(ਸਮਾਜ ਵੀਕਲੀ)
ਕਦੇ ਕਦੇ ਜਦ ਬੈਠੀ ਬੈਠੀ,
ਸੋਚਾਂ ਦੇ ਤੀਰ ਚਲਾਉਂਦੀ ਹਾਂ।
ਦੇਸ਼ ਮੇਰੇ ਦੀ ਹਾਲਤ ਉੱਤੇ,
ਦੂਰ ਤੱਕ ਨਜ਼ਰ ਘੁਮਾਉਂਦੀ ਹਾਂ।
ਪੜ੍ਹੇ ਲਿਖੇ ਬੇਰੁਜ਼ਗਾਰ ਨੇ ਫ਼ਿਰਦੇ,
ਨੌਕਰੀ ਲਈ ਰੌਲਾ ਪਾਉਂਦੇ ਨੇ।
ਪਰ ਏਥੇ ਕਿਸ ਨੂੰ ਫ਼ਰਕ ਪੈਣਾ,
ਜਿੱਥੇ ਅਨਪੜ੍ਹ ਦੇਸ਼ ਚਲਾਉਂਦੇ ਨੇ।
ਹਰ ਪਾਸੇ ਹਾਹਾਕਾਰ ਮਚੀ ਤੇ,
ਜਨਤਾ ਨੂੰ ਬੜਾ ਸਤਾਇਆ ਏ,
ਕੁਰਸੀ ਦੇ ਭੁੱਖੇ ਲੀਡਰਾਂ ਨੇ,
ਅੰਤਾਂ ਦਾ ਕਹਿਰ ਮਚਾਇਆ ਏ।
ਸੋਨੇ ਦੀ ਚਿੜੀ ਕਹਾਉਂਦਾ ਸੀ,
ਹੁਣ ਪਿੱਤਲ ਵਰਗਾ ਹੋ ਗਿਆ,
ਜਿਹੜਾ ਵੀ ਬਹਿੰਦਾ ਕੁਰਸੀ ਤੇ,
ਲੁੱਟ ਪੁੱਟ ਕੇ ਇਹਨੂੰ ਓਹ ਗਿਆ।
ਸ਼ਾਹਕੋਟੀ ਕਮਲੇਸ਼
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly