HOME ਅੰਬੇਡਕਰਾਈਡ ਬੁੱਧਿਸਟ ਕੋਆਰਡੀਨੇਸ਼ਨ ਕਮੇਟੀ ਪੰਜਾਬ ਦੀ ਚੋਣ ਸਰਬਸੰਮਤੀ ਨਾਲ ਹੋਈ

ਅੰਬੇਡਕਰਾਈਡ ਬੁੱਧਿਸਟ ਕੋਆਰਡੀਨੇਸ਼ਨ ਕਮੇਟੀ ਪੰਜਾਬ ਦੀ ਚੋਣ ਸਰਬਸੰਮਤੀ ਨਾਲ ਹੋਈ

2

ਜਲੰਧਰ   (ਸਮਾਜ ਵੀਕਲੀ)   (ਪਰਮਜੀਤ ਜੱਸਲ) ਅੰਬੇਡਕਰਾਇਡ ਬੁੱਧਿਸਟ ਕੋਰਡੀਨੇਸ਼ਨ ਕਮੇਟੀ ਪੰਜਾਬ ABCC PUNJAB ਦੀ ਜਰੂਰੀ ਮੀਟਿੰਗ ਅੰਬੇਡਕਰ ਬੁੱਧਿਸਟ ਰੀਸੋਰਸ ਸੈਂਟਰ ਸੂੰਢ ਨਜ਼ਦੀਕ ਬੰਗਾ ਵਿਖੇ ਵਿਸ਼ਵ ਬੌਧ ਸੰਘ ਦੇ ਪ੍ਰਧਾਨ ਅਸ਼ਵਨੀ ਕੁਮਾਰ ਜੀ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ। ਜਿਸ ਵਿਚ ਕੋਰਡੀਨੇਸ਼ਨ ਕਮੇਟੀ ਦੀ ਚੋਣ ਕਰਨ ਲਈ ਪੁਰਾਣੀ ਕਮੇਟੀ ਨੂੰ ਭੰਗ ਕਰਕੇ ਸਰਬਸੰਮਤੀ ਨਾਲ ਨਵੀਂ ਟੀਮ ਵਿੱਚ ਬਲਦੇਵ ਰਾਜ ਜੱਸਲ ਉਰਫ਼ ਧੰਮਾਚਾਰੀ ਅਚਲ ਕੀਰਤੀ ਨੂੰ ਕਨਵੀਨਰ, ਐਡਵੋਕੇਟ ਕੁਲਦੀਪ ਭੱਟੀ, ਸੁਭਾਸ਼ ਬੌਧ, ਨਰਿੰਦਰ ਬੇਗਮਪੁਰ ਅਤੇ ਰਮੇਸ਼ ਕੌਲ ਜੀ ਨੂੰ ਕਾਰਜਕਾਰੀ ਕਮੇਟੀ ਮੈਂਬਰ ਚੁਣਿਆ ਗਿਆ।ਇਨ੍ਹਾਂ ਤੋਂ ਇਲਾਵਾ ਵੱਖ- ਵੱਖ ਅੰਬੇਡਕਰ ਮਿਸ਼ਨ ਕੇਂਦਰਾਂ ਅਤੇ ਬੁੱਧ ਵਿਹਾਰਾਂ ਦੀਆਂ ਕਮੇਟੀਆਂ ਅਤੇ ਸਾਥੀਆਂ ਨਾਲ ਗੱਲਬਾਤ ਕਰਕੇ ਹੋਰ ਵੀ ਵੱਧ ਤੋਂ ਵੱਧ ਮੈਂਬਰ ਸ਼ਾਮਿਲ ਕਰਨ ਦਾ ਮਤਾ ਪਾਸ ਕੀਤਾ ਗਿਆ। ਬਾਬਾ ਸਾਹਿਬ ਜੀ ਦਾ ਬੁੱਧ ਧੰਮ ਵਿੱਚ ਬਹੁਮੁੱਲਾ ਯੋਗਦਾਨ ਅਤੇ ਉਨ੍ਹਾਂ ਦੁਆਰਾ ਦਿੱਤੀਆਂ 22 ਪ੍ਰਤਿਗਿਆਵਾਂ ਦਾ ਇੰਨ -ਬਿੰਨ ਪਾਲਣ ਕਰਨ ਦੇ ਨਾਲ -ਨਾਲ ਬਹੁਜਨ ਹਿੱਤਕਾਰੀ ਮੂਲਨਿਵਾਸੀ ਮਹਾਂਪੁਰਸ਼ਾਂ ਦੀ ਸੋਚ ਦੇ ਅਧਾਰ ‘ਤੇ ਆਪਸੀ ਭਾਈਚਾਰਕ ਸਾਂਝ,ਤਾਲਮੇਲ ਨਾਲ ਅੰਬੇਡਕਰ ਮਿਸ਼ਨ ਅਤੇ ਬੁੱਧ ਧੰਮ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਫੈਸਲਾ ਕੀਤਾ ਗਿਆ। ਇਸਦੇ ਨਾਲ -ਨਾਲ ਬੌਧ ਗਯਾ ਮਹਾਵਿਹਾਰ ਮੁਕਤੀ ਅੰਦੋਲਨ ਦੇ ਸੰਬੰਧ ਵਿੱਚ ਮਾਣਯੋਗ ਸ੍ਰੀ ਅਕਾਸ਼ ਲਾਮਾ ਜੀ ਦਾ ਵੀ ਪੰਜਾਬ ਆਉਣ ਦੇ ਪ੍ਰੋਗਰਾਮ ਬਾਰੇ ਵੀ ਸਾਥੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਬਲਦੇਵ ਜੱਸਲ ਨੇ ਕਿਹਾ ਕਿ ਇਸ ਤਾਲਮੇਲ ਭਾਈਚਾਰਾ ਅਤੇ ਸਾਂਝੇ ਪਲੇਟਫਾਰਮ ਦੀ ਅਹਿਮੀਅਤ ਬਾਰੇ ਆਪਣੀ ਸੰਸਥਾ ਅਤੇ ਆਪਣੇ ਸਾਥੀਆਂ ਦੀ ਰਾਏ ਸਾਂਝੀ ਕਰੋ ਤਾਂ ਜੋ ਆਪਸੀ ਭਾਈਚਾਰਕ ਸਾਂਝ,ਤਾਲਮੇਲ ਅਤੇ ਮੇਲਜੋਲ ਨਾਲ ਪੰਜਾਬ ਵਿੱਚ ਅੰਬੇਡਕਰ ਮਿਸ਼ਨ ਅਤੇ ਬੁੱਧ ਧੰਮ ਦੇ ਪ੍ਰਚਾਰ ਪ੍ਰਸਾਰ ਦੇ ਕੰਮ ਨੂੰ ਅੱਗੇ ਵਧਾਇਆ ਜਾ ਸਕੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਮਾਜ ਸੇਵੀ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਆਪਣਾ ਜਨਮ ਦਿਨ ਖੂਨਦਾਨ ਕਰਕੇ ਤੇ ਪੌਦਾ ਲਗਾ ਕੇ ਮਨਾਇਆ
Next articleਢਾਡੀ ਪੂਰਨ ਸਿੰਘ ਅਰਸੀ ਦਾ ਜਥਾ ਕੈਨੇਡਾ ਪੁੱਜਾ