HOME ਬਦਕਿਸਮਤ

ਬਦਕਿਸਮਤ

ਪ੍ਰੋਫੈਸਰ ਸਾ਼ਮਲਾਲ ਕੌਸ਼ਲ

(ਸਮਾਜ ਵੀਕਲੀ)

ਮਾਂ ਦੇ ਤੌਰ ਤੇ ਮੈਂ
ਸੰਤਾਨ ਪੈਦਾ ਕਰਦੀ ਹਾਂ।
ਪਤਨੀ ਬਣ ਕੇ ਮੈਂ ਪਤੀ
ਦੀ ਰੱਖਿਆ ਲਈ ਹਰ
ਸਾਲ ਕਰਵਾ ਚੌਥ ਦਾ
ਵਰਤ ਵੀ ਰੱਖਦੀ ਹਾਂ।
ਭਰਾ ਦੀ ਰੱਖਿਆ ਲਈ ਮੈਂ
ਉਸ ਨੂੰ ਰੱਖੜੀ ਵੀ ਬਨਦੀ ਹਾਂ।
ਅਤੇ ਉਸ ਦੀ ਲੰਬੀ ਉਮਰ ਲਈ
ਰੱਬ ਨੂੰ ਪ੍ਰਾਰਥਨਾ ਵੀ ਕਰਦੀ ਹਾਂ।
ਮੈਨੂੰ ਅਵਤਾਰਾ ਅਤੇ ਪੈਗੰਬਰਾਂ ਨੂੰ
ਜਨਮ ਦੇਣ ਦਾ ਮਾਣ ਵੀ ਹੈ।
ਅਕਸਰ ਮੇਰੀ ਬਰਾਬਰੀ ਦੁਰਗਾ,
ਲੱਛਮੀ ,ਸਰਸਵਤੀ ਨਾਲ ਕੀਤੀ ਜਾਂਦੀ ਹੈ।

ਇਸ ਦੇ ਬਾਵਯੂਦ ਵੀ ਹਜ਼ਾਰਾਂ ਸਾਲਾਂ ਤੋਂ
ਮੈਂ ਆਦਮੀ ਦਾ ਖਿਡੌਣਾ ਬਣੀ ਹੋਈ ਹਾਂ।
ਕੁੜੀ ਪੈਦਾ ਕਰਨ ਤੇ ਜ਼ਲੀਲ ਹੁੰਦੀ ਹਾਂ
ਪਰਿਵਾਰ ਮੈਨੂੰ ਲੋੜੀਂਦੀ ਇਜ਼ੱਤ ਨਹੀਂ ਦਿੰਦਾ।
ਮੈਂ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀ ਹਾਂ।
ਬਹੁਤ ਦਾਜ ਨਾ ਮਿਲਣ ਤੇ ਕਈ ਵਾਰ
ਮੈਨੂੰ ਜਿਉਂਦਾ ਹੀ ਸਾੜ ਦਿੱਤਾ ਜਾਂਦਾ ਹੈ।
ਬੇਸ਼ੱਕ ਨਵਰਾਤੇ ਵਿੱਚ ਕੰਜਕ ਪੂਜਨ ਹੁੰਦਾ ਹੈ
ਇਸ ਦੇ ਬਾਵਜੂਦ ਕੰਨਿਆ ਭਰੂਣ ਹੱਤਿਆ ਜਾਰੀ ਹੈ।
ਪੈਸੇ ਲਈ ਮੈਨੂੰ ਦੇਹ ਵਪਾਰ ਵਿਚ ਸੁੱਟਿਆ ਜਾਂਦਾ ਹੈ।
ਮੇਰਾ ਬਲਾਤਕਾਰ ਅਤੇ ਗੈਂਗ ਰੇਪ ਆਮ ਗੱਲ ਹੈ।
ਜਿਸ ਤੋਂ ਵੀ ਮੈਂ ਆਪਣੀ ਰੱਖਿਆ ਸੀ ਆਸ ਕਰਦੀ ਹਾਂ
ਉਹੀ ਬੰਦਾ ਮੇਰੀ ਅਸਮਤ ਦਾ ਸ਼ਿਕਾਰ ਕਰਦਾ ਹੈ।

ਕੋਈ ਮੇਰੇ ਇਸ ਸਵਾਲ ਦਾ ਜਵਾਬ ਦੇ ਸਕਦਾ ਹੈ
ਮੇਰੇ ਨਾਲ ਇਹ ਦੁਰਵਿਵਹਾਰ ਕਿਉਂ ਹੋ ਰਿਹਾ ਹੈ।
ਮਹਿਲਾ ਸਸ਼ਕਤੀਕਰਨ ਦੀਆਂ ਗੱਲ੍ਹਾਂ ਹੁੰਦੀਆਂ ਨੇ
ਮੈਂ ਪਤੰਗ ਹਾਂ ਮੈਨੂੰ ਲੁੱਟਣ ਨੂੰ ਸਭ ਤਿਆਰ ਹਨ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ -124001(ਹਰਿਆਣਾ )

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next article“ਫਾਦਰਸ ਡੇ”