HOME ਗੁਰੁ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੀ 10ਵੀ ਜਮਾਤ...

ਗੁਰੁ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੀ 10ਵੀ ਜਮਾਤ ਸ਼ੈਸ਼ਨ 2025-26 ਦਾ ਨਤੀਜਾ ਬੇੱਹਦ ਸ਼ਾਨਦਾਰ

2
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਸੀ.ਬੀ.ਐਸ.ਈ ਬੋਰਡ ਦੀ ਦਸਵੀਂ ਕਲਾਸ ਦੇ ਟੌਪਰ ਵਿਦਿਆਰਥੀਆਂ ਦਾ ਸਨਮਾਨ ਕਰਨ ਮੌਕੇ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ, ਜਗਜੀਤ ਸਿੰਘ ਸੋਢੀ ਮੀਤ ਸਕੱਤਰ, ਦਵਿੰਦਰ ਸਿੰਘ ਢਿੱਲੋਂ ਮੈਂਬਰ, ਡਾਇਰੈਕਟਰ ਸਿੱਖਿਆ ਪ੍ਰੌ: ਹਰਬੰਸ ਸਿੰਘ ਬੋਲੀਨਾ, ਪ੍ਰਿੰਸੀਪਲ ਵਨੀਤਾ ਚੋਟ

ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ) ਸੀ.ਬੀ.ਐਸ.ਈ ਤੋਂ ਮਾਨਤਾ ਪ੍ਰਾਪਤ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਦਸਵੀ ਜਮਾਤ ਦੇ ਵਿਦਿਆਰਥੀਆਂ ਦਾ ਸ਼ੈਸ਼ਨ 2025-26 ਦਾ ਨਤੀਜਾ ਬੇਹੱਦ ਸ਼ਾਨਦਾਰ ਰਿਹਾ ਹੈ। ਵਿਦਿਆਰਥੀਆਂ ਦੁਆਰਾ ਵੱਖ-ਵੱਖ ਵਿਸ਼ਿਆਂ ਵਿੱਚ ਰਿਕਾਰਡ ਤੋੜ ਸਫਲਤਾ ਹਾਸਲ ਕਰਦਿਆਂ ਬਹੁਤ ਵਧੀਆ ਅੰਕ ਪ੍ਰਾਪਤ ਕੀਤੇ ਗਏ । ਇਹ ਜਾਣਕਾਰੀ ਡਾਇਰੈਕਟਰ ਸਿੱਖਿਆ ਪ੍ਰੌ: ਹਰਬੰਸ ਸਿੰਘ ਬੋਲੀਨਾ ਅਤੇ ਪ੍ਰਿੰਸੀਪਲ ਸ੍ਰੀਮਤੀ ਵਨੀਤਾ ਚੋਟ ਨੇ ਦਿੱਤੀ। ਇਸ ਨਤੀਜੇ ਵਿਚ ਰਾਧਿਕਾ ਸਪੁੱਤਰੀ ਸ੍ਰੀ ਰਾਣਾ ਵਾਸੀ ਪਿੰਡ ਢਾਹਾਂ ਨੇ 94.8%ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ । ਜਦ ਕਿ ਪੱਲਵੀ ਸਪੁੱਤਰੀ ਮਦਨ ਲਾਲ ਵਾਸੀ ਭਰੋਲੀ ਨੇ 93.2% ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਰਨਜੋਤ ਕੌਰ ਸਪੁੱਤਰੀ ਪਰਦੀਪ ਸਿੰਘ ਵਾਸੀ ਮੱਲ੍ਹਾ ਸੋਢੀਆਂ ਨੇ 93% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ । ਉਹਨਾਂ ਦੱਸਿਆ ਕਿ ਸਕੂਲ ਦਾ ਨਾਮ ਰੋਸ਼ਨ ਕਰਨ ਦੇ ਨਾਲ -ਨਾਲ ਵਿਦਿਆਰਥੀਆਂ ਦੁਆਰਾ ਕਾਮਯਾਬੀ ਦੀ ਸਿਖਰ ਨੂੰ ਛੂਹਦਿਆਂ ਪੰਜਾਬੀ ਵਿਚ 99%ਅੰਕ, ਸ਼ੌਸ਼ਲ ਸਾਇੰਸ ਵਿਚੋਂ 99%, ਆਈ ਟੀ ਵਿਚੋਂ 98%, ਹਿੰਦੀ ਵਿਚੋਂ 96%, ਅੰਗਰੇਜ਼ੀ ਵਿਚੋਂ 95%, ਸਾਇੰਸ ਵਿਚੋਂ 95% ਅਤੇ ਗਣਿਤ ਵਿਚੋਂ 94% ਵਿਚੋਂ ਸਰਵ ਉੱਤਮ ਅੰਕ ਪ੍ਰਾਪਤ ਕਰਕੇ ਸਫਲਤਾ ਦੇ ਸੁਨਿਹਰੀ ਝੰਡੇ ਗੱਡੇ ਗਏ ਹਨ। ਸਕੂਲ ਪ੍ਰਬੰਧਕ ਗੁਰੂ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਸਮੂਹ ਟਰੱਸਟ ਵੱਲੋਂ ਵਿਦਿਆਰਥੀਆਂ ਅਤੇ ਉਹਨਾਂ ਦਾ ਮਾਰਗ ਦਰਸ਼ਨ ਕਰਨ ਵਾਲੇ ਡਾਇਰੈਕਟਰ ਸਿੱਖਿਆ, ਸਕੂਲ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਹਨ । ਇਸ ਮੌਕੇ ਜਗਜੀਤ ਸਿੰਘ ਸੋਢੀ ਮੀਤ ਸਕੱਤਰ ਟਰੱਸਟ, ਦਵਿੰਦਰ ਸਿੰਘ ਢਿੱਲੋਂ ਮੈਂਬਰ ਟਰੱਸਟ, ਡਾਇਰੈਕਟਰ ਪ੍ਰੌ: ਹਰਬੰਸ ਸਿੰਘ ਬੋਲੀਨਾ, ਪ੍ਰਿੰਸੀਪਲ ਵਨੀਤਾ ਚੋਟ ਅਤੇ ਸਕੂਲ ਅਧਿਆਪਕ ਵੀ ਹਾਜ਼ਰ ਸਨ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਆਰਟੇਮਿਸ-2’ ਮਿਸ਼ਨ: ਚੰਦਰਮਾ ਦੇ ਇਤਿਹਾਸਕ ਸਫ਼ਰ ਤੋਂ ਬਾਅਦ ਪੁਲਾੜ ਯਾਤਰੀਆਂ ਨੇ ਸਾਂਝੇ ਕੀਤੇ ਤਜ਼ਰਬੇ
Next articleਸੰਭਾਵੀ ਹੜ੍ਹਾਂ ਤੋਂ ਬਚਾਅ ਲਈ ਡਿਪਟੀ ਕਮਿਸ਼ਨਰ ਵੱਲੋਂ ਬੁਰਜ ਟਹਿਲ ਦਾਸ, ਤਲਵੰਡੀ ਸਿਬੂ, ਮੰਡਾਲਾ ਅਤੇ ਧੈਂਗੜਪੁਰ ਸੱਤਲੁਜ ਬੰਨ੍ਹ ਦਾ ਦੌਰਾ*