HOME ਆਜ਼ਾਦ ਕ੍ਰਿਕਟ ਕਲੱਬ ਅੱਪਰਾ ਵਲੋਂ 13ਵੇਂ ਕ੍ਰਿਕਟ ਟੂਰਨਾਮੈਂਟ ਦਾ ਆਰੰਭ

ਆਜ਼ਾਦ ਕ੍ਰਿਕਟ ਕਲੱਬ ਅੱਪਰਾ ਵਲੋਂ 13ਵੇਂ ਕ੍ਰਿਕਟ ਟੂਰਨਾਮੈਂਟ ਦਾ ਆਰੰਭ

1

ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)-ਆਜ਼ਾਦ ਕ੍ਰਿਕਟ ਕਲੱਬ ਅੱਪਰਾ ਵਲੋਂ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 13ਵਾਂ ਕਿ੍ਕਟ ਟੂਰਨਾਮੈਂਟ ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਦੀ ਗਰਾਂਊਡ (ਜੌੜਿਆਂ ਵਾਲੀ ਗਰਾਊਾਡ) ਅੱਪਰਾ ਵਿਖੇ ਕਰਵਾਇਆ ਜਾ ਰਿਹਾ ਹੈ | ਜਗਮੇਲ ਸਿੰਘ (ਜੱਗੀ ਸੰਧੂ) ਜਰਮਨ ਚੇਅਰਮੈਨ ਏ. ਸੀ. ਸੀ, ਬਲਜੀਤ ਸਿੰਘ ਥਾਂਦੀ ਪ੍ਰਧਾਨ ਏ. ਸੀ. ਸੀ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਦਾ ਉਦਘਾਟਨ ਸਰਪੰਚ ਵਿਨੈ ਕੁਮਾਰ ਬੰਗੜ ਅੱਪਰਾ ਤੇ ਸਕੂਲ ਮੁਖੀ ਜਸਪਾਲ ਸੰਧੂ ਨੇ ਰੀਬਨ ਕੱਟ ਕੇ ਕੀਤਾ | ਇਸ ਮੌਕੇ ਪਹਿਲਾ ਮੈਚ ਛੋਕਰਾਂ ਤੇ ਨੰਗਲ ਦੀ ਟੀਮ ਵਿਚਕਾਰ ਕਰਵਾਇਆ ਗਿਆ | ਫਾਈਨਲ ਮੈਚ ਅੱਜ 15 ਜੂਨ ਦਿਨ ਐਤਵਾਰ ਨੂੰ  ਖੇਡਿਆ ਜਾਵੇਗਾ | ਇਸ ਮੌਕੇ 40 ਸਾਲ ਉਮਰ ਵਰਗ ਦਾ ਇੱਕ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੰਨ 1995 ਤੋਂ ਜੀਵ – ਜੰਤੂਆਂ , ਪੰਛੀਆਂ ਤੇ ਵਾਤਾਵਰਨ ਦੀ ਨਿਰੰਤਰ ਨਿਸ਼ਕਾਮ ਸੇਵਾ ਕਰਦੇ ਆ ਰਹੇ ਨੇ ਮਾਸਟਰ ਸੰਜੀਵ ਧਰਮਾਣੀ
Next article18 ਜੂਨ ਨੂੰ  ਖੁਰਾਲਗੜ ਸਾਹਿਬ  ਵਿਖੇ  ਰੋਸ ਧਰਨੇ ਵਿੱਚ  ਵੱਡੀ ਗਿਣਤੀ  ਪਹੁੰਚਣਗੇ  ਫਿਲੌਰ ਤੋਂ ਬਸਪਾ  ਵਰਕਰ –  ਖੁਸ਼ੀ ਰਾਮ