ਵੋਟਾਂ ਪੈਣ ਦਾ ਐਲਾਨ

0
35
ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਕੁੱਝ ਰਾਜਾਂ ਵਿੱਚ ਵੋਟਾਂ ਪੈਣ ਦਾ
ਜਦ ਤੋਂ ਹੋਇਆ ਏ ਐਲਾਨ ਬੇਲੀ,
ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ
ਕਵੱਲੀ ਕੱਢ ਲਈ ਏ ਬਾਹਰ ਜ਼ਬਾਨ ਬੇਲੀ।
ਇੱਕ, ਦੂਜੇ ਵਿਰੁੱਧ ਦੂਸ਼ਣਬਾਜ਼ੀ ਕਰਕੇ
ਆਪ ਹੀ ਬਣੀ ਜਾਣ ਮਹਾਨ ਬੇਲੀ।
ਨਾ ਪੂਰੇ ਹੋਣ ਵਾਲੇ ਵਾਅਦੇ ਕਰਕੇ
ਖਿੱਚਣ ਆਪਣੇ ਵੱਲ ਲੋਕਾਂ ਦਾ ਧਿਆਨ ਬੇਲੀ।
ਪਹਿਲਾਂ ਗਰੀਬਾਂ ਦੇ ਘਰਾਂ ‘ਚ ਕਦੇ ਵੜ੍ਹੇ ਨ੍ਹੀ
ਹੁਣ ਉਨ੍ਹਾਂ ਕੋਲ ਥੱਲੇ ਬੈਠੀ ਜਾਣ ਬੇਲੀ।
ਕਈ, ਕਈ ਬੀਮਾਰੀਆਂ ਲੱਗੀਆਂ ਇਨ੍ਹਾਂ ਨੂੰ
ਫਿਰ ਵੀ ਖ਼ੁਦ ਨੂੰ ਸਮਝਣ ਭਲਵਾਨ ਬੇਲੀ।
ਜਦ ਵੋਟਾਂ ਪੈਣ ਦਾ ਕੰਮ ਮੁੱਕ ਜਾਣਾ
ਫੇਰ ਭੁੱਲ ਜਾਣੇ ਇਨ੍ਹਾਂ ਨੂੰ ਆਪਣੇ ਬਿਆਨ ਬੇਲੀ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਸਾਮ੍ਹਣੇ ਅੰਗਦ ਸਿੰਘ ਐਕਸ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-9915803554

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly