ਰੋਪੜ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਅੱਜ ਹਲਕਾ ਰੋਪੜ ਦੇ ਪਿੰਡ ਮੀਆਂਪੁਰ ਵਿਖੇ ਸੰਵਿਧਾਨ ਦਿਵਸ ਪ੍ਰਧਾਨ ਗੁਰਦੀਪ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੋਲਡੀ ਪਰਖਾਲੀ ਪਹੁੰਚੇ ਅਤੇ ਉਹਨਾਂ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਬਾਬਾ ਸਾਹਿਬ ਅੰਬੇਡਕਰ ਜੀ ਦੁਆਰਾ ਲਿਖੇ ਸੰਵਿਧਾਨ ਦੇ ਬਾਰੇ ਜਾਣਕਾਰੀ ਦਿੱਤੀ ਅਤੇ ਅਪੀਲ ਕੀਤੀ ਤੇ ਆਪਾਂ ਨੂੰ ਸੰਵਿਧਾਨ ਨੂੰ ਸਹੀ ਢੰਗ ਨਾਲ ਲਾਗੂ ਕਰਾਉਣ ਲਈ ਇੱਕ ਪਲੇਟ ਫਾਰਮ ਤੇ ਇਕੱਠਾ ਹੋਣਾ ਪੈਣਾ ਹੈ ਜੇਕਰ ਅਸੀਂ ਅੱਜ ਵੀ ਨਹੀਂ ਜਾਗੇ ਤਾਂ ਆਉਣ ਵਾਲੇ ਸਮੇਂ ਵਿੱਚ ਸੰਵਿਧਾਨ ਨੂੰ ਬਦਲਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਜੇਕਰ ਸਾਡੇ ਹੱਥੋਂ ਵੇਲਾ ਖੁੰਝ ਗਿਆ ਤਾਂ ਸਾਨੂੰ ਪਛਤਾਉਣਾ ਪਵੇਗਾ ਕਿਉਂਕਿ ਸੰਵਿਧਾਨ ਹੀ ਸਾਨੂੰ ਦਲਿਤਾਂ ਪਛੜਿਆ ਨੂੰ ਸਮਾਨਤਾ ਦੇ ਹੱਕ ਦਿੰਦਾ ਹੈ ।ਇਸ ਮੌਕੇ ਵੱਖ ਵੱਖ ਆਗੂਆਂ ਨੇ ਬੱਚਿਆਂ ਨੂੰ ਵਧੀਆ ਪੜ੍ਹਾਈ ਅਤੇ ਸੰਵਿਧਾਨ ਬਾਰੇ ਜਾਣਕਾਰੀ ਦਿੱਤੀ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਕੈਪਟਨ ਗੁਰਮੇਲ ਸਿੰਘ ਮੀਆਂਪੁਰ ਸੂਬੇਦਾਰ ਪਰਮਜੀਤ ਸਿੰਘ ਪੁਰਖਾਲੀ ਨੇ ਹਾਜ਼ਰੀ ਭਰੀ ਅਤੇ ਫੌਜ ਵਿਚ ਦੋ ਨੌਜਵਾਨਾਂ ਜੋ ਕਿ ਭਰਤੀ ਹੋਣ ਦੇ ਯੋਗ ਹੋਏ ਨੂੰ ਸਨਮਾਨਿਤ ਕੀਤਾ ਗਿਆ ।ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਜਤਿੰਦਰ ਵੀਰ ਸਿੰਘ ਪੁਰਖਾਲੀ ਜਗਤਾਰ ਸਿੰਘ ਪੁਰਖਾਲੀ ਲੱਕੀ ਪੁਰਖਾਲੀ ਅਤੇ ਹਰਿੰਦਰ ਸਿੰਘ ਰਾਜੇ ਮਾਜਰਾ ਗੁਰਚਰਨ ਸਿੰਘ ਡੇਕਵਾਲਾ ਸਹਿਲਵੀਰ ਸਿੰਘ ਸਹਿਜਪ੍ਰੀਤ ਸਿੰਘ ਗੁਰਬਾਜ ਸਿੰਘ ਪਵਨ ਕੁਮਾਰ ਹਿਮਾਚਲ ਪ੍ਰਦੇਸ਼ ਹਰਕਿਰਨ ਸਿੰਘ ਰਾਜਦੀਪ ਸਿੰਘ ਮੀਆਂਪੁਰ ਸਿਮਰਨ ਰਵਿੰਦਰ ਸਿੰਘ ਬੁਰਜਵਾਲਾ ਸੰਦੀਪ ਸਿੰਘ ਸਿਮਰਨਪ੍ਰੀਤ ਸਿੰਘ ਡੇਕਵਾਲਾ ਗੁਰਵੀਰ ਸਿੰਘ ਪੰਜੋਲੀ ਸਾਥੀ ਅਤੇ ਪਿੰਡ ਵਾਸੀ ਹਾਜ਼ਰ ਸਨ।
HOME ਸੰਵਿਧਾਨ ਨੂੰ ਸਹੀ ਢੰਗ ਨਾਲ ਲਾਗੂ ਕਰਾਉਣ ਲਈ ਸਾਨੂੰ ਇਕੱਠੇ ਹੋਣ ਦੀ...



