
ਜਲੰਧਰ, (ਸਮਾਜ ਵੀਕਲੀ) (ਪਰਮਜੀਤ ਜੱਸਲ)-ਅੱਜ ਡਾ. ਅੰਬੇਡਕਰ ਸਕੂਲ ਬੁਲੰਦਪੁਰ ਵਿੱਚ ਹੰਸ ਰਾਜ ਮਹਾ ਵਿਦਿਆਲਾ, ਜਲੰਧਰ ਕਾਲਜ ਦੇ ਮਾਨਯੋਗ ਡਾ.ਪ੍ਰੋਫੈਸਰ ਜੋਤੀ ਅਤੇ ਵਿਦਿਆਰਥੀ ਪਧਾਰੇ। ਸਕੂਲ ਦੇ ਵਿਦਿਆਰਥੀਆਂ ਵੱਲੋਂ ਉਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ‘ਤੇ ਮੁੱਖ ਮਹਿਮਾਨ ਮਾਣਯੋਗ ਡਾ.ਪ੍ਰੋ. ਜੋਤੀ ਨੇ ਕਿਹਾ ਕਿ ਆਧੁਨਿਕ ਯੁੱਗ ਵਿਚ ਡਾ. ਅੰਬੇਡਕਰ ਜੀ ਦੀ ਵਿਚਾਰਧਾਰਾ ਦੀ ਬਹੁਤ ਮਹੱਤਤਾ ਹੈ। ਵਿਦਿਆਰਥੀ ਬਾਬਾ ਸਾਹਿਬ ਜੀ ਦੇ ਸਿਧਾਂਤਾਂ ‘ਤੇ ਚੱਲਦੇ ਹੋਏ ਵੱਧ ਤੋਂ ਵੱਧ ਪੜ੍ਹਾਈ ਕਰਨ ਤਾਂ ਜੋ
ਇਕ ਚੰਗਾ ਸਮਾਜ ਸਿਰਜਿਆ ਜਾ ਸਕੇ।ਨੌਜਵਾਨ ਪੀੜ੍ਹੀ ਨਸ਼ਿਆਂ ਨੂੰ ਤਿਆਗ ਦੇਣ ਤਾਂ ਹੀ ਸਾਡੇ ਪਰਿਵਾਰ, ਸਮਾਜ ਅਤੇ ਦੇਸ਼ ਦਾ ਭਲਾ ਹੋ ਸਕਦਾ। ਜੇਕਰ ਵਾਤਾਵਰਨ ਨੂੰ ਸ਼ੁੱਧ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਘਰ, ਸਕੂਲ ਅਤੇ ਆਲੇ ਦੁਆਲੇ ਦੀ ਸਫਾਈ ਵੱਲ ਉਚੇਚੇ ਤੌਰ ‘ਤੇ ਧਿਆਨ ਦਿਓ।ਦੇਸ਼ ਦਾ ਹਰ ਇੱਕ ਵਿਅਕਤੀ 2-2 ਪੌਦੇ ਲਗਾਵੇ ਅਤੇ ਉਸ ਦੀ ਇਮਾਨਦਾਰੀ ਨਾਲ ਸਾਂਭ ਸੰਭਾਲ ਰੱਖੇ ਤਾਂ ਤੁਹਾਡਾ ਪਰਿਵਾਰ , ਸਮਾਜ ਅਤੇ ਦੇਸ਼ ਤੰਦਰੁਸਤ ਬਣੇਗਾ। ਫਿਰ ਤੁਸੀਂ ਆਨੰਦਮਈ ਅਤੇ ਖੁਸ਼ਹਾਲੀ ਵਾਲਾ ਜੀਵਨ ਬਤੀਤ ਕਰੋਗੇ। ਉਹਨਾਂ ਸਕੂਲ ਦੀ ਆਰਥਿਕ ਮਦਦ ਕਰਨ ਦਾ ਵੀ ਭਰੋਸਾ ਦਿੱਤਾ। ਵਿਸ਼ੇਸ਼ ਮਹਿਮਾਨ ਪ੍ਰੋਫੈਸਰਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਕੂਲ ਦੇ ਪ੍ਰਿੰਸੀਪਲ ਪਰਮਜੀਤ ਜੱਸਲ ਵੱਲੋਂ ਐਚਐਮਵੀ ਦੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਹਾਰਦਿਕ ਸਵਾਗਤ ਕੀਤਾ ਗਿਆ। ਉਹਨਾਂ ਕਿਹਾ ਕਿ ਵਿਦਿਆਰਥੀ ਆਪਣੇ ਭਵਿੱਖ ਨੂੰ ਉਜਵੱਲ ਬਣਾਉਣ ਲਈ ਐਜੂਕੇਸ਼ਨ ‘ਤੇ ਸਭ ਤੋਂ ਵੱਧ ਫੋਕਸ ਕਰਨ। ਡਾ. ਜੋਤੀ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਸਕੂਲ ਵਿੱਚ ਇੱਕ ਪੌਦਾ ਵੀ ਲਗਾਇਆ ਗਿਆ। ਪ੍ਰਿੰਸੀਪਲ ਵੱਲੋਂ ਮੁੱਖ ਮਹਿਮਾਨ ਡਾ. ਜੋਤੀ ਅਤੇ ਵਿਸ਼ੇਸ਼ ਮਹਿਮਾਨ ਪ੍ਰੋਫੈਸਰਾਂ ਨੂੰ “ਮਾਤਾ ਸਵਿੱਤਰੀ ਬਾਈ ਫੂਲੇ ” ਪੁਸਤਕਾਂ ਅਤੇ ਸਰੋਪਿਆ ਨਾਲ ਸਨਮਾਨਿਤ ਕੀਤਾ ਗਿਆ। ਕਾਲਜ ਦੇ ਸਾਰੇ ਵਿਦਿਆਰਥੀ ਬਹੁਤ ਖੁਸ਼ ਸਨ। ਉਹ ਪ੍ਰਿੰਸੀਪਲ ਜੀ ਦਾ ਵਾਰ ਵਾਰ ਧੰਨਵਾਦ ਕਰ ਰਹੇ ਸਨ। ਪ੍ਰਿੰਸੀਪਲ ਨੇ ਆਪਣੇ ਸਕੂਲ ਦੇ ਸਟਾਫ ਦਾ ਵੀ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



