ਅਮਰੀਕ ਸਿੰਘ ਉੱਪਲ ਯੂ.ਐਸ.ਏ “ਭਗਤੀ ਪ੍ਰਸਾਰ ਅਵਾਰਡ” ਨਾਲ ਹੋਏ ਸਨਮਾਨਿਤ – ਅਸ਼ੋਕ ਸੰਧੂ ਜ਼ਿਲ੍ਹਾ ਪ੍ਰਧਾਨ 

ਅਮਰੀਕ ਸਿੰਘ ਉੱਪਲ ਨੂੰ ਸਨਮਾਨਿਤ ਕਰਦੀ ਹੋਈ ਕਲੱਬ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ, ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਅਤੇ ਹੋਰ ਪਤਵੰਤੇ।

ਸਰੀਰਕ ਤੌਰ ‘ਤੇ ਭਾਵੇਂ ਅਮਰੀਕਾ ਵਿੱਚ ਪਰ ਵਤਨ ਦੀ ਮਿੱਟੀ ਨਾਲ ਮੋਹ ਹੈ ਪੂਰਾ – ਅਮਰੀਕ ਸਿੰਘ ਉੱਪਲ 

ਹਰਜਿੰਦਰ ਪਾਲ ਛਾਬੜਾ ਪੱਤਰਕਾਰ ਨਕੋਦਰ ਮਹਿਤਪੁਰ

ਨੂਰਮਹਿਲ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 9592282333 ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੀ ਇੱਕ ਵਿਸ਼ੇਸ਼ ਮੀਟਿੰਗ ਕਲੱਬ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਇੱਕ ਸੱਜਣ ਪੁਰਸ਼ ਅਮਰੀਕਾ ਨਿਵਾਸੀ ਸ. ਅਮਰੀਕ ਸਿੰਘ ਉੱਪਲ ਅਤੇ ਉਹਨਾਂ ਦੀ ਜੀਵਨ ਸਾਥੀ ਸਰਦਾਰਨੀ ਜਸਵਿੰਦਰ ਕੌਰ ਉੱਪਲ ਨੂੰ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਣ ਲਈ ਸੱਦਾ ਪੱਤਰ ਦਿੱਤਾ ਗਿਆ, ਜਿੱਥੇ ਉਹਨਾਂ ਦਾ ਕਲੱਬ ਦੀ ਪ੍ਰਧਾਨ, ਕਲੱਬ ਦੇ ਅਫਸਰਾਂ ਅਤੇ ਨੰਬਰਦਾਰ ਯੂਨੀਅਨ ਜ਼ਿਲ੍ਹਾ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਵੱਲੋਂ ਭਰਵਾਂ ਸਵਾਗਤ ਕਰਨ ਉਪਰੰਤ “ਭਗਤੀ ਪ੍ਰਸਾਰ ਅਵਾਰਡ” ਨਾਲ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਦੀ ਮਹਿਲਾ ਵਿੰਗ ਦੀ ਪ੍ਰਧਾਨ ਲਾਇਨ ਬਬਿਤਾ ਸੰਧੂ ਨੇ ਦੱਸਿਆ ਕਿ ਸ. ਅਮਰੀਕ ਸਿੰਘ ਉੱਪਲ ਢਾਈ ਦਹਾਕਿਆਂ ਤੋਂ ਸਿੱਧੇ ਤੌਰ ‘ਤੇ ਲਾਇਨਜ਼ ਕਲੱਬਜ਼, ਨੰਬਰਦਾਰ ਯੂਨੀਅਨ ਅਤੇ ਸ਼੍ਰੀ ਅਮਰਨਾਥ ਯਾਤਰਾ ਨਾਲ ਨੇਕ ਨੀਤੀ ਨਾਲ ਜੁੜੇ ਹੋਏ ਹਨ ਅਤੇ ਉਹਨਾਂ ਦਿੱਤੀਆਂ ਜਾਂਦੀਆਂ ਸੇਵਾਵਾਂ ਕਾਬਿਲ-ਏ-ਤਾਰੀਫ਼ ਹਨ। ਪਿੰਡ ਉੱਪਲ ਜਗੀਰ ਦੇ ਗੁਰੂ ਘਰਾਂ ਦੀਆਂ ਇਮਾਰਤਾਂ ਅਤੇ ਕਮਰੇ ਅੱਜ ਵੀ ਉਹਨਾਂ ਦੇ ਸੇਵਾ ਕਾਰਜਾਂ ਤੇ ਆਪਣੀ ਮੋਹਰ ਲਗਾਉਂਦੇ ਹਨ। ਇਸ ਸੰਬੰਧੀ ਗੱਲਬਾਤ ਕਰਦਿਆਂ ਅਮਰੀਕ ਸਿੰਘ ਉੱਪਲ ਨੇ ਕਿਹਾ ਕਿ ਭਾਵੇਂ ਉਹ ਅਮਰੀਕਾ ਦੇ ਸਿਟੀਜਨ ਹਨ ਪਰ ਉਹਨਾਂ ਦਾ ਆਪਣੇ ਵਤਨ ਨਾਲ ਅਤੇ ਉਹਨਾਂ ਜੁੜੇ ਹੋਏ ਰਿਸ਼ਤਿਆਂ ਨਾਲ ਮੋਹ ਪੂਰਾ ਹੈ। ਕਲੱਬ ਦੀ ਤਤਕਾਲ ਪ੍ਰਧਾਨ ਲਾਇਨ ਸੋਮਿਨਾਂ ਸੰਧੂ ਨੇ ਦੱਸਿਆ ਕਿ ਜਦੋਂ ਉਹ ਅਮਰੀਕਾ ਵਿੱਚ ਸਨ ਓਦੋਂ ਉਹਨਾਂ ਦੇਖਿਆ ਕਿ ਸ. ਅਮਰੀਕ ਸਿੰਘ ਉੱਪਲ ਵਾਤਾਵਰਣ ਪ੍ਰੇਮੀ ਵੀ ਹਨ ਉਹਨਾਂ ਨੇ ਅਮਰੀਕਾ ਦੀ ਧਰਤੀ ‘ਤੇ ਕਈ ਪ੍ਰਕਾਰ ਦੇ ਫਲਦਾਰ ਅਤੇ ਛਾਂਦਾਰ ਬੂਟੇ ਮੇਰੇ ਪਾਸੋਂ ਲਗਵਾਏ, ਜਦੋਂ ਉਹ ਆਪਣੇ ਵਤਨ ਆਉਂਦੇ ਹਨ ਤਾਂ ਅਕਸਰ ਟ੍ਰੀ ਪਲਾਂਟੇਸ਼ਨ ਕਰਦੇ ਹਨ। ਇਸ ਮੌਕੇ ਕਲੱਬ ਦੇ ਕੈਸ਼ੀਅਰ ਲਾਇਨ ਦਿਨਕਰ ਸੰਧੂ, ਡਾਇਰੈਕਟਰ ਲਾਇਨ ਜਸਪ੍ਰੀਤ ਕੌਰ ਸੰਧੂ, ਸਮਾਜ ਸੇਵੀ ਸੀਤਾ ਰਾਮ ਸੋਖਲ ਅਤੇ ਅਜਮੇਰ ਸਿੰਘ ਜੌਹਲ, ਸ੍ਰੀਮਤੀ ਹਰਿੰਦਰ ਕੌਰ ਜੌਹਲ, ਗੁਰਛਾਇਆ, ਗੁਰਅੰਸ਼ ਸੋਖਲ ਅਤੇ ਸ਼ਿਵਵੰਸ਼ ਸੰਧੂ ਮੌਜੂਦ ਰਹੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਵਲ ਸਰਜਨ ਡਾ. ਪਵਨ ਕੁਮਾਰ ਸ਼ਗੋਤਰਾ ਨੇ ਕੀਤਾ ਐਸਡੀਐਚ ਗੜ੍ਹਸ਼ੰਕਰ ਅਤੇ ਆਮ ਆਦਮੀ ਕਲੀਨਿਕ ਹੈਬੋਵਾਲ ਅਤੇ ਖੁਰਾਲਗੜ੍ਹ ਦਾ ਦੌਰਾ
Next articleਸ਼ਾਂਤ ਪਸਰੀ ਸੁੰਨ______