ਕਾਂਗਰਸ ਨੂੰ ਝੱਟਕੇ ਤੇ ਝੱਟਕਾ

ਕਾਂਗਰਸ ਦੇ ਤਜਿੰਦਰ ਬਿੱਟੂ ਤੇ ਕਰਮਜੀਤ ਚੌਧਰੀ ਭਾਜਪਾ ਵਿੱਚ ਸ਼ਾਮਿਲ
ਬਲਬੀਰ ਸਿੰਘ ਬੱਬੀ –ਲੋਕ ਸਭਾ ਚੋਣਾਂ ਦਾ ਮੈਦਾਨ ਦਿਨੋ ਦਿਨ ਪੂਰੀ ਤਰਾਂ ਭਖਣ ਲੱਗਿਆ ਹੋਇਆ ਹੈ। ਇਸ ਚੋਣ ਮੈਦਾਨ ਦੇ ਵਿੱਚ ਰਾਜਸੀ ਪਾਰਟੀਆਂ ਦੇ ਆਗੂ ਆਪੋ ਆਪਣੇ ਉਮੀਦਵਾਰ ਲੋਕਾਂ ਵਿੱਚ ਲੈ ਕੇ ਆ ਰਹੇ ਹਨ। ਜਿੱਥੇ ਸਿਆਸੀ ਪਾਰਟੀਆਂ ਆਪੋ ਆਪਣੇ ਪਰਿਵਾਰਾਂ ਦਾ ਐਲਾਨ ਕਰ ਰਹੀਆਂ ਹਨ। ਉੱਥੇ ਹੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਵਿੱਚ ਧੜਾਧੜ ਸ਼ਾਮਿਲ ਵੀ ਹੋ ਰਹੇ ਹਨ। ਪੰਜਾਬ ਨਾਲ ਸੰਬੰਧਿਤ ਕੋਈ ਵੀ ਰਾਜਨੀਤਿਕ ਪਾਰਟੀ ਨਹੀਂ ਬਚੀ ਜਿਸ ਵਿੱਚ ਦਲ ਬਦਲੂ ਸ਼ਾਮਲ ਨਾ ਹੁੰਦੇ ਹੋਣ।
    ਅੱਜ ਕਾਂਗਰਸ ਨੂੰ ਉਸ ਵੇਲੇ ਦੋਹਰਾ ਝਟਕਾ ਲੱਗਿਆ ਜਦੋਂ ਜਲੰਧਰ ਤੋਂ ਕਾਂਗਰਸ ਦੇ ਸਾਬਕਾ ਮੈਂਬਰ ਪਾਰਲੀਮੈਂਟ ਸੰਤੋਸਖ ਚੌਧਰੀ ਦੀ ਪਤਨੀ ਕਰਮਜੀਤ ਚੌਧਰੀ ਅਤੇ ਜਲੰਧਰ ਦੇ ਹੀ ਵੱਡੇ ਕਾਂਗਰਸੀ ਆਗੂ ਤੇ ਜਲੰਧਰ ਇਪਰੂਵਮੈਟ ਟਰੱਸਟ ਦੇ ਸਾਬਕਾ ਪ੍ਰਧਾਨ ਤਜਿੰਦਰ ਬਿੱਟੂ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਜਿਹੜੇ ਹਿਸਾਬ ਨਾਲ ਕਾਂਗਰਸ ਦੇ ਵੱਡੇ ਵੱਡੇ ਆਗੂ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਹਨ ਉਸ ਨੂੰ ਦੇਖ ਕੇ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਦੇ ਪਤਨ ਦਾ ਕਾਰਨ ਇਸ ਦੇ ਪ੍ਰਮੁੱਖ ਆਗੂ ਹੀ ਹਨ। ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕਾਂਗਰਸ ਨਾਲ ਸੰਬੰਧਿਤ ਵੱਡੇ ਆਗੂ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਸੁਨੀਲ ਜਾਖੜ ਰਵਨੀਤ ਬਿੱਟੂ ਤੇ ਹੋਰ ਅਨੇਕਾਂ ਕਾਂਗਰਸੀ ਆਗੂ ਭਾਜਪਾ ਵਿੱਚ ਸ਼ਾਮਿਲ ਹੋ ਗਏ ਤੇ ਪਿੱਛੇ ਕਾਂਗਰਸ ਵਿੱਚ ਕੀ ਬਚਿਆ।
ਭਾਜਪਾ ਵਿੱਚ ਸ਼ਾਮਿਲ ਹੋ ਕੇ ਚੌਧਰੀ ਪਰਿਵਾਰ ਨੇ ਕੀਤੀ ਹੈ ਸਿਆਸੀ ਖੁਦਕੁਸ਼ੀ- ਚਰਨਜੀਤ ਚੰਨੀ
ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਚੌਧਰੀ ਵੱਲੋਂ ਭਾਜਪਾ ਵਿੱਚ ਸ਼ਾਮਿਲ ਹੋਣ ਉੱਤੇ ਜਲੰਧਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਜੇਕਰ ਟਿਕਟ ਨਹੀਂ  ਮਿਲਦੀ ਤਾਂ ਪਾਰਟੀ ਛੱਡਣਾ ਬਹੁਤ ਗਲਤ ਹੈ। ਚੌਧਰੀ ਪਰਿਵਾਰ ਨੇ ਭਾਜਪਾ ਵਿੱਚ ਸ਼ਾਮਿਲ ਹੋ ਕੇ ਸਿਆਸੀ ਖੁਦਕੁਸ਼ੀ ਕਰ ਲਈ ਹੈ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਜੋ ਮਾਣ ਤਾਣ ਹੁਣ ਤੱਕ ਕਾਂਗਰਸ ਨੇ ਦਿੱਤਾ ਹੈ ਚੌਧਰੀ ਪਰਿਵਾਰ ਨੂੰ ਨਹੀਂ ਭੁੱਲਣਾ ਚਾਹੀਦਾ ਸੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੋਣ ਦੰਗਲ
Next articleਵੋਟਾਂ ਪੈਣ ਦਾ ਐਲਾਨ