HOME ਯੂਨੀਵਰਸਿਟੀ ਕਾਲਜ ਬਰਨਾਲਾ ਵਿੱਚ ਕਲਾਈਮੇਟ ਚੇਂਜ ਸੰਬੰਧੀ ਸੈਮੀਨਾਰ ਕਰਵਾਇਆ

ਯੂਨੀਵਰਸਿਟੀ ਕਾਲਜ ਬਰਨਾਲਾ ਵਿੱਚ ਕਲਾਈਮੇਟ ਚੇਂਜ ਸੰਬੰਧੀ ਸੈਮੀਨਾਰ ਕਰਵਾਇਆ

2

 (ਸਮਾਜ ਵੀਕਲੀ)   ਸਥਾਨਕ ਯੂਨੀਵਰਸਿਟੀ ਕਾਲਜ ਬਰਨਾਲਾ ਵਿੱਚ ” ਕਲਾਈਮੇਟ ਚੇਂਜ ” ਸੰਬੰਧੀ ਸੈਮੀਨਾਰ ਕਰਵਾਇਆ ਗਿਆ । ਕਾਲਜ ਦੇ ਪ੍ਰਿੰਸੀਪਲ/ ਇੰਚਾਰਜ ਡਾ. ਵਿਭਾ ਅਗਰਵਾਲ ਨੇ ਦੱਸਿਆ ਕਿ ਕਾਲਜ ਦੇ ਈਕੋ ਕਲੱਬ  ਵੱਲੋਂ ਨੋਡਲ ਅਫ਼ਸਰ ਡਾ. ਰਾਮਪਾਲ ਸਿੰਘ ਦੀ ਅਗਵਾਈ ਵਿੱਚ ਕਲਾਈਮੇਟ ਚੇਂਜ ਸੰਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਵਿਦਿਆਰਥੀਆਂ ਨੂੰ ਲੈਕਚਰ ਦੇਣ ਲਈ ਪ੍ਰੋਫੈਸਰ ਬਰਜੇਸ਼ ਪਾਠਕ  ਯੂਨੀਵਰਸਿਟੀ ਕਾਲਜ ਢਿੱਲਵਾਂ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਨੇ ਵਿਦਿਆਰਥੀਆਂ ਨੂੰ ਕਲਾਈਮੇਟ ਚੇਂਜਜ਼ ਲਈ ਜ਼ਿੰਮੇਵਾਰ ਕਾਰਨਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਕਲਾਈਮੇਟ ਚੇਂਜ ਪ੍ਰਤੀ ਚੇਤੰਨ ਹੋਣ ਲਈ ਪ੍ਰੇਰਿਤ ਕੀਤਾ। ਈਕੋ ਕਲੱਬ ਵੱਲੋਂ ਪ੍ਰੋ. ਬਰਜੇਸ਼ ਪਾਠਕ ਜੀ ਨੂੰ ਸਨਮਾਨ ਚਿੰਨ ਅਤੇ ਲੋਈ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਕਾਲਜ ਦੇ 130 ਵਿਦਿਆਰਥੀ ਹਾਜ਼ਰ ਸਨ।  ਇਸ  ਸੈਮੀਨਾਰ ਵਿਚ ਪ੍ਰੋ. ਲਵਪ੍ਰੀਤ ਸਿੰਘ,ਡਾ. ਸੁਖਰਾਜ ਸਿੰਘ, ਡਾ. ਹਰਵਿੰਦਰ ਸਿੰਘ, ਪ੍ਰੋ. ਵਿਪਨ ਗੋਇਲ, ਪ੍ਰੋ ਹਰਪ੍ਰੀਤ ਸਿੰਘ, ਸ. ਜਸਵਿੰਦਰ ਸਿੰਘ(JTA) ,ਪ੍ਰੋ.ਪ੍ਰੀਆ,ਪ੍ਰੋ. ਮਨਪ੍ਰੀਤ ਕੌਰ ਸਿੱਧੂ, ਪ੍ਰੋ. ਸ਼ਿਵਾਨੀ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਚਾਹਤ ਰਾਣੀ, ਮੈਡਮ ਹਰਜਿੰਦਰ ਕੌਰ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly 

Previous articleਅਰਸ਼ਦੀਪ ਜੰਡੀ ਨੇ ਥਾਈਲੈਂਡ ਕੁਸ਼ਤੀ ਮੁਕਾਬਲੇ ‘ਚ ਜਿੱਤਿਆਂ ਕਾਂਸੇ ਦਾ ਤਗਮਾ
Next articleਪਿਆਸੀਆਂ ਜ਼ਮੀਨਾਂ ਨੂੰ ਮਿਲੇਗਾ ਨਹਿਰੀ ਪਾਣੀ: ਵਿਧਾਇਕਾ ਕਟਾਰੀਆ ਅਤੇ ਮੰਤਰੀ ਗੋਇਲ ਵੱਲੋਂ ਕੰਢੀ ਖੇਤਰ ਨੂੰ 214 ਕਰੋੜ ਦੀ ਵੱਡੀ ਸੌਗਾਤ