ਜਲੰਧਰ— ਜਲੰਧਰ ਦਾ ਮਸ਼ਹੂਰ ਕੁਲਹਾੜ ਪੀਜ਼ਾ ਜੋੜਾ ਕੁਝ ਦਿਨ ਪਹਿਲਾਂ ਹੀ ਇੰਗਲੈਂਡ ਸ਼ਿਫਟ ਹੋਇਆ ਹੈ। ਇਸ ਗੱਲ ਦੀ ਪੁਸ਼ਟੀ ਖੁਦ ਸਹਿਜ ਅਰੋੜਾ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਕੇ ਕੀਤੀ ਹੈ। ਇਸ ਦੇ ਨਾਲ ਹੀ ਇੰਗਲੈਂਡ ਪਹੁੰਚਦੇ ਹੀ ਕੁਲਹਾਰ ਪੀਜ਼ਾ ਕਪਲ ਨੇ ਇੱਕ ਹੋਰ ਧਮਾਕਾ ਕਰ ਦਿੱਤਾ ਹੈ। ਸੋਸ਼ਲ ਮੀਡੀਆ ਰਾਹੀਂ ਮਸ਼ਹੂਰ ਹੋਣ ਤੋਂ ਬਾਅਦ ਸਹਿਜ ਅਰੋੜਾ ਨੇ ਹੁਣ ਗਾਇਕੀ ਵਿੱਚ ਕਦਮ ਰੱਖਿਆ ਹੈ। ਸਹਿਜ ਅਰੋੜਾ ਨੇ ਆਪਣਾ ਇੱਕ ਗੀਤ ਯੂਟਿਊਬ ‘ਤੇ ਰਿਲੀਜ਼ ਕੀਤਾ ਹੈ।
ਸਹਿਜ ਅਰੋੜਾ ਦਾ ਪਹਿਲਾ ਗੀਤ ਰਿਲੀਜ਼ ਹੋ ਗਿਆ ਹੈ। ਜਿਸਦਾ ਨਾਮ ਹੈ ‘WISH TO DI’। ਇਹ ਗੀਤ ਅੱਜ ਹੀ ਰਿਲੀਜ਼ ਹੋ ਗਿਆ ਹੈ। ਜਿਸ ਵਿੱਚ ਸਹਿਜ ਅਰੋੜਾ ਗਾਉਂਦੇ ਨਜ਼ਰ ਆ ਰਹੇ ਹਨ। ਇਸ ਗੀਤ ਰਾਹੀਂ ਸਹਿਜ ਆਪਣੇ ਪੁਰਾਣੇ ਦਿਨਾਂ ਬਾਰੇ ਦੱਸ ਰਹੇ ਹਨ ਅਤੇ ਇੱਥੇ ਤੱਕ ਪਹੁੰਚਣ ਲਈ ਉਨ੍ਹਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਹਿਜ ਦੇ ਪ੍ਰਸ਼ੰਸਕ ਇਸ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ।
ਦੱਸ ਦੇਈਏ ਕਿ ਇਸ ਜੋੜੇ ਵੱਲੋਂ ਬਣਾਈ ਗਈ ਇੱਕ ਅਸ਼ਲੀਲ ਵੀਡੀਓ ਨੂੰ ਲੈ ਕੇ ਵਿਵਾਦ ਹੋਇਆ ਸੀ। ਉਸ ਦੀ ਅਸ਼ਲੀਲ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋ ਗਈ ਸੀ। ਜਿਸ ਤੋਂ ਬਾਅਦ ਜੋੜੇ ਨੂੰ ਕਈ ਧਮਕੀਆਂ ਮਿਲ ਰਹੀਆਂ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly