ਰਾਏਕੋਟ (ਸਮਾਜ ਵੀਕਲੀ) ਗੁਰਭਿੰਦਰ ਗੁਰੀ :- ਜਦੋਂ ਦੀ ਕੇਂਦਰ ਵਿੱਚ ਮੋਦੀ ਸਰਕਾਰ ਹੋਂਦ ਵਿੱਚ ਆਈ ਹੈ ਇਸ ਨੇ ਹਮੇਸ਼ਾ ਲੋਕ ਵਿਰੋਧੀ ਫੈਸਲੇ ਕੀਤੇ ਹਨ ਜਿਸ ਤਰ੍ਹਾਂ ਮਨਰੇਗਾ ਸਕੀਮ ਖਤਮ ਕਰਨ ਦਾ ਫੈਸਲਾ ਲੇਬਰ ਕੋਡ ਲਾਗੂ ਕਰਨਾ ਬਿਜਲੀ ਬਿੱਲ ਪੇਸ਼ ਕਰਨਾ ਐਮ ਐਸ ਪੀ ਨਾ ਦੇਣਾ ਕੇਂਦਰੀ ਵਿੱਤ ਮੰਤਰੀ ਨੇ ਜੋ 2026 27 ਦਾ ਬਜਟ ਪੇਸ਼ ਕੀਤਾ ਹੈ ਉਸ ਵਿੱਚ ਗਰੀਬਾਂ ਲਈ ਕੁਝ ਵੀ ਰਿਆਇਤ ਨਹੀਂ ਦਿੱਤੀ ਇਹ ਬਜਟ ਕਿਸਾਨ ਮਜ਼ਦੂਰ ਮੁਲਾਜ਼ਮ ਵਿਰੋਧੀ ਹੈ ਇਸ ਲਈ ਅੱਜ ਰਾਏਕੋਟ ਵਿਖੇ ਕੁਲ ਹਿੰਦ ਕਿਸਾਨ ਸਭਾ ਦੇ ਸੱਦੇ ਉੱਪਰ ਬਜਟ ਦੀ ਕਾਪੀ ਸਾੜ ਕੇ ਵਿਰੋਧ ਜਾਹਰ ਕੀਤਾ ਗਿਆ। ਇਸ ਸਮੇਂ ਸੁਭਾਈ ਕਿਸਾਨ ਆਗੂ ਮਾਸਟਰ ਬਲਦੇਵ ਸਿੰਘ ਲਤਾਲਾ ਸਿਕੰਦਰ ਸਿੰਘ ਜੜਤੋਲੀ ਤਹਿਸੀਲ ਪ੍ਰਧਾਨ ਕੁਲਦੀਪ ਸਿੰਘ ਜੌਹਲਾ ਮਾਸਟਰ ਮੁਖਤਿਆਰ ਸਿੰਘ ਜਲਾਲ ਦੀਵਾਲ ਤਹਿਸੀਲ ਸਕੱਤਰ ਸੁਖਚੈਨ ਸਿੰਘ ਸੀਲੋਆਣੀ ਸਿਆਮ ਸਿੰਘ ਭੈਣੀ ਅਰੋੜਾ ਸੁਖਦੇਵ ਸਿੰਘ ਜੌਹਲਾਂ ਪਾਲ ਸਿੰਘ ਕੇਵਲ ਸਿੰਘ ਮਨਪ੍ਰੀਤ ਸਿੰਘ ਲਾਲਜੀਤ ਸਿੰਘ ਬੁਰਜ ਹਰੀ ਸਿੰਘ ਵਾਲਾ ਗੁਰਮੀਤ ਸਿੰਘ ਸੁਖਦੀਪ ਸਿੰਘ ਲਾਭ ਸਿੰਘ ਪ੍ਰਦੀਪ ਸਿੰਘ ਜਗਮੋਹਣ ਸਿੰਘ ਸਿੰਦਰ ਸਿੰਘ ਰਾਮ ਸਿੰਘ ਨਿਰਮਲ ਸਿੰਘ ਹਾਜ਼ਰ ਸਨ|
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


