ਸ਼ਿਕਾਇਤ ਨਿਵਾਰਨ ਅਧਿਕਾਰੀ ਦੀ ਨਿਯੁਕਤੀ ਆਖ਼ਰੀ ਗੇੜ ’ਚ: ਟਵਿੱਟਰ

ਨਵੀਂ ਦਿੱਲੀ  (ਸਮਾਜ ਵੀਕਲੀ): ਟਵਿੱਟਰ ਨੇ ਦਿੱਲੀ ਹਾਈ ਕੋਰਟ ਨੂੰ ਦੱਸਿਆ ਹੈ ਕਿ ਕੰਪਨੀ ਨੇਮਾਂ ਦਾ ਪਾਲਣ ਕਰਵਾਉਣ ਲਈ ਅੰਤ੍ਰਿਮ ਮੁੱਖ ਕੰਪਲਾਇੰਸ ਅਧਿਕਾਰੀ ਤੇ ਰੈਜ਼ੀਡੈਂਟ ਸ਼ਿਕਾਇਤ ਨਿਵਾਰਨ  ਅਧਿਕਾਰੀ ਨਿਯੁਕਤ ਕਰਨ ਲਈ ‘ਆਖ਼ਰੀ ਗੇੜ’ ਦੀ ਕਾਰਵਾਈ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਨਵੇਂ ਆਈਟੀ ਨੇਮਾਂ ਤਹਿਤ ਇਨ੍ਹਾਂ ਅਧਿਕਾਰੀਆਂ ਦੀ ਨਿਯੁਕਤੀ ਲਾਜ਼ਮੀ ਕੀਤੀ ਗਈ ਹੈ। ਕੰਪਨੀ ਵੱਲੋਂ ਹਾਈ ਕੋਰਟ ਵਿਚ ਹਲਫ਼ਨਾਮਾ ਦਾਇਰ ਕੀਤਾ ਗਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਜਦ ਤੱਕ ਅਧਿਕਾਰੀਆਂ ਦੀ ਨਿਯੁਕਤੀ ਮੁਕੰਮਲ ਕੀਤੀ ਜਾ ਰਹੀ ਹੈ ਉਦੋਂ ਤੱਕ ਭਾਰਤੀ ਖ਼ਪਤਕਾਰਾਂ ਵੱਲੋਂ ਮਿਲ ਰਹੀਆਂ ਸ਼ਿਕਾਇਤਾਂ ਦੇ ਨਿਬੇੜੇ ਲਈ ਇਕ ਅਧਿਕਾਰੀ ਨੂੰ ਤਾਇਨਾਤ ਕੀਤਾ ਗਿਆ ਹੈ।

ਟਵਿੱਟਰ ਵੱਲੋਂ ਨਵੇਂ ਆਈਟੀ ਨੇਮਾਂ ਦਾ ਪਾਲਣ ਹਾਲੇ ਤੱਕ ਯਕੀਨੀ ਨਾ ਬਣਾਉਣ ’ਤੇ ਵਕੀਲ ਅਮਿਤ ਅਚਾਰੀਆ ਨੇ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਸੀ। ਟਵਿੱਟਰ ਨੇ ਕਿਹਾ ਕਿ ਕੰਪਨੀ ਵੱਲੋਂ ਪਹਿਲਾਂ ਭਾਰਤ ਵਿਚ ਅੰਤ੍ਰਿਮ ਸ਼ਿਕਾਇਤ ਅਧਿਕਾਰੀ ਲਾਇਆ ਵੀ ਗਿਆ ਸੀ। ਹਾਲਾਂਕਿ ਮਗਰੋਂ ਅਧਿਕਾਰੀ ਨੇ 21 ਜੂਨ ਨੂੰ ਅਹੁਦਾ ਛੱਡ ਦਿੱਤਾ ਸੀ। ਉਸ ਤੋਂ ਬਾਅਦ ਅਹੁਦਾ ਭਰਨ ਲਈ ਪ੍ਰਕਿਰਿਆ ਅਮਲ ਵਿਚ ਲਿਆਂਦੀ ਗਈ ਸੀ ਤੇ ਇਹ ਮੁਕੰਮਲ ਹੋਣ ਦੇ ਨੇੜੇ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਮਰੀਕਾ ਵਿੱਚ ਹਥਿਆਰਬੰਦ ਸਮੂਹ ਦਾ ਪੁਲੀਸ ਨਾਲ ਤਕਰਾਰ; 9 ਜਣੇ ਹਿਰਾਸਤ ਵਿਚ ਲਏ
Next articleਸਿੰਗਾਪੁਰ ਦੇ ਪ੍ਰਧਾਨ ਮੰਤਰੀ ਵੱਲੋਂ ਮਹਾਮਾਰੀ ਦੌਰਾਨ ਨਿਭਾਈਆਂ ਸੇਵਾਵਾਂ ਕਾਰਨ ਸਿੱਖਾਂ ਦੀ ਸ਼ਲਾਘਾ