HOME ਜਿਲਾ ਕਬੱਡੀ ਐਸੋਸੀਏਸ਼ਨ ਸੰਗਰੂਰ ਵੱਲੋਂ ਕਬੱਡੀ ਖਿਡਾਰੀ ਮਨਦੀਪ ਬੱਲਰਾਂ ਦਾ ਸਨਮਾਨ ਕੀਤਾ...

ਜਿਲਾ ਕਬੱਡੀ ਐਸੋਸੀਏਸ਼ਨ ਸੰਗਰੂਰ ਵੱਲੋਂ ਕਬੱਡੀ ਖਿਡਾਰੀ ਮਨਦੀਪ ਬੱਲਰਾਂ ਦਾ ਸਨਮਾਨ ਕੀਤਾ ਗਿਆ

ਦਿੜ੍ਹਬਾ ਮੰਡੀ,   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਪਿਛਲੇ ਦਿਨੀ ਭੁਲੱਥ ਕਬੱਡੀ ਕੱਪ ਤੇ ਲੱਖਾਂ ਰੁਪਏ ਦੀਆਂ ਕਬੱਡੀਆ ਪਾ ਕੇ ਚਰਚਾ ਵਿੱਚ ਆਏ ਸੰਗਰੂਰ ਜ਼ਿਲ੍ਹੇ ਦੇ ਪਿੰਡ ਬੱਲਰਾਂ ਦੇ ਨੌਜਵਾਨ ਮਨਦੀਪ ਸਿੰਘ ਦਾ ਜ਼ਿਲਾ ਕਬੱਡੀ ਐਸੋਸੀਏਸ਼ਨ ਸੰਗਰੂਰ ਵੱਲੋਂ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਸਨਮਾਨ ਕੀਤਾ ਗਿਆ ਹੈ । ਬਹੁਤ ਗਰੀਬ ਪਰਿਵਾਰ ਵਿੱਚ ਪੈਦਾ ਹੋਏ ਮਨਦੀਪ ਸਿੰਘ ਨੇ ਆਪਣੀ ਮਿਹਨਤ ਤੇ ਜ਼ਬਰਦਸਤ ਖੇਡ ਨਾਲ ਕਬੱਡੀ ਪ੍ਰੇਮੀਆਂ ਨੂੰ ਪ੍ਰਭਾਵਿਤ ਕੀਤਾ ਹੈ ।ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਪੂਰੇ ਪੰਜਾਬ ਅਤੇ ਜਿਲਾ ਸੰਗਰੂਰ ਨੂੰ ਮਨਦੀਪ ਸਿੰਘ ਦੀ ਖੇਡ ਉਪਰ ਮਾਣ ਮਹਿਸੂਸ ਹੋਇਆ ਹੈ । ਬਹੁਤ ਘੱਟ ਸਾਧਨਾਂ ਵਾਲੇ ਘਰ ਤੋਂ ਉੱਠ ਕੇ ਉਹਨਾਂ ਦੁਨੀਆਂ ਵਿੱਚ ਆਪਣੀ ਵੱਡੀ ਪਹਿਚਾਣ ਬਣਾਈ ਹੈ । ਜਿਸ ਦਾ ਸਿਹਰਾ ਉਹਨਾਂ ਦੇ ਪਰਿਵਾਰ ਅਤੇ ਕੋਚ ਬਲਵਿੰਦਰ ਰਾਮ ਬੂੰਦੀ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਨੂੰ ਜਾਂਦਾ ਹੈ । ਪੰਜਾਬ ਕਬੱਡੀ ਐਸੋਸੀਏਸ਼ਨ ਅਤੇ ਜਿਲਾ ਕਬੱਡੀ ਐਸੋਸੀਏਸ਼ਨ ਹਮੇਸ਼ਾ ਅਜਿਹੇ ਖਿਡਾਰੀਆਂ ਨਾਲ ਸਹਿਯੋਗ ਕਰਦਾ ਹੈ । ਇਸ ਮੌਕੇ ਅੰਤਰ ਰਾਸ਼ਟਰੀ ਕਬੱਡੀ ਕੁਮੈਂਟੇਟਰ ਸਤਪਾਲ ਸਿੰਘ ਖਡਿਆਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਅਜਿਹੇ ਹੋਣਹਾਰ ਖਿਡਾਰੀਆਂ ਦੀ ਮਦਦ ਕਰਨੀ ਚਾਹੀਦੀ ਹੈ । ਉਹਨਾਂ ਕਿਹਾ ਕਿ ਪੰਜਾਬ ਪੁਲਿਸ, ਬਿਜਲੀ ਬੋਰਡ, ਮੰਡੀਕਰਨ ਬੋਰਡ ਵਰਗੇ ਅਦਾਰਿਆ ਵਿੱਚ ਦੁਬਾਰਾ ਖਿਡਾਰੀ ਭਰਤੀ ਕਰਕੇ ਮਾਨ ਸਰਕਾਰ ਟੀਮਾ ਬਣਾਵੇ । ਮਨਦੀਪ ਬੱਲਰਾਂ ਲਈ ਸਿਰਫ਼ ਸਾਬਾਸ਼ੀ ਨਹੀਂ ਸਗੋਂ ਸਰਕਾਰ ਨੌਕਰੀ ਦਾ ਪ੍ਰਬੰਧ ਕਰੇ । ਇਸ ਮੌਕੇ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਸੁਰਜੀਤ ਸਿੰਘ ਫ਼ੌਜੀ ਰੌਂਤਾ ਨੇ ਵੀ ਮਨਦੀਪ ਬੱਲਰਾਂ ਨੂੰ ਕੁਝ ਕਬੱਡੀ ਬਰੀਕੀਆਂ ਤੋਂ ਜਾਣੂ ਕਰਵਾਇਆ । ਕਬੱਡੀ ਕੁਮੈਂਟੇਟਰ ਜਸ਼ਨ ਮਹਿਲਾਂ ਨੇ ਵੀ ਮਨਦੀਪ ਦੀ ਖੇਡ ਦੀ ਦਾਦ ਦਿੱਤੀ । ਜਿਲਾ ਕਬੱਡੀ ਐਸੋਸੀਏਸ਼ਨ ਸੰਗਰੂਰ ਵੱਲੋਂ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ, ਚੇਅਰਮੈਨ ਡਾ ਮੱਘਰ ਸਿੰਘ ਸਿਹਾਲ, ਸੈਕਟਰੀ ਡਾ ਜਨਕ ਰਾਜ ਸ਼ਰਮਾ, ਸੀਨੀਅਰ ਵਾਈਸ ਪ੍ਰਧਾਨ ਹਰਵਿੰਦਰ ਸਿੰਘ ਕਾਲਾ, ਮੀਤ ਪ੍ਰਧਾਨ ਬਲਜੀਤ ਸਿੰਘ ਢੀਂਡਸਾ, ਆਰਗਨੇਜਰ ਸੈਕਟਰੀ ਹਰਪਾਲ ਸਿੰਘ ਖਡਿਆਲ, ਭੁਪਿੰਦਰ ਸਿੰਘ ਪਟਵਾਰੀ, ਕੋਚ ਸੋਮਾ ਘਰਾਚੋਂ, ਸੁਰਿੰਦਰ ਸਿੰਘ ਜਖੇਪਲ, ਸੁਖਵੀਰ ਸਿੰਘ ਜਖੇਪਲ, ਬਲਕਾਰ ਸਿੰਘ ਘੁਮਾਣ, ਕੋਚ ਨਾਇਬ ਸਿੰਘ ਡੈਨੀ, ਦਰਸ਼ਨ ਸਿੰਘ ਘਰਾਚੋਂ, ਕਮਨਦੀਪ ਕਾਲੀਆਂ, ਭੋਲਾ ਸ਼ੇਰੋਂ, ਕਰਮੀ ਬਰੜਵਾਲ,ਸੱਤ ਝਨੇੜੀ,ਕੋਚ ਸੁਖਵਿੰਦਰ ਕੌਰ ਸੁੱਖੀ, ਕੋਚ ਕੋਮਲ ਮੂਨਕ, ਕਪਤਾਨ ਪ੍ਰਦੀਪ ਕੁਮਾਰ ਬੱਬੂ ਝਨੇੜੀ ਆਦਿ ਨੇ ਮਨਦੀਪ ਸਿੰਘ ਦੀ ਇਸ ਵੱਡੀ ਪ੍ਰਾਪਤੀ ਉੱਤੇ ਵਧਾਈ ਦਿੱਤੀ ਹੈ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleSAMAJ WEEKLY = 22/04/2026
Next articleਅਗਿਆਤ ਵਿਅਕਤੀਆਂ ਵੱਲੋਂ ਲਗਾਈ ਗਈ ਅੱਗ ਕਾਰਨ ਵੈਨ ਅਤੇ ਕਾਰ ਸੜ ਕੇ ਸੁਆਹ