HOME ਢਾਡੀ ਪੂਰਨ ਸਿੰਘ ਅਰਸੀ ਦਾ ਜਥਾ ਕੈਨੇਡਾ ਪੁੱਜਾ

ਢਾਡੀ ਪੂਰਨ ਸਿੰਘ ਅਰਸੀ ਦਾ ਜਥਾ ਕੈਨੇਡਾ ਪੁੱਜਾ

2
ਕੈਪਸ਼ਨ ਕਨੇਡਾ ਦੌਰੇ ਤੇ ਪਹੁੰਚੇ ਢਾਡੀ ਪੂਰਨ ਸਿੰਘ ਅਤੇ ਉਨਾਂ ਦੇ ਸਾਥੀ

ਵੈਨਕੂਵਰ, (ਸਮਾਜ ਵੀਕਲੀ)  ( ਮਲਕੀਤ ਸਿੰਘ )– ਮਾਝੇ ਦੀ ਧਰਤੀ ਨਾਲ ਸਬੰਧਤ ਭਾਈ ਪੂਰਨ ਸਿੰਘ ਅਰਸੀ(ਸੁਲਤਾਨਵਿੰਡ) ਦਾ ਢਾਡੀ ਜਥਾ ਅੱਜ ਕੱਲ ਕਨੇਡਾ ਦੌਰੇ ਦੌਰਾਨ ਕਨੇਡਾ ਦੇ ਵੱਖ ਵੱਖ ਸ਼ਹਿਰਾਂ ਚ ਸੁਸ਼ੋਭਤ ਵੱਖ ਵੱਖ ਗੁਰੂ ਘਰਾਂ ਗੁਰਮਤਿ ਦਾ ਪ੍ਰਚਾਰ ਕਰਕੇ ਸੰਗਤਾਂ ਨੂੰ ਨਿਹਾਲ ਕਰਨ ਦੀਆਂ ਸੇਵਾਵਾਂ ਨਿਭਾ ਰਿਹਾ ਹੈ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ਚ ਸਥਿਤ ਗੁ ਦਸ਼ਮੇਸ਼ ਦਰਬਾਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਪੂਰਨ ਸਿੰਘ ਅਰਸ਼ੀ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਸਮੇਤ ਕਨੇਡਾ ਦੇ ਵੱਖ ਵੱਖ ਗੁਰੂ ਘਰਾਂ ਚ ਸਿੱਖ ਇਤਿਹਾਸ ਨਾਲ ਸੰਬੰਧਿਤ ਢਾਡੀ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕਰਨ ਦੀਆਂ ਮਾਰਚ ਮਹੀਨੇ ਤੱਕ ਆਪਣੀਆਂ ਸੀਮਾਵਾਂ ਨਿਭਾਉਣਗੇ| ਕਨੇਡਾ ਦੇ ਪੰਜਾਬੀ ਭਾਈਚਾਰੇ ਦੀ ਸ਼ਲਾਘਾ ਕਰਦਿਆਂ ਉਨਾਂ ਨੇ ਕਿਹਾ ਕਿ ਇੱਥੇ ਪੰਜਾਬੀਆਂ ਵੱਲੋਂ ਕੀਤੀ ਜਾਂਦੀ ਸਖਤ ਮਿਹਨਤ ਸਦਕਾ ਛੋਹੀਆਂ ਬੁਲੰਦੀਆਂ ਸੱਚਮੁੱਚ ਹੀ ਸਲਾਹਉਣ ਯੋਗ ਹਨ| ਇਸ ਮੌਕੇ ਤੇ ਉਹਨਾਂ ਦੇ ਨਾਲ ਸਰੰਗੀ ਮਾਸਟਰ ਭਾਈ ਗੁਰਦਿਆਲ ਸਿੰਘ ਸੁਲਤਾਨਵਿੰਡ ,ਭਾਈ ਅਵਤਾਰ ਸਿੰਘ ਅਤੇ ਭਾਈ ਦਲਬੀਰ ਸਿੰਘ ਆਦਿ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਅੰਬੇਡਕਰਾਈਡ ਬੁੱਧਿਸਟ ਕੋਆਰਡੀਨੇਸ਼ਨ ਕਮੇਟੀ ਪੰਜਾਬ ਦੀ ਚੋਣ ਸਰਬਸੰਮਤੀ ਨਾਲ ਹੋਈ
Next articleਸਰੀ ਦੇ ‘ਬਾਪੂਆਂ’ ਵੱਲੋਂ ਪਿਕਨਿਕ ਦੌਰਾਨ ਦਿਲੀ ਵਲਵਲੇ ਕੀਤੇ ਗਏ ਸਾਂਝੇ