ਜਲੰਧਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਦੇਸ਼ ਭਗਤ ਯਾਦਗਾਰ ਕਮੇਟੀ ਨੇ ਗ਼ਦਰ ਪਾਰਟੀ ਦੀ ਗੌਰਵਸ਼ਾਲੀ ਕੌਮਾਂਤਰੀ ਦ੍ਰਿਸ਼ਟੀ, ਮਾਨਵੀ ਕਦਰਾਂ ਕੀਮਤਾਂ ਅਤੇ ਮੁਲਕਾਂ ਦੀ ਕੌਮੀ ਪ੍ਰਭੂਸਤਾ ਦੀ ਮਾਣ ਮਰਿਆਦਾ ਬੁਲੰਦ ਰੱਖਣ ਦੀ ਵਿਰਾਸਤ ਨੂੰ ਉਚਿਆਉਂਦੇ ਹੋਏ ਦੇਸ਼ ਅਤੇ ਦੁਨੀਆਂ ਅੰਦਰ ਵਸਦੇ ਗ਼ਦਰ ਪਾਰਟੀ ਦੇ ਵਾਰਸਾਂ ਨੂੰ ਹਰ ਸੰਭਵ ਢੰਗ ਨਾਲ ਅਮਰੀਕਾ ਇਜ਼ਰਾਈਲ ਵੱਲੋਂ ਈਰਾਨ ਉਪਰ ਮਾਰੂ ਧਾਵਾ ਬੋਲਣ ਅਤੇ ਦੁਨੀਆਂ ਦੇ ਹਰ ਜਾਗਦੀ ਜ਼ਮੀਰ ਵਾਲੇ ਮੁਲਕਾਂ ਨੂੰ ਡਰਾਉਣ, ਧਮਕਾਉਣ ਅਤੇ ਉਹਨਾਂ ਦੇ ਕੌਮੀ ਕੁਦਰਤੀ ਅਨਮੋਲ ਖਜ਼ਾਨੇ ਲੁੱਟਣ ਦੀ ਹਵਸ਼ ਵਿੱਚ ਅੰਨ੍ਹੇ ਹੋ ਜਾਣ ਖ਼ਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਨੰਗੀ ਚਿੱਟੀ ਧੌਸ ਜਮਾਉਣ ਅਤੇ ਇਰਾਨ ਦੇ ਮਾਲ ਖ਼ਜ਼ਾਨੇ ਹਥਿਆਉਣ ਲਈ ਨਿਰੰਤਰ ਦਬਾਅ ਪਾਏ ਜਾਣ ਅੱਗੇ ਝੁਕਣ ਦੀ ਬਜਾਏ ਨਾਬਰ ਹੋ ਕੇ ਅਮਰੀਕਾ ਕੌਮਾਂਤਰੀ ਠਾਣੇਦਾਰੀ ਨੂੰ ਵੰਗਾਰਨ ਦੀ ਸਜ਼ਾ ਦਿੱਤੀ ਜਾ ਰਹੀ ਹੈ ਇਰਾਨ ਦੇ ਲੋਕਾਂ ਨੂੰ ਅਤੇ ਪੂਰੀ ਦੁਨੀਆਂ ਨੂੰ ਨਹੱਕੀ ਜੰਗ ਦੀ ਅੱਗ ਹਵਾਲੇ ਕਰਨ ਖ਼ਿਲਾਫ਼ ਦੁਨੀਆਂ ਭਰ ਦੇ ਲੋਕਾਂ ਦਾ ਸੜਕਾਂ ਤੇ ਆਉਣਾ ਇੱਕ ਫ਼ਖ਼ਰ ਯੋਗ ਵਰਤਾਰਾ ਹੈ ਜਿਸਤੇ ਕਮੇਟੀ ਨੇ ਦੁਨੀਆਂ ਭਰ ਦੇ ਜਾਗਦੀ ਜ਼ਮੀਰ ਵਾਲੇ ਲੋਕਾਂ ਨੂੰ ਡਟਣ ਦੀ ਮੁਬਾਰਕਬਾਦ ਦਿੱਤੀ ਹੈ। ਕਮੇਟੀ ਨੇ ਦੋਸ਼ ਲਾਇਆ ਹੈ ਕਿ ਮੋਦੀ ਅਮਿਤ ਸ਼ਾਹ ਭਾਜਪਾ ਹਕੂਮਤ ਧਾੜਵੀ ਅਮਰੀਕਾ ਦੇ ਹੁਕਮਾਂ ਉਪਰ ਫੁੱਲ ਚੜਾਉਂਦੇ ਹੋਏ ਇਰਾਨ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਵਾਲਿਆਂ ਉਪਰ ਵੀ ਨਜ਼ਰ ਰੱਖਣ ਦੇ ਫੁਰਮਾਨ ਜਾਰੀ ਕਰ ਰਹੀ ਹੈ ਜਿਨ੍ਹਾਂ ਨੂੰ ਨਕਾਰਦੇ ਹੋਏ ਕਮੇਟੀ ਨੇ ਸਭਨਾਂ ਲੋਕ ਪੱਖੀ ਇਨਸਾਫ਼ ਪਸੰਦ ਤਾਕਤਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਇੱਕਜੁੱਟ ਹੋ ਕੇ ਧਾੜਵੀ ਅਮਰੀਕਾ ਇਜ਼ਰਾਈਲ ਖ਼ਿਲਾਫ਼ ਲੋਕਾਂ ਨੂੰ ਮੈਦਾਨ ਵਿੱਚ ਨਿੱਤਰਨ ਦਾ ਸੱਦਾ ਦਿੱਤਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



