ਰਾਏਕੋਟ (ਸਮਾਜ ਵੀਕਲੀ) ਗੁਰਭਿੰਦਰ ਗੁਰੀ :- ਕੁਲ ਹਿੰਦ ਕਿਸਾਨ ਸਭਾ ਇਕਾਈ ਲਤਾਲਾ ਵੱਲੋਂ ਕੇਂਦਰੀ ਲੋਕ ਵਿਰੋਧੀ ਬਜਟ ਦੀ ਕਾਪੀ ਸਾੜੀ ਗਈ ਇਸ ਮੌਕੇ ਤੇ ਸੁਭਾਈ ਆਗੂ ਬਲਦੇਵ ਸਿੰਘ ਲਤਾਲਾ ਨੇ ਦੱਸਿਆ ਕਿ ਵਿੱਤ ਮੰਤਰੀ ਵੱਲੋਂ ਬਜਟ ਪੇਸ਼ ਕਰਨ ਸਮੇਂ ਕਿਸਾਨਾਂ ਦਾ ਨਾਂ ਤੱਕ ਇੱਕ ਵਾਰ ਵੀ ਨਹੀਂ ਲਿਆ ਤੇ ਨਾ ਹੀ ਮਜ਼ਦੂਰਾਂ ਦਾ ਨਾਂ ਤੱਕ ਲਿਆ ਇਹ ਬਜਟ ਲੋਕ ਵਿਰੋਧੀ ਹੈ। ਵਿਕਸਿਤ ਭਾਰਤ ਦੀਆਂ ਗੱਲਾਂ ਕਰਨ ਵਾਲੀ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੇ ਝੂਠੇ ਲਾਰੇ ਲਾਏ ਮਨਰੇਗਾ ਮਜ਼ਦੂਰਾਂ ਦੇ ਚੁੱਲੇ ਠੰਡੇ ਕਰਨ ਲਈ ਮਨਰੇਗਾ ਕਨੂੰਨਾਂ ਵਿੱਚ ਰਦੋ ਬਦਲ ਕੀਤਾ ਚਾਰ ਕੋਡ ਬਿੱਲ ਰਾਹੀਂ ਕਿਰਤ ਸਮਾਂ ਅੱਠ ਘੰਟੇ ਤੋਂ 12 ਘੰਟੇ ਕਰ ਦਿੱਤਾ ਗਿਆ। ਜਥੇਬੰਦੀਆਂ ਬਣਾਉਣ ਲਈ ਅਤੇ ਕਾਮਿਆਂ ਦੀਆਂ ਛਾਂਟੀਆਂ ਕਰਨ ਦੀ ਖੁੱਲ ਉਦਯੋਗਿਕ ਘਰਾਣਿਆਂ ਨੂੰ ਦਿੱਤੀ ਜਾ ਰਹੀ ਹੈ। 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਨੂੰ ਕਾਮਯਾਬ ਕਰਨ ਲਈ ਭਾਰਤ ਬੰਦ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਮੌਕੇ ਬਲਦੇਵ ਸਿੰਘ ਲਤਾਲਾ ਸਿਕੰਦਰ ਸਿੰਘ ਜੜਤੋਲੀ ਕੁਲਦੀਪ ਸਿੰਘ ਸਾਬਕਾ ਸਰਪੰਚ ਅਜਮੇਰ ਸਿੰਘ ਪ੍ਰਧਾਨ ਬਲਜੀਤ ਸਿੰਘ ਹਰਪ੍ਰੀਤ ਸਿੰਘ ਨਿਰਮਲ ਸਿੰਘ ਕੁਲਵੰਤ ਸਿੰਘ ਅਲੀਆ ਤੇ ਹੋਰ ਆਗੂ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



