ਮਜ਼ਦੂਰ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਸਾਰਾ ਦਿਨ ਕੰਮ ਕਰੇ ਮਜ਼ਦੂਰ,
ਫਿਰ ਵੀ ਭੁੱਖਾ ਮਰੇ ਮਜ਼ਦੂਰ।
ਜੇਠ,ਹਾੜ ਵਿੱਚ ਸੜਦਾ ਉਹ,
ਪੋਹ,ਮਾਘ ਵਿੱਚ ਠਰੇ ਮਜ਼ਦੂਰ।
ਥਾਂ-ਥਾਂ ਹਸਪਤਾਲ ਹੁੰਦਿਆਂ ਵੀ,
ਬਿਨਾਂ ਇਲਾਜ ਤੋਂ ਮਰੇ ਮਜ਼ਦੂਰ।
ਕਾਣੀ ਵੰਡ ਦੇ ਡੂੰਘੇ ਦਰਿਆ ਨੂੰ
ਕਿਸ ਤਰ੍ਹਾਂ ਪਾਰ ਕਰੇ ਮਜ਼ਦੂਰ?
ਗਮਾਂ ਤੇ ਦੁੱਖਾਂ ਦਾ ਹਿਸਾਬ ਕੋਈ ਨਾ,
ਇਨ੍ਹਾਂ ਨੂੰ ਕਿਵੇਂ ਜਰੇ ਮਜ਼ਦੂਰ?
ਲੀਡਰ ਨਾਜਾਇਜ਼ ਲਾਭ ਉਠਾਉਣ,
ਜਦ ਕੋਈ ਘੋਲ ਕਰੇ ਮਜ਼ਦੂਰ।
ਜਦ ਉਸ ਦੀਆਂ ਮੰਗਾਂ ਜਾਇਜ਼ ਨੇ,
ਫਿਰ ਕਿਉਂ ਐਵੇਂ ਡਰੇ ਮਜ਼ਦੂਰ?
ਸਾਥ ਦੇਵਾਂਗੇ ਅਸੀਂ ਤਾਂ ਉਸ ਦਾ,
ਚਾਹੇ ਜਿੱਤੇ,ਚਾਹੇ ਹਰੇ ਮਜ਼ਦੂਰ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨੇੜੇ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-9915803554

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਰਤੀ
Next articleਪਿੰਡ ਲੁਟੇਰਾ ਖੁਰਦ ਵਿਖੇ ਬਾਬਾ ਸਾਹਿਬ ਨੂੰ ਸਮਰਪਿਤ ਜਾਗ੍ਰਿਤੀ ਸੰਮੇਲਨ ਕਰਵਾਇਆ