HOME ਸੰਨ 1995 ਤੋਂ ਜੀਵ – ਜੰਤੂਆਂ , ਪੰਛੀਆਂ ਤੇ ਵਾਤਾਵਰਨ ਦੀ ਨਿਰੰਤਰ...

ਸੰਨ 1995 ਤੋਂ ਜੀਵ – ਜੰਤੂਆਂ , ਪੰਛੀਆਂ ਤੇ ਵਾਤਾਵਰਨ ਦੀ ਨਿਰੰਤਰ ਨਿਸ਼ਕਾਮ ਸੇਵਾ ਕਰਦੇ ਆ ਰਹੇ ਨੇ ਮਾਸਟਰ ਸੰਜੀਵ ਧਰਮਾਣੀ

1

ਸ੍ਰੀ ਅਨੰਦਪੁਰ ਸਾਹਿਬ   (ਸਮਾਜ ਵੀਕਲੀ)   :- ਦੁਨੀਆ ਬਹੁਤ ਰੰਗਲੀ ਹੈ। ਇੱਥੇ ਹਰ ਕਿਸਮ ਦੇ ਇਨਸਾਨ ਮਿਲਦੇ ਹਨ। ਪਰ ਮੌਕਾਪ੍ਰਸਤ ਅਤੇ ਮਤਲਬ ਦੀ ਇਸ ਦੁਨੀਆ ਵਿੱਚ ਕੁਝ ਇਨਸਾਨ ਵੱਖਰੀ ਪ੍ਰਵਿਰਤੀ ਅਤੇ ਵੱਖਰੇ ਸੁਭਾਅ ਦੇ ਹੁੰਦੇ ਹਨ। ਉਹਨਾਂ ਵਿੱਚੋਂ ਇੱਕ ਹਨ – ਆਸਰਾ ਫਾਊਂਡੇਸ਼ਨ ( ਰਜਿ.) ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਅਤੇ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ। ਇੱਥੇ ਦੱਸਣਯੋਗ ਹੈ ਕਿ ਮਾਸਟਰ ਸੰਜੀਵ ਧਰਮਾਣੀ 1995 ਤੋਂ  ਹੁਣ ਤੱਕ ਨਿਰੰਤਰ ਦੂਰ – ਦੁਰਾਡੇ ਜੰਗਲਾਂ ਤੇ ਪਹਾੜਾਂ ਵਿੱਚ ਜਾ ਕੇ ਹਰ ਤਰ੍ਹਾਂ ਦੇ ਮੌਸਮ ਵਿੱਚ ਪੰਛੀਆਂ ਲਈ ਦਾਣਾ – ਪਾਣੀ , ਜੀਵ – ਜੰਤੂਆਂ ਦੇ ਲਈ ਫਲ , ਕੀੜੇ – ਮਕੌੜਿਆਂ ਲਈ ਪੰਚ ਮੇਵੇ ਅਤੇ ਉਨਾਂ ਦੇ ਖਾਣ – ਪੀਣ ਦੀਆਂ ਵਸਤੂਆਂ ਦਾ ਪ੍ਰਬੰਧ ਕਰਦੇ ਆ ਰਹੇ ਹਨ। ਇਸ ਕਾਰਜ ਦੇ ਲਈ ਉਹ ਆਪਣੀ ਨੇਕ ਕਮਾਈ ਵਿੱਚੋਂ ਪ੍ਰਤੀ ਮਹੀਨਾ 15 ਹਜਾਰ ਰੁਪਏ ਦੇ ਲਗਭਗ ਖਰਚ ਕਰਦੇ ਹਨ ਅਤੇ ਇਸ ਕੰਮ ਦੇ ਵਿੱਚ  ਸਹਿਯੋਗ ਕਰਨ ਲਈ ਉਹਨਾਂ ਨੇ ਆਪਣੇ ਨਾਲ ਇੱਕ ਵਿਅਕਤੀ ਨੂੰ 2000 ਰੁਪਏ ਪ੍ਰਤੀ ਮਹੀਨਾ ਦੇ ਖਰਚ ‘ਤੇ ਵੀ ਰੱਖਿਆ ਹੋਇਆ ਹੈ। ਜੇਕਰ ਉਹਨਾਂ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਉਹ ਇੱਕ ਬਹੁਤ ਸੰਘਰਸ਼ੀਲ ਇਨਸਾਨ ਹਨ ਅਤੇ ਆਪਣੇ ਮਾਤਾ – ਪਿਤਾ ਦੇ ਇਕਲੌਤੇ ਬੇਟੇ ਹਨ। ਉਹਨਾਂ ਨੇ ਲਗਭਗ 14 ਸਾਲ ਕਠਿਨ ਸੰਘਰਸ਼ ਕਰਕੇ ਆਪਣੀ ਜ਼ਿੰਦਗੀ ਵਿੱਚ ਵੱਡੇ – ਵੱਡੇ ਮੁਕਾਮ ਹਾਸਿਲ ਕੀਤੇ ਅਤੇ ਦੋ ਵਾਰ ਇੰਡੀਆ ਬੁੱਕ ਆਫ ਰਿਕਾਰਡਜ਼ ਵਿੱਚ ਨਾਂ ਵੀ ਦਰਜ ਕਰਵਾਇਆ। ਉਨਾਂ ਦੀ ਧਰਮ ਪਤਨੀ ਮੈਡਮ ਰਜਨੀ ਧਰਮਾਣੀ ਵੀ ਸਰਕਾਰੀ ਅਧਿਆਪਕਾਂ ਨੇ ਤੇ ਉਹਨਾਂ ਦੀ ਵੱਡੀ ਸਪੁੱਤਰੀ ਸਲੋਨੀ ਧਰਮਾਣੀ ਬਤੌਰ ਸਰਕਾਰੀ ਪਟਵਾਰੀ ਸੇਵਾ ਨਿਭਾਅ ਰਹੇ ਨੇ ਤੇ ਛੋਟੀ ਸਪੁੱਤਰੀ ਵੰਦਨਾ ਧਰਮਾਣੀ ਅਜੇ 11 ਵੀਂ ਜਮਾਤ ਵਿੱਚ ਵਿੱਦਿਆ ਗ੍ਰਹਿਣ ਕਰ ਰਹੇ ਨੇ। ਵਾਤਾਵਰਨ ਕੁਦਰਤ – ਪ੍ਰੇਮੀ ਮਾਸਟਰ ਸੰਜੀਵ ਧਰਮਾਣੀ ਨੂੰ ਹੁਣ ਤੱਕ ਪੰਜ ਦਰਜਨ ( 60 ) ਤੋਂ ਵੱਧ ਸਰਕਾਰੀ , ਗੈਰ – ਸਰਕਾਰੀ ਅਦਾਰਿਆਂ ਅਤੇ ਮਹਾਨ ਹਸਤੀਆਂ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ ਅਤੇ ਉਹ ਕਈ ਸੰਸਥਾਵਾਂ ਜਿਵੇਂ ਆਸਰਾ ਫਾਊਂਡੇਸ਼ਨ ਸ਼੍ਰੀ ਅਨੰਦਪੁਰ ਸਾਹਿਬ , ਅਲਾਇੰਸ ਕਲੱਬ ਇੰਟਰਨੈਸ਼ਨਲ , ਕੁਰੱਪਸ਼ਨ ਐਂਡ ਕਰਾਈਮ ਕੰਟਰੋਲ ਆਰਗੇਨਾਈਜੇਸ਼ਨ/ ਟਰੱਸਟ ਇੰਡੀਆ , ਸ੍ਰੀ ਰਾਮਾਡ੍ਰਾਮਾਟਿੱਕ ਕਮੇਟੀ ਗੰਗੂਵਾਲ ਦੇ ਨਾਲ ਵੀ ਜੁੜੇ ਹੋਏ ਹਨ ਅਤੇ ਉੱਥੇ ਵੀ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ। ਇਸ ਸੰਬੰਧੀ ਜਦੋਂ ਸਟੇਟ ਐਵਾਰਡੀ ਅਧਿਆਪਕ ਮਾਸਟਰ ਸੰਜੀਵ ਧਰਮਾਣੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸ਼ੁਰੂ ਤੋਂ ਹੀ ਮੇਰੇ ਮਨ ਦੇ ਵਿੱਚ ਕੁਦਰਤ ਦੇ ਪ੍ਰਤੀ ਝੁਕਾਓ ਹੈ , ਕੁਦਰਤ ਨਾਲ ਪਿਆਰ ਹੈ ਅਤੇ ਮੇਰੇ ਅਧਿਆਪਕਾਂ , ਪ੍ਰਿੰਸੀਪਲ ਕੁਲਵੰਤ ਸਿੰਘ ਨੌਰਾ ਤੇ ਮਾਤਾ ਸ਼੍ਰੀਮਤੀ ਕਮਲਾ ਦੇਵੀ ਦੀ ਸਿੱਖਿਆ ਤੋਂ ਵੀ ਮੈਨੂੰ ਪੰਛੀਆਂ ਤੇ ਜੀਵ – ਜਗਤ ਨਾਲ ਪਿਆਰ ਤੇ ਉਹਨਾਂ ਦੀ ਸੇਵਾ ਦੀ ਸਾਂਝ ਪਈ ਤੇ ਇਸ ਸਮੁੱਚੇ ਕਾਰਜ ਵਿੱਚ ਮੇਰੇ ਸਮੂਹ ਪਰਿਵਾਰ ਦਾ ਤੇ ਖਾਸ ਤੌਰ ‘ਤੇ ਮੇਰੀ ਧਰਮ ਪਤਨੀ ਮੈਡਮ ਰਜਨੀ ਧਰਮਾਣੀ ਦਾ ਬਹੁਤ ਸਹਿਯੋਗ ਹੈ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਜੋ ਕੁਝ ਵੀ ਹੁੰਦਾ ਹੈ ਉਹ ਪਰਮਾਤਮਾ ਦੇ ਹੁਕਮ ਨਾਲ ਹੀ ਹੁੰਦਾ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਪਰਮਾਤਮਾ ਮੇਰੇ ਪਾਸੋਂ ਇਹ ਸੇਵਾ ਲੈ ਰਿਹਾ ਹੈ। ਉਹਨਾਂ ਨੇ ਕਿਹਾ ਕਿ ਉਹ ਆਪਣੇ ਦਸਵੰਧ ਵਿੱਚੋਂ ਵੱਧ – ਚੜ੍ਹ ਕੇ ਹਿੱਸਾ ਪੰਛੀਆਂ – ਪਰਿੰਦਿਆਂ , ਜੀਵ – ਜੰਤੂਆਂ ਤੇ ਕੁਦਰਤ ਦੀ ਭਲਾਈ ਲਈ ਲਗਾਉਂਦੇ ਹਨ ਅਤੇ ਵੱਧ ਤੋਂ ਵੱਧ ਰੁੱਖ ਲਗਾਉਣੇ ਤੇ ਉਹਨਾਂ ਦੀ ਨਿਰੰਤਰ ਸੰਭਾਲ ਕਰਨਾ ਤੇ ਉਨ੍ਹਾਂ ਨੂੰ ਪਾਣੀ ਦੇਣਾ , ਇਹਨਾਂ ਜੀਵ – ਜੰਤੂਆਂ ਤੇ ਪੰਛੀਆਂ ਦੀ ਰੱਖਿਆ ਕਰਨੀ ਉਹ ਆਪਣਾ ਫਰਜ ਸਮਝਦੇ ਹਨ ਤੇ ਅਜਿਹਾ ਕਰਕੇ ਉਹਨਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ। ਅੱਗੇ ਦੱਸਦਿਆਂ ਮਾਸਟਰ ਸੰਜੀਵ ਧਰਵਾਣੀ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਪਰਮਾਤਮਾ ਨੇ ਇਸ ਨੇਕ ਕਾਰਜ ਲਈ ਉਹਨਾਂ ਨੂੰ ਚੁਣਿਆ ਹੈ। ਪਰਮਾਤਮਾ ਕਰੇ ! ਅਜਿਹੇ ਇਨਸਾਨ ਜ਼ਿੰਦਗੀ ਵਿੱਚ ਹੋਰ ਤਰੱਕੀ ਕਰਨ ਅਤੇ ਇਸੇ ਤਰ੍ਹਾਂ ਨਿਰੰਤਰ ਜੀਵ – ਜਗਤ ਕੁਦਰਤ ਤੇ ਵਾਤਾਵਰਨ ਦੀ ਸੰਭਾਲ ਕਰਦੇ ਰਹਿਣ। ਸੱਚਮੁੱਚ ! ਮਾਸਟਰ ਸੰਜੀਵ ਧਰਮਾਣੀ ਜਿਹੇ ਪਰਉਪਕਾਰੀ ਮਹਾਨ ਇਨਸਾਨ ਹੀ ਵਾਤਾਵਰਨ ਅਤੇ ਕੁਦਰਤ ਦੇ ਸੱਚੇ ਰੱਖਿਅਕ ਹਨ ਜੋ ਕਿ ਕਹਿਣੀ ਨਾਲੋਂ ਕਰਨੀ ਵਿੱਚ ਵਿਸ਼ਵਾਸ ਰੱਖਦੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleउत्तर प्रदेश के दलितों की सामाजिक-आर्थिक एवं राजनीतिक स्थिति
Next articleਆਜ਼ਾਦ ਕ੍ਰਿਕਟ ਕਲੱਬ ਅੱਪਰਾ ਵਲੋਂ 13ਵੇਂ ਕ੍ਰਿਕਟ ਟੂਰਨਾਮੈਂਟ ਦਾ ਆਰੰਭ