ਪਿੰਡ ਲੁਟੇਰਾ ਖੁਰਦ ਵਿਖੇ ਬਾਬਾ ਸਾਹਿਬ ਨੂੰ ਸਮਰਪਿਤ ਜਾਗ੍ਰਿਤੀ ਸੰਮੇਲਨ ਕਰਵਾਇਆ

ਜਲੰਧਰ/ਆਦਮਪੁਰ (ਕੁਲਦੀਪ ਚੁੰਬਰ ) (ਸਮਾਜ ਵੀਕਲੀ) ਭਾਰਤ ਦੇ ਪਹਿਲੇ ਕਾਨੂੰਨ ਮੰਤਰੀ, ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 132ਵੇਂ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਲੁਟੇਰਾ ਖੁਰਦ ਜ਼ਿਲ੍ਹਾ ਜਲੰਧਰ ਦੇ ਕਮਿਊਨਿਟੀ ਹਾਲ ਵਿੱਚ ਡਾ. ਭੀਮ ਰਾਓ ਅੰਬੇਡਕਰ ਸਭਾ ਲੁਟੇਰਾ ਖੁਰਦ ਦੀ ਸਮੂਹ ਪ੍ਰਬੰਧਕ ਕਮੇਟੀ, ਨਗਰ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਜਾਗ੍ਰਿਤੀ ਸੰਮੇਲਨ ਕਰਵਾਇਆ ਗਿਆ। ਆਜ਼ਾਦ ਰੰਗ ਮੰਚ ਕਲਾ ਭਵਨ ਫਗਵਾੜਾ ਵੱਲੋਂ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਜੀਵਨ ਉੱਪਰ ਕੋਰਿਓਗ੍ਰਾਫੀ ਪੇਸ਼ ਕੀਤੀ ਗਈ। ਇਸ ਮੌਕੇ ਬੁਲਾਰਿਆਂ ਵਲੋਂ ਬਾਬਾ ਸਾਹਿਬ ਦੇ ਜੀਵਨ ਅਤੇ ਸੰਘਰਸ਼ ਉੱਪਰ ਚਾਨਣਾ ਪਾਇਆ ਗਿਆ।

ਹਲਕਾ ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਉੱਘੇ ਸਮਾਜ ਸੇਵੀ ਵਰਿੰਦਰ ਸਿੰਘ ਪਰਹਾਰ ਅਤੇ ਐੱਸ ਡੀ ਓ ਪਰਮਿੰਦਰ ਕੁਮਾਰ ਨੇ ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਹਾਜ਼ਰੀਨ ਲੋਕਾਂ ਨੂੰ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਜਨਮ ਦਿਨ ਦੀ ਮੁਬਾਰਕ ਵਾਦ ਦਿੱਤੀ । ਮਾਸਟਰ ਬਲਵਿੰਦਰ ਸਿੰਘ ਕਾਲਰਾ ਨੇ ਸਟੇਜ ਦਾ ਸੰਚਾਲਨ ਬਾਖ਼ੂਬੀ ਢੰਗ ਨਾਲ ਕੀਤਾ। ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਪੰਚਾਇਤ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਪ੍ਰਬੰਧਕ ਕਮੇਟੀ ਵੱਲੋਂ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਮੌਕੇ ਮਾਸਟਰ ਅਰਸ਼ਦੀਪ ਸਿੰਘ, ਕੁਲਵੀਰ ਸਿੰਘ ਘੁੜਿਆਲ,ਸ. ਮਨਜੀਤ ਸਿੰਘ ਚੁਖਿਆਰਾ,ਸਰਪੰਚ ਤਰਲੋਚਨ ਸਿੰਘ ਪਰਹਾਰ, ਸਤਪਾਲ ਸਿੰਘ, ਜਸਪ੍ਰੀਤ, ਮਹਿੰਦਰਪਾਲ,ਰਾਜਨ ਜਾਂਦਾ, ਕੁਲਵੀਰ ਕੁਮਾਰ,ਸਵਰਨ ਦਾਸ, ਵਿਕਰਮ ਹੰਸ, ਕਸ਼ਮੀਰੀ ਲਾਲ ਹੰਸ,ਗਗਨ ਦਾਦਰਾ, ਚਰਨਜੀਤ ਸਿੰਘ, ਸੁਖਜੀਤ ਸਿੰਘ, ਨਰੇਸ਼ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੱਚੇ ਬਜ਼ੁਰਗ ਅਤੇ ਬੀਬੀਆਂ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਜ਼ਦੂਰ
Next articleਭਾਜਪਾ ਮੰਡਲ ਅੱਪਰਾ ਦੇ ਆਗੂਆਂ ਨੇ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਪਿੰਡਾਂ ਵਿੱਚ ਕੀਤਾ ਡੋਰ ਟੂ ਡੋਰ ਚੋਣ ਪ੍ਰਚਾਰ