14 ਅਕਤੂਬਰ ਨੂੰ ਜਿਲ੍ਹਾ ਕਪੂਰਥਲਾ ਵੱਲੋਂ ਵੱਡੀ ਗਿਣਤੀ ਵਿੱਚ ਪੈਨਸ਼ਨਰ ਚੰਡੀਗੜ੍ਹ ਵਿਖੇ ਪਹੁੰਚਣਗੇ -ਸੁੱਚਾ ਸਿੰਘ
ਕਪੂਰਥਲਾ (ਕੌੜਾ )– ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਜ਼ਿਲਾ ਕਪੂਰਥਲਾ ਦੀ ਜ਼ਿਲਾ ਕਮੇਟੀ ਦੀ ਮੀਟਿੰਗ ਸੁੱਚਾ ਸਿੰਘ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਪੰਜਾਬ ਮੁਲਾਜ਼ਮ ਪੈਨਸ਼ਨ ਸਾਂਝਾ ਫਰੰਟ ਵੱਲੋਂ ਉਲੀਕੇ ਪ੍ਰੋਗਰਾਮ ਅਨੁਸਾਰ 14 ਅਕਤੂਬਰ ਨੂੰ ਜਿਲ੍ਹਾ ਕਪੂਰਥਲਾ ਵੱਲੋਂ ਵੱਡੀ ਗਿਣਤੀ ਵਿੱਚ ਪੈਨਸ਼ਨਰ ਚੰਡੀਗੜ੍ਹ ਵਿਖੇ ਪੁੱਜਣਗੇ । ਮੀਟਿੰਗ ਵਿੱਚ ਪ੍ਰਧਾਨ ਸੁੱਚਾ ਸਿੰਘ ਨੇ ਸੁਖਵਿੰਦਰ ਸਿੰਘ ਚੀਮਾਂ,ਮਦਨ ਲਾਲ ਕੰਡਾ , ਵਿਨੋਦ ਕਪੂਰ, ਗੁਰਚਰਨ ਸਿੰਘ ਘੁੰਮਣ, ਤਰਲੋਚਨ ਸਿੰਘ, ਗੁਰਬਚਨ ਸਿੰਘ ਚੀਮਾ, ਤਰਸੇਮ ਕੁਮਾਰ ਸ਼ਾਸਤਰੀ, ਨਰਿੰਦਰ ਸਿੰਘ, ਚਰਨਜੀਤ ਸਿੰਘ,ਜੋਗਾ ਸਿੰਘ,ਮਹਿੰਦਰ ਸਿੰਘ ਦਿਉਲ, ਕਰਨੈਲ ਸਿੰਘ, ਮਨਜੀਤ ਸਿੰਘ ਬਾਜਵਾ ਰੇਸ਼ਮ ਸਿੰਘ ਬੱਲ ਹਰਭਜਨ ਸਿੰਘ, ਰਵਿੰਦਰਪਾਲ ਸਿੰਘ ਆਦਿ ਆਗੂਆਂ ਦੀ ਹਾਜ਼ਰੀ ਵਿੱਚ ਮੰਗ ਕੀਤੀ ਗਈ ਕਿ 2.59 ਦੇ ਗੁਣਾਕ ਨਾਲ ਸੋਧ ਕੇ ਪੈਨਸ਼ਨ ਸੁਧਾਈ ਕੀਤੀ ਜਾਵੇ।1-1-2016 ਤੋਂ 30-6-21 ਤੱਕ ਦੇ ਪੈਨਸ਼ਨ ਸੁਧਾਈ ਦੇ ਬਕਾਏ ਤੁਰੰਤ ਦਿੱਤੇ ਜਾਣ, ਕੱਚੇ ਮੁਲਾਜ਼ਮ ਅਨੂ ਸੀਐਸਆਰ ਦੇ ਨਿਯਮਤ ਤਹਿਤ ਪੱਖਾ ਕੀਤਾ ਜਾਵੇ ਰਹਿੰਦੀਆਂ ਡੀਏ ਦੀਆਂ ਦੋ ਕਿਸਤਾਂ ਜੋ ਕਿ ਕੁੱਲ ਅੱਠ ਫੀਸਦੀ ਬਣਦੀਆਂ ਹਨ ਦਿੱਤੀਆਂ ਜਾਣ, ਖੋਏ ਭੱਤੇ ਬਹਾਲ ਕੀਤੇ ਜਾਣ, ਫਿਕਸ ਮੈਡੀਕਲ, 2000 ਪ੍ਰਤੀ ਮਹੀਨਾ ਕੀਤਾ ਜਾਵੇ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਪੱਤਰਕਾਰਾਂ ਤੇ ਕੀਤੇ ਝੂਠੇ ਪਰਚੇ ਕੇਂਦਰ ਸਰਕਾਰ ਰੱਦ ਕਰੇ ਜਥੇਬੰਦੀ ਇਹ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਤੇ ਹਮਲੇ ਦੀ ਪ੍ਰਯੋਗ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਉਹਨਾਂ ਸਮੁੱਚੇ ਪੈਨਸ਼ਨਰ ਆਗੂਆਂ ਨੂੰ 14 ਅਕਤੂਬਰ ਨੂੰ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਵਿਖੇ ਪੁੱਜਣ ਦੀ ਅਪੀਲ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly