ਅਪਰਨਾ ਬੁਟੀਕ ਨੇ ਧੂਮਧਾਮ ਨਾਲ਼ ਮਨਾਇਆ ਤੀਜ ਦਾ ਤਿਉਹਾਰ

ਰੋਪੜ, (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਅਪਰਨਾ ਬੂਟੀਕ ਹਰਗੋਬਿੰਦ ਨਗਰ ਰੋਪੜ ਵੱਲੋਂ ਹਰਿਆਲੀ ਤੀਜ ਦਾ ਤਿਉਹਾਰ ਬੜੀ ਧੂਮਧਾਮ ਨਾਲ਼ ਮਨਾਇਆ ਗਿਆ। ਜਿਸ ਵਿੱਚ ਬੀਬੀਆਂ ਨੇ ਭਾਰੀ ਉਤਸ਼ਾਹ ਨਾਲ ਭਾਗ ਲਿਆ। ਸਾਰਿਆਂ ਨੇ ਆਪੋ-ਆਪਣੇ ਅੰਦਾਜ਼ ਵਿੱਚ ਰੌਣਕਾਂ ਲਾਈਆਂ। ਗਿੱਧੇ ਅਤੇ ਭੰਗੜੇ ਦੀਆਂ ਪੇਸ਼ਕਾਰੀਆਂ ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਬੂਟੀਕ ਸੰਚਾਲਕ ਅਪਰਨਾ ਵਿਆਸ ਨੇ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਪ੍ਰਬੰਧਕ ਨਿੰਦਰ ਕੌਰ ਨੇ ਸਾਰਿਆਂ ਨੂੰ ਤੋਹਫ਼ੇ ਵੰਡੇ, ਪ੍ਰੀਤੀ ਕੱਕੜ, ਅੰਜਲੀ ਅਤੇ ਮੀਨੂੰ ਗੁਪਤਾ ਨੇ ਸਟੇਜ ਸਜਾਉਣ ਅਤੇ ਖੇਡ ਗਤੀਵਿਧੀਆਂ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ।  ਵੇਦਾਂਗੀ ਵਿਆਸ ਅਤੇ ਪ੍ਰਤਿਭਾ ਵਿਆਸ ਨੇ ਸਟੇਜ ਸੰਚਾਲਨ ਅਤੇ ਸਾਊਂਡ ਅਪਰੇਟਿੰਗ ਦੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾਈਆਂ। ਸਾਰਿਆਂ ਨੇ ਇੱਕ ਦੂਜੇ ਨੂੰ ਤੀਜ ਦੀਆਂ ਵਧਾਈਆਂ ਦਿੱਤੀਆਂ ਅਤੇ ਭਵਿੱਖ ਵਿੱਚ ਇਸ ਖੁਸ਼ੀਆਂ ਭਰੇ ਦਸਤੂਰ ਨੂੰ ਕਾਇਮ ਰੱਖਣ ਦਾ ਅਹਿਦ ਲਿਆ। ਇਸ ਮੌਕੇ ਰਵਿੰਦਰ, ਅੰਜੂ, ਸਰਬਜੀਤ, ਲਤਾ, ਪ੍ਰਵੀਨ, ਸੋਨੀਆ, ਵੰਦਨਾ, ਜੱਸੀ ਆਦਿ ਨੇ ਉਚੇਚੇ ਤੌਰ ‘ਤੇ ਸ਼ਮੂਲੀਅਤ ਕੀਤੀ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਬੁੱਧ ਬਾਣ
Next articleਵਿਗਿਆਨਕ ਸੋਚ ਅਪਨਾਉਣ ਸਮੇਂ ਦੀ ਮੁੱਖ ਲੋੜ– ਮਾਸਟਰ ਪਰਮਵੇਦ