ਸਲਾਨਾ ਜੋੜ ਮੇਲਾ 20, 21 ਜੂਨ ਨੂੰ ਅਤੇ ਕੁਸਤੀ ਦੰਗਲ 22 ਜੂਨ ਨੂੰ ਪਿੰਡ ਢੇਸੀਆਂ ਕਾਹਨਾਂ ਵਿਖ਼ੇ ਕਰਵਾਇਆ ਜਾ ਰਿਹਾ : ਗੀਤਕਾਰ ਗੋਰਾ ਢੇਸੀ

ਕੁਸਤੀ ਦੰਗਲ ਦਾ ਪਹਿਲਾ ਇਨਾਮ ਸਪਲੈਂਡਰ ਮੋਟਰਸਾਈਕਲ ਦੂਜਾ ਇਨਾਮ ਪਲਟੀਨਾ ਮੋਟਰਸਾਈਕਲ ਤੀਜਾ ਇਨਾਮ ਸੋਨੇ ਦੀ ਮੁੰਦੀ ਦਿੱਤਾ ਜਾਵੇਗਾ

ਫਿਲੋਰ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਧੰਨ-ਧੰਨ ਦਰਬਾਰ ਮਸਤ ਬਾਬਾ ਬੀਰੂ ਭਗਤ ਜੀ ਪਿੰਡ ਢੇਸੀਆਂ ਕਾਹਨਾਂ ਤਹਿ : ਫਿਲੌਰ ਜਿਲ੍ਹਾ ਜਲੰਧਰ ਵਿਖ਼ੇ ਸਲਾਨਾ ਜੋੜ ਮੇਲਾ 20, 21 ਜੂਨ ਨੂੰ ਅਤੇ ਕੁਸਤੀ ਦੰਗਲ 22 ਜੂਨ ( 6,7,8 ਹਾੜ੍ਹ ) ਦਿਨ ਮੰਗਲ, ਬੁੱਧ ਅਤੇ ਵੀਰਵਾਰ ਨੂੰ ਪਿੰਡ ਢੇਸੀਆਂ ਕਾਹਨਾਂ ਵਿਖ਼ੇ ਕਰਵਾਇਆ ਜਾ ਰਿਹਾ।

ਪ੍ਰਸਿੱਧ ਗੀਤਕਾਰ ਗੋਰਾ ਢੇਸੀ ਦੁਵਾਰਾ ਪ੍ਰੈਸ ਨਾਲ ਜਾਣਕਾਰੀ ਸਾਂਝਾ ਕਰਦੇ ਹੋਏ ਦੱਸਿਆ ਹੈ ਕਿ ਧੰਨ-ਧੰਨ ਦਰਬਾਰ ਮਸਤ ਬਾਬਾ ਬੀਰੂ ਭਗਤ ਜੀ ਪਿੰਡ ਢੇਸੀਆਂ ਕਾਹਨਾਂ ਵਿਖ਼ੇ ਸਲਾਨਾ ਜੋੜ ਮੇਲਾ ਬਹੁਤ ਹੀ ਸ਼ਰਧਾ ਪੂਰਵਕ ਕਰਵਾਇਆ ਜਾਵੇਗਾ ਮੇਲੇ ਦੌਰਾਨ 20 ਜੂਨ ਦਿਨ ਮੰਗਲਵਾਰ ਨੂੰ ਚਿਰਾਗ਼, ਝੰਡੇ ਅਤੇ ਚਾਦਰ ਦੀ ਰਸਮ 21 ਜੂਨ ਦਿਨ ਬੁੱਧਵਾਰ ਚਿਰਾਗ਼, ਝੰਡੇ ਅਤੇ ਚਾਦਰ ਦੀ ਰਸਮ ਅਤੇ ਮਹਿਫ਼ਿਲ ਏ ਕਵਾਲ ਵਿਜੈ ਮੰਨ ਕਵਾਲ ਐਂਡ ਪਾਰਟੀ, ਬਲਵੀਰ ਬਦਰ ਗੋਹਾਵਰ ਵਾਲੇ ਕਵਾਲ ਐਂਡ ਪਾਰਟੀ, ਇਬਾਦਤ ਅਲੀ ਪਟਿਆਲਾ, ਪ੍ਰਿੰਸ ਬੈੱਡ ਅਤੇ ਨਕਾਲ ਪਾਰਟੀਆਂ ਆਪਣੀ ਹਾਜ਼ਰੀ ਲਗਵਾਉਣਗੀਆਂ ਬਿਨਾਂ ਸੱਦੇ ਕਲਾਕਾਰਾਂ ਨੂੰ ਟਾਇਮ ਨਹੀ ਦਿੱਤਾ ਜਾਵੇਗਾ। ਇਹ ਮੇਲਾ ਸਹਿਜ ਨਿਊਜ਼ ਯੂ-ਟਿਊਬ ਚੈਨਲ ਤੇ ਲਾਈਵ ਚੱਲੇਗਾ ਅਤੇ 22 ਜੂਨ ਦਿਨ ਵੀਰਵਾਰ ਨੂੰ ਕੁਸਤੀ ਦੰਗਲ ਕਰਵਾਇਆ ਜਾ ਰਿਹਾ ਏ ਜਿਸ ਵਿੱਚ ਇੰਟਰਨੈਸ਼ਨਲ ਪਹਿਲਵਾਨ ਨੇਕੀ ਕੰਗਣੀਵਾਲ, ਜੱਸਾ ਬਾਹੜੋਵਾਲ,ਕਰਨ ਖੰਨਾ, ਛੋਟਾ ਸੁਧਾਮ, ਜੱਸਾ ਮੰਗਰੋਡ਼, ਜਰਮਨ ਭੋਗਪੁਰ ਹਿੱਸਾਂ ਲੈਣਗੇ ਕੁਸਤੀ ਦੰਗਲ ਦਾ ਪਹਿਲਾ ਇਨਾਮ ਸਪਲੈਂਡਰ ਮੋਟਰਸਾਈਕਲ ਦੂਜਾ ਇਨਾਮ ਪਲਟੀਨਾ ਮੋਟਰਸਾਈਕਲ ਹੋਵੇਗਾ ਤੀਜਾ ਇਨਾਮ ਸੋਨੇ ਦੀ ਮੁੰਦੀ ਅਤੇ ਬਿਨਾਂ ਸੱਦੇ ਪਹਿਲਵਾਨਾਂ ਨੂੰ ਟਾਇਮ ਨਹੀਂ ਦਿੱਤਾ ਜਾਵੇਗਾ।

ਕੁਸਤੀ ਦੰਗਲ ਦਾ ਲਾਈਵ ਪੰਜਾਬੀ ਲਾਈਵ ਟੀ.ਵੀ ਯੂ-ਟਿਊਬ ਚੈਨਲ ਤੇ ਵੇਖਿਆ ਜਾ ਸਕਦਾ।ਇਹ ਮੇਲਾ ਐਨ.ਆਰ. ਆਈ ਵੀਰ, ਸਮੂਹ ਸਾਧ ਸੰਗਤ ਅਤੇ ਨਗਰ ਨਿਵਾਸੀ ਪਿੰਡ ਢੇਸੀਆਂ ਕਾਹਨਾਂ, ਨਵਾਂ ਸ਼ਹਿਰ ਵਾਲੀ ਸੰਗਤ ਅਤੇ ਧੰਨ-ਧੰਨ ਦਰਬਾਰ ਮਸਤ ਬਾਬਾ ਬੀਰੂ ਭਗਤ ਜੀ ਪ੍ਰਬੰਧਕ ਕਮੇਟੀ ਪ੍ਰਧਾਨ ਜੋਗਿੰਦਰ ਪਾਲ, ਹਰਮੇਸ਼ ਲਾਲ, ਹਰਦੀਪ ਮਹੇ, ਬਲਜਿੰਦਰ ਰਾਜੂ, ਨਿਰਮਲ ਪੱਪੂ, ਗੁਰਚੇਤਨ ਚੇਤੂ, ਮੁੱਲਖ ਰਾਜ (ਦੁੱਲਾ ਪੇਂਟਰ) ਦਵਿੰਦਰ ਬਿੱਟੂ ਆਦਿ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ। ਆਪ ਸਭ ਨੂੰ ਬੇਨਤੀ ਹੈ ਕਿ ਇਸ ਮੇਲੇ ਤੇ ਵੱਧ ਤੋਂ ਵੱਧ ਧੰਨ-ਧੰਨ ਦਰਬਾਰ ਮਸਤ ਬਾਬਾ ਬੀਰੂ ਭਗਤ ਜੀ ਪਿੰਡ ਢੇਸੀਆਂ ਕਾਹਨਾਂ ਵਿਖ਼ੇ ਪਹੁੰਚ ਕੇ ਮੇਲੇ ਦੀ ਰੌਣਕ ਵਧਾਓ। ਅਤੇ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਮੇਲੇ ਦੌਰਾਨ ਠੰਡੇ ਮਿੱਠੇ ਜਲ ਦੀ ਛਬੀਲ, ਚਾਹ ਪਕੌੜੇਆ ਦਾ ਲੰਗਰ ਅਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਜਾਵੇਗਾ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਦਕਿਸਮਤ
Next articleਪਿੰਡ ਭਾਉਵਾਲ ਵਿਖੇ ਗੱਤਕਾ ਐਸੋਸੀਏਸ਼ਨ ਜਿਲ੍ਹਾ ਰੂਪਨਗਰ ਵੱਲੋਂ ਸਿਖਲਾਈ ਕੈਂਪ ਸ਼ੁਰੂ