(ਸਮਾਜ ਵੀਕਲੀ)
ਤੇਰੇ ਤੋਂ ਮੇਰੇ ਤਕ
ਜਾਂ
ਮੇਰੇ ਤੋਂ ਰੇੜੇ ਤਕ
ਰਾਹ ਵੀ ਔਖੇ ਸੀ
ਸਾਹ ਵੀ ਔਖੇ ਸੀ
ਆਫ਼ਤਾਂ, ਜੁਰਮ ਤੇ ਅਤਿਆਚਾਰ ਦਾ ਸੁਮੇਲ ਸੀ
ਇਕ ਸਫ਼ਰ ਸੀ
ਇਕ ਸਬਰ ਸੀ
ਪਰ
ਮੈ ਡਰਿਆ ਨੀ
ਮੈ ਹਰਿਆ ਨੀ
ਮੈ ਡਟਿਆ
ਮੈ ਲੜਿਆ
ਮੈ ਖੜਿਆ
ਮੈ ਢਾਲ ਬਣਿਆ
ਆਪਣੇ ਸੀ, ਆਪਣਾ ਪੰਜਾਬ ਸੀ
ਏਸ ਤ੍ਰਾਸਦੀ ਚ
ਭੁਖੇ, ਬੇਘਰੇ, ਲਾਚਾਰ ਤੇ ਬੇਬਸੀ ਦਾ ਸ਼ੋਰ ਸੀ
ਕਿਸੇ ਨੇ ਬਾਂਹ ਫੜ੍ਹੀ
ਕਿਸੇ ਨੇ ਆਪਣੀ ਜਾਨ ਵਾਰੀ
ਫਿਰ
ਇਕ ਹੀ ਅਵਾਜ ਸੀ
ਮੈ ਪੰਜਾਬ ਬੋਲਦਾਂ
ਪੰਜਾਬੀ ਬੋਲਦਾਂ
ਇਕ ਏਕਾ ਸੀ
ਸ਼ਹੀਦਾਂ ਦੀ ਸ਼ਹਾਦਤ ਸੀ
ਬਾਬੇ ਨਾਨਕ ਦਾ ਓਟ ਆਸਰਾ ਸੀ
ਮੈ ਨਹੀਂ ਬੋਲਦਾ
ਬਸ ਮੇਰਾ ਪੰਜਾਬ ਬੋਲਦਾ
ਪੰਜਾਬੀ ਬੋਲਦਾ
ਹਕ਼ ਤੇ ਸੱਚ ਲਈ ਮਰਦਾ ਹਾਂ
ਮੈ ਜ਼ੁਧਾਂ ਚ
ਮੈ ਖੇਤਾਂ ਚ
ਮੈ ਧਰਨਿਆਂ ਚ
ਮੈ ਹੜ੍ਹਾਂ ਚ
ਮੈ ਬੇਪਨਾਹ ਬੋਲਦਾਂ
ਮੈ ਪੰਜਾਬ ਬੋਲਦਾਂ
ਪੰਜਾਬੀ ਬੋਲਦਾਂ
ਜਬਰ, ਜ਼ੁਲਮ ਤੇ ਅਤਿਆਚਾਰ ਖਿਲਾਫ
ਮੈ ਡੱਟਦਾ ਹਾਂ
ਮੈ ਬੋਲਦਾਂ ਹਾਂ
ਬਸ ਇਕ ਨਾਮ ਬੋਲਦਾ
ਮੈ ਪੰਜਾਬ ਹਾਂ
ਮੈ ਪੰਜਾਬ ਬੋਲਦਾਂ
ਪੰਜਾਬੀ ਬੋਲਦਾ
ਬਸ ਇਹੀ ਵਕ਼ਤ ਹੈ ਨਾਲ ਖੜਨ ਦਾ
ਆਪਣਿਆਂ ਲਈ ਲੜਨ ਦਾ
ਆਪਣਿਆਂ ਲਈ ਖੜਨ ਦਾ
ਮੇਰੇ ਰਗ ਰਗ ਚ
ਮੇਰੇ ਇਕ ਇਕ ਸਾਹ ਚ
ਬਸ ਇਹੀ ਇਕ ਉਬਾਲ ਹੈ
ਮੈ ਪੰਜਾਬ ਹਾਂ
ਮੈਂ ਪੰਜਾਬ ਬੋਲਦਾਂ
ਪੰਜਾਬੀ ਬੋਲਦਾਂ
ਬਸ ਇਹੀ ਇਕ ਸਫ਼ਰ ਹੈ
ਤੇਰੇ ਤੋਂ ਮੇਰੇ ਤਕ
ਜਾਂ
ਮੇਰੇ ਤੋਂ ਤੇਰੇ ਤਕ ਦਾ
ਸ਼ਇਦ ਸਫ਼ਰ ਆਖਰੀ ਹੈ
ਮੈ ਪੰਜਾਬ ਬੋਲਦਾਂ
ਮੈ ਪੰਜਾਬ ਬੋਲਦਾਂ
ਮੈ ਪੰਜਾਬੀ ਬੋਲਦਾਂ
ਮੈ ਪੰਜਾਬੀ ਬੋਲਦਾਂ
( ਹੜ੍ਹਾਂ ਦੀ ਤ੍ਰਾਸਦੀ ਤੇ ਦਿਲੋਂ ਨਿਕਲੇ ਦਰਦ ਭਰੇ ਅਲਫਾਜ)
ਭੁਪਿੰਦਰ ਸਿੰਘ ਸਿਆਣ
ਫਗਵਾੜਾ



