ ਧੰਮ  ਦੀ  ਦੀਕਸ਼ਾ ਲਈ ਸੀ ‘ਤੇ  ਦੀਕਸ਼ਾ ਗ੍ਰਹਿਣ ਕਰਨ ਤੋਂ ਬਾਅਦ ਬਾਬਾ ਸਾਹਿਬ ਡਾ. ਅੰਬੇਡਕਰ ਨੇ ਕਿਹਾ ਸੀ ਕਿ ਅੱਜ ਮੇਰਾ ਨਵਾਂ ਜਨਮ ਹੋਇਆ ਹੈ ਅਤੇ ਮੈਂ ਨਰਕ ਤੋਂ ਛੁੱਟਿਆ ਹਾਂ। ਇਸ ਸਮਾਗਮ ਵਿੱਚ ਉੱਘੇ ਅੰਬੇਡਕਰਵਾਦੀ ਅਤੇ ਬੋਧੀ, ਫੈਡਰੇਸ਼ਨ ਆਫ ਅੰਬੇਡਕਰਾਈਟ ਐਂਡ ਬੁੱਧਿਸਟ ਆਰਗੇਨਾਈਜੇਸ਼ਨਜ਼ (FABO) ਦੇ ਇੰਟਰਨੈਸ਼ਨਲ ਕੋਆਰਡੀਨੇਟਰ ਡਾ. ਹਰਬੰਸ ਵਿਰਦੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਹਨ। ਹੋਰ ਵੀ ਵਿਦਵਾਨ ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਨਗੇ। ਸਮਾਗਮ ਉਪਰੰਤ ਲੰਗਰ ਦਾ ਪ੍ਰਬੰਧ ਹੋਵੇਗਾ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਚਰਨ ਦਾਸ ਸੰਧੂ, ਪ੍ਰੋਫੈਸਰ ਅਰਿੰਦਰ ਸਿੰਘ, ਨਿਰਮਲ ਸਿੰਘ ਬਿੰਜੀ ਅਤੇ ਡਾ. ਮਹਿੰਦਰ ਸੰਧੂ ਆਦਿ ਹਾਜ਼ਰ ਸਨ।

ਬਲਦੇਵ ਰਾਜ ਭਾਰਦਵਾਜ

ਜਨਰਲ ਸਕੱਤਰ

 ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਾਕ ਘਰਾਂ ਤੋਂ ਬਿਨਾਂ ਸੰਭਵ ਨਹੀਂ ਸੀ ਚਿੱਠੀਆਂ ਦਾ ਸਫ਼ਰ
Next articleभंते दर्शनदीप महाथेरो और भंते प्रज्ञा बोधि थेरो धम्म चक्र प्रवर्तन दिवस कार्यक्रम में धम्म देशना देंगे