HOME ਪਾਣੀ ਸੰਰੱਖਣ ਅਤੇ ਟਿਕਾਊ ਜਲ ਪ੍ਰਬੰਧਨ ਲਈ ਜਾਗਰੂਕਤਾ ਮੁਹਿੰਮ – “ਜਲ ਮਹਾਂਉਤਸਵ”

ਪਾਣੀ ਸੰਰੱਖਣ ਅਤੇ ਟਿਕਾਊ ਜਲ ਪ੍ਰਬੰਧਨ ਲਈ ਜਾਗਰੂਕਤਾ ਮੁਹਿੰਮ – “ਜਲ ਮਹਾਂਉਤਸਵ”

2
ਨਵਾਸ਼ਹਿਰ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਪੀ.ਏ.ਯੂ.-ਖੇਤੀਬਾੜੀ ਕਾਲਜ, ਬੱਲੋਵਾਲ ਸੱਖੜੀ ਦੇ ਐਨ.ਐੱਸ.ਐੱਸ. ਯੂਨਿਟ ਵੱਲੋਂ 11 ਅਤੇ 19 ਮਾਰਚ, 2026 ਨੂੰ *ਜਲ ਮਹਾਂਉਤਸਵ” ਥੀਮ ਹੇਠ ਦੋ-ਦਿਨਾਂ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਕੇਂਦਰ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਦੀ ਯੋਜਨਾ ‘ਜਲ ਜੀਵਨ ਮਿਸ਼ਨ’ ਦੇ ਉਦੇਸ਼ਾਂ ਅਨੁਸਾਰ ਪਾਣੀ ਦੀ ਬਚਤ ਅਤੇ ਜਲ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਗਿਆ। ਕਾਲਜ, ਜੋ ਕਿ ਕੰਢੀ ਖੇਤਰ ਵਿੱਚ ਸਥਿਤ ਹੈ, ਨੇ ਇਸ ਪਹਿਲ ਰਾਹੀਂ ਇਲਾਕੇ ਵਿੱਚ ਪਾਣੀ ਦੀ ਘਾਟ ਦੀ ਗੰਭੀਰ ਸਮੱਸਿਆ ਨੂੰ ਉਜਾਗਰ ਕੀਤਾ ਅਤੇ ਸਥਾਨਕ ਵਸਨੀਕਾਂ ਨੂੰ ਪਾਣੀ ਬਚਾਉਣ ਅਤੇ ਟਿਕਾਊ ਤਰੀਕਿਆਂ ਬਾਰੇ ਸਿੱਖਿਆ ਦਿੱਤੀ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਨੇੜਲੇ ਪਿੰਡਾਂ ਸੌਂਖੜੀ, ਕੁਲਾਰ ਅਤੇ ਬੱਲੋਵਾਲ ਦਾ ਦੌਰਾ ਕੀਤਾ। ਉਨ੍ਹਾਂ ਨੇ ਜਾਣਕਾਰੀ ਭਰਪੂਰ ਪੋਸਟਰ ਅਤੇ ਨਾਅਰੇ ਤਿਆਰ ਕਰਕੇ ਪ੍ਰਦਰਸ਼ਿਤ ਕੀਤੇ। ਪਿੰਡ ਵਾਸੀਆਂ ਨਾਲ ਗੱਲਬਾਤ ਰਾਹੀਂ ਵਿਦਿਆਰਥੀਆਂ ਨੇ ਵਰਖਾ ਜਲ ਸੰਭਾਲ, ਪਾਣੀ ਦੀ ਸਾਵਧਾਨ ਵਰਤੋਂ ਸਰੋਤਾਂ ਦੀ ਸੰਭਾਲ ਅਤੇ ਸਥਾਨਕ ਜਲ ਸਰੋਤਾਂ ਦੀ ਰੱਖਿਆ ਵਰਗੀਆਂ ਤਕਨੀਕਾਂ ਸਾਂਝੀਆਂ ਕੀਤੀਆਂ। ਇਸ ਮੁਹਿੰਮ ਨਾਲ ਖਾਸ ਕਰਕੇ ਕੰਢੀ ਖੇਤਰ ਦੇ ਲੋਕਾਂ ਵਿੱਚ ਪਾਣੀ ਦੀ ਮਹੱਤਤਾ ਅਤੇ ਇਸਦੀ ਸੰਭਾਲ ਪ੍ਰਤੀ ਜਾਗਰੂਕਤਾ ਵਧਾਈ ਗਈ। ਇਸ ਪ੍ਰੋਗਰਾਮ ਦੌਰਾਨ 40 ਤੋਂ ਵੱਧ ਐਨ.ਐੱਸ.ਐੱਸ. ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਆਪਣੇ ਸਮਰਪਣ ਰਚਨਾਤਮਕ ਸੋਚ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਨੂੰ ਦਰਸਾਇਆ। ਉਨ੍ਹਾਂ ਦੇ ਯਤਨਾਂ ਨੇ ਨੌਜਵਾਨਾਂ ਅਤੇ ਪਿੰਡ ਵਾਸੀਆਂ ਵਿਚਕਾਰ ਸੰਵਾਦ ਨੂੰ ਮਜ਼ਬੂਤ ਕੀਤਾ ਅਤੇ ਭਵਿੱਖੀ ਪੀੜ੍ਹੀਆਂ ਲਈ ਪਾਣੀ ਸਰੋਤਾਂ ਦੇ ਸੰਰੱਖਣ ਦੀ ਮਹੱਤਤਾ ਨੂੰ ਦੁਹਰਾਇਆ। ਇਹ ਪ੍ਰੋਗਰਾਮ ਡਾ. ਮਨਮੋਹਨਜੀਤ ਸਿੰਘ, ਡੀਨ, ਪੀ.ਏ.ਯੂ-ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਦੀ ਰਹਿਨੁਮਾਈ ਹੇਠ ਆਯੋਜਿਤ ਕੀਤਾ ਗਿਆ। ਇਸ ਮੌਕੇ ਡਾ. ਵਿਜੇ ਕੁਮਾਰ (ਪ੍ਰੋਗਰਾਮ ਅਫਸਰ, ਐਨ.ਐੱਸ.ਐੱਸ.) ਡਾ. ਮਨਜੀਤ ਕੌਰ ਤੇ ਡਾ. ਸਰਵਣ ਕੁਮਾਰ ਹਾਜ਼ਰ ਸਨ। ਅਧਿਆਪਕਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਨੌਜਵਾਨਾਂ ਵੱਲੋਂ ਚਲਾਈਆਂ ਮੁਹਿੰਮਾਂ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਅਤੇ ਪਾਣੀ ਦੀ ਸੰਭਾਲ ਲਈ ਬਹੁਤ ਮਹੱਤਵਪੂਰਨ ਹਨ। ਪ੍ਰੋਗਰਾਮ ਦੇ ਅੰਤ ਵਿੱਚ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੀ ਸਰਾਹਨਾ ਕੀਤੀ ਗਈ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਪਾਣੀ ਸੰਰੱਖਣ ਅਤੇ ਸਮਾਜਿਕ ਸੇਵਾ ਵੱਲ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨਿਸਾਨ ਮੋਟਰ ਇੰਡੀਆ ਨੇ ਪੰਜਾਬ ਵਿੱਚ ਨੈਟਵਰਕ ਦਾ ਵਿਸਥਾਰ ਕੀਤਾ, ਲੁਧਿਆਣਾ ਵਿੱਚ ਨਵਾਂ ਇੰਪੀਰੀਅਲ ਨਿਸਾਨ 3 ਐਸ ਆਊਟਲੈੱਟ ਖੋਲ੍ਹਿਆ
Next articleਅਰਸ਼ਦੀਪ ਜੰਡੀ ਨੇ ਥਾਈਲੈਂਡ ਕੁਸ਼ਤੀ ਮੁਕਾਬਲੇ ‘ਚ ਜਿੱਤਿਆਂ ਕਾਂਸੇ ਦਾ ਤਗਮਾ