HOME ਆਰਟੇਮਿਸ-2’ ਮਿਸ਼ਨ: ਚੰਦਰਮਾ ਦੇ ਇਤਿਹਾਸਕ ਸਫ਼ਰ ਤੋਂ ਬਾਅਦ ਪੁਲਾੜ ਯਾਤਰੀਆਂ ਨੇ ਸਾਂਝੇ...

ਆਰਟੇਮਿਸ-2’ ਮਿਸ਼ਨ: ਚੰਦਰਮਾ ਦੇ ਇਤਿਹਾਸਕ ਸਫ਼ਰ ਤੋਂ ਬਾਅਦ ਪੁਲਾੜ ਯਾਤਰੀਆਂ ਨੇ ਸਾਂਝੇ ਕੀਤੇ ਤਜ਼ਰਬੇ

3
ਫੋਟੋ ਕੈਪਸ਼ਨ: ‘ਆਰਟੇਮਿਸ-2’ ਮਿਸ਼ਨ ਦੇ ਪੁਲਾੜ ਯਾਤਰੀ ਪ੍ਰੈਸ ਕਾਨਫਰੰਸ ਦੌਰਾਨ ਆਪਣੇ ਇਤਿਹਾਸਕ ਚੰਦਰਮਾ ਸਫ਼ਰ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ।

ਵੈਨਕੂਵਰ,   (ਸਮਾਜ ਵੀਕਲੀ)   (ਮਲਕੀਤ ਸਿੰਘ) – ਨਾਸਾ ਦੇ ਇਤਿਹਾਸਕ ‘ਆਰਟੇਮਿਸ-2’ ਮਿਸ਼ਨ ਨਾਲ ਜੁੜੇ ਪੁਲਾੜ ਯਾਤਰੀਆਂ ਨੇ ਚੰਦਰਮਾ ਦੇ ਆਲੇ ਦੁਆਲੇ ਕੀਤੇ ਆਪਣੇ ਸਫ਼ਰ ਤੋਂ ਬਾਅਦ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਇਸ ਯਾਤਰਾ ਨੂੰ ਮਨੁੱਖਤਾ ਲਈ ਇਕ ਵੱਡੀ ਉਪਲਬਧੀ ਕਰਾਰ ਦਿੱਤਾ ਹੈ। ਪ੍ਰੈਸ ਕਾਨਫਰੰਸ ਦੌਰਾਨ ਕੈਨੇਡਾ ਦੇ ਪੁਲਾੜ ਯਾਤਰੀ ਜੇਰੇਮੀ ਹੈਨਸਨ ਨੇ ਕਿਹਾ ਕਿ ਇਸ ਮਿਸ਼ਨ ਨੇ ਉਨ੍ਹਾਂ ਨੂੰ “ਭਵਿੱਖ ਲਈ ਉਮੀਦ” ਦਿੱਤੀ ਹੈ। ਉਨ੍ਹਾਂ ਕਿਹਾ ਕਿ ਚੰਦਰਮਾ ਦੇ ਨੇੜੇ ਤੋਂ ਧਰਤੀ ਨੂੰ ਦੇਖਣਾ ਇਕ ਅਦਭੁੱਤ ਅਤੇ ਭਾਵੁਕ ਅਨੁਭਵ ਸੀ, ਜਿਸਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ। ਮਿਸ਼ਨ ਦੀ ਟੀਮ ਵਿੱਚ ਰੀਡ ਵਾਈਜ਼ਮੈਨ, ਵਿਕਟਰ ਗਲੋਵਰ, ਕ੍ਰਿਸਟੀਨਾ ਕੋਚ ਅਤੇ ਜੇਰੇਮੀ ਹੈਨਸਨ ਸ਼ਾਮਲ ਸਨ, ਜਿਨ੍ਹਾਂ ਨੇ ਚੰਦਰਮਾ ਦੀ ਪ੍ਰਕਰਮਾ ਕਰਕੇ ਮਨੁੱਖੀ ਪੁਲਾੜ ਯਾਤਰਾ ਵਿੱਚ ਇੱਕ ਨਵਾਂ ਅਧਿਆਇ ਜੋੜਿਆ ਹੈ। ਪੁਲਾੜ ਯਾਤਰੀਆਂ ਨੇ ਦੱਸਿਆ ਕਿ ਇਹ ਮਿਸ਼ਨ ਭਵਿੱਖ ਵਿੱਚ ਚੰਦਰਮਾ ‘ਤੇ ਮਨੁੱਖੀ ਬਸਤੀ ਬਣਾਉਣ ਅਤੇ ਅਗਲੇ ਮੰਗਲ ਮਿਸ਼ਨਾਂ ਲਈ ਰਸਤਾ ਤੈਅ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਨਾਸਾ ਦੇ ਅਧਿਕਾਰੀਆਂ ਮੁਤਾਬਕ ‘ਆਰਟੇਮਿਸ’ ਪ੍ਰੋਗਰਾਮ ਦਾ ਮੁੱਖ ਮਕਸਦ ਮਨੁੱਖਾਂ ਨੂੰ ਦੁਬਾਰਾ ਚੰਦਰਮਾ ‘ਤੇ ਲੈ ਜਾਣਾ ਅਤੇ ਲੰਬੇ ਸਮੇਂ ਲਈ ਉੱਥੇ ਟਿਕਾਊ ਮਿਸ਼ਨ ਸਥਾਪਿਤ ਕਰਨਾ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਐਚ. ਐਮ.ਵੀ ਕਾਲਜ ਦੇ ਪ੍ਰੋਫੈਸਰ ਅਤੇ ਵਿਦਿਆਰਥੀ ਡਾ. ਅੰਬੇਡਕਰ ਸਕੂਲ ਬੁਲੰਦਪੁਰ ਪਧਾਰੇ
Next articleਗੁਰੁ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੀ 10ਵੀ ਜਮਾਤ ਸ਼ੈਸ਼ਨ 2025-26 ਦਾ ਨਤੀਜਾ ਬੇੱਹਦ ਸ਼ਾਨਦਾਰ