ਨਵਾਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਬਲਾਚੌਰ ਦੇ ਨਜ਼ਦੀਕੀ ਪਿੰਡ ਜੰਡੀ ਦੇ ਜੰਮਪਾਲ ਅਰਸ਼ਦੀਪ ਬਾਂਠ ਪੁੱਤਰ ਸਬ ਇੰਸਪੈਕਟਰ ਬਲਵੀਰ ਸਿੰਘ ਬਾਂਠ ਨੇ ਇਕ ਵਾਰ ਫਿਰ ਤੋਂ ਇਤਿਹਾਸ ਰਚਦੇ ਹੋਏ ਥਾਈਲੈਂਡ ਦੇ ਫੁਕੇਤ ਵਿੱਚ ਹੋਏ ਆਲ ਓਪਨ ਵਰਲਡ ਕੱਪ 2026 ਵਿੱਚ 90 ਕਿਲੋ ਭਾਰ ਵਰਗ ਵਿੱਚ ਕਾਂਸੇ ਦਾ ਤਗਮਾ ਜਿੱਤ ਕੇ ਆਪਣੇ ਪਿੰਡ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ | ਅਰਸ਼ਦੀਪ ਜੰਡੀ ਸਮੇਂ ਸਮੇਂ ਹੋਰ ਪਹਿਲਾਂ ਵੀ ਮੁਕਾਬਲਿਆਂ ਵਿੱਚ ਸੋਨੇ ,ਚਾਂਦੀ ਦਾ ਤਗਮੇ ਜਿੱਤ ਚੁੱਕਾ ਹੈ | ਉਨ੍ਹਾਂ ਦੇ ਇਸ ਪ੍ਰਾਪਤੀ ਤ ਪੂਰੇ ਇਲਾਕੇ ਨੂੰ ਮਾਣ ਮਹਿਸੂਸ ਹੋ ਰਿਹਾ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉੱਘੇ ਸਮਾਜ ਸੇਵੀ ਅਤੇ ਸੀ ਆਰ ਪੀ ਐਫ ਦੇ ਜਵਾਨ ਰਜਿੰਦਰ ਸਿੰਘ ਚਾਂਦਪੁਰ ਰੁੜਕੀ ਨੇ ਕਿਹਾ ਕਿ ਸਾਡੇ ਇਲਾਕੇ ਲਈ ਬਹੁਤ ਮਾਣ ਦੀ ਗੱਲ ਹੈ ਉਨ੍ਹਾਂ ਨੇ ਅਰਸ਼ਦੀਪ ਜੰਡੀ ਨੂੰ ਵਧਾਈ ਦਿੰਦੇ ਹੋਏ ਉਸਦੇ ਉਜਵੱਲ ਭਵਿੱਖ ਦੇ ਲਈ ਸ਼ੁਭਕਾਮਨਾਵਾ ਦਿੱਤੀਆ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



