ਤਾਲਿਬਾਨ ਦੇ ਅਫ਼ਗਾਨਿਸਤਾਨ ’ਤੇ ਕਬਜ਼ੇ ਦਾ ਅਲ ਕਾਇਦਾ ਨੇ ਜਸ਼ਨ ਮਨਾਇਆ

ਨਵੀਂ ਦਿੱਲੀ  (ਸਮਾਜ ਵੀਕਲੀ):  ਅਫ਼ਗਾਨਿਸਤਾਨ ’ਤੇ ਕਬਜ਼ੇ ਲਈ ਅਲ ਕਾਇਦਾ ਦੀ ਯਮਨ ਸ਼ਾਖਾ ਨੇ ਤਾਲਿਬਾਨ ਨੂੰ ਵਧਾਈ ਦਿੱਤੀ ਹੈ। ਅਲ ਕਾਇਦਾ ਨੇ ਇਕ ਬਿਆਨ ’ਚ ਕਿਹਾ ਕਿ ਇਸ ਫਤਹਿ ਤੋਂ ਇਹ ਸਾਬਿਤ ਹੁੰਦਾ ਹੈ ਕਿ ਸ਼ਰੀਆ ਆਧਾਰਿਤ ਜਹਾਦ ਰਾਹੀਂ ਹੱਕਾਂ ਨੂੰ ਬਹਾਲ ਕੀਤਾ ਜਾ ਸਕਦਾ ਹੈ ਅਤੇ ਧਾੜਵੀਆਂ ਤੇ ਮੁਲਕ ’ਤੇ ਕਬਜ਼ਾ ਕਰਨ ਵਾਲਿਆਂ ਨੂੰ ਭਾਂਜ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਖੇਡ ਧੋਖਾ ਦੇਣ ਵਾਲਾ ਭੁਲੇਖਾ ਹੈ ਅਤੇ ਇਹ ਮਾੜਾ ਚੱਕਰ ਹੈ ਜੋ ਸਿਫ਼ਰ ਤੋਂ ਸ਼ੁਰੂ ਹੋ ਕੇ ਉਸ ’ਤੇ ਹੀ ਮੁੱਕ ਜਾਂਦਾ ਹੈ।

ਐਤਵਾਰ ਨੂੰ ਅਲ ਕਾਇਦਾ ਨੇ ਯਮਨ ’ਚ ਬਾਯਦਾ ਅਤੇ ਸ਼ਾਬਵਾ ਪ੍ਰਾਂਤ ’ਚ ਤਾਲਿਬਾਨ ਦੇ ਅਫ਼ਗਾਨਿਸਤਾਨ ਦੀ ਸੱਤਾ ’ਤੇ ਕਾਬਜ਼ ਹੋਣ ਦਾ ਜਸ਼ਨ ਮਨਾਇਆ। ਰਿਪੋਰਟ ਮੁਤਾਬਕ ਉਨ੍ਹਾਂ ਆਤਿਸ਼ਬਾਜ਼ੀ ਚਲਾਉਣ ਦੇ ਨਾਲ ਨਾਲ ਹਵਾ ’ਚ ਗੋਲੀਆਂ ਦਾਗ਼ ਕੇ ਤਾਲਿਬਾਨ ਦੇ ਅਫ਼ਗਾਨਿਸਤਾਨ ’ਤੇ ਕਬਜ਼ੇ ਦੀਆਂ ਮੁਬਾਰਕਾਂ ਦਿੱਤੀਆਂ। ਜ਼ਿਕਰਯੋਗ ਹੈ ਕਿ ਤਾਲਿਬਾਨ ਨੇ 1996 ਤੋਂ 2001 ਤੱਕ ਆਪਣੇ ਸ਼ਾਸਨ ਦੌਰਾਨ ਅਲ ਕਾਇਦਾ ਆਗੂ ਓਸਾਮਾ ਬਿਨ ਲਾਦੇਨ ਨੂੰ ਪਨਾਹ ਦਿੱਤੀ ਸੀ। ਅਮਰੀਕਾ ਅਲ ਕਾਇਦਾ ਦੀ ਅਰਬ ਸ਼ਾਖਾ ਨੂੰ ਸਭ ਤੋਂ ਖ਼ਤਰਨਾਕ ਮੰਨਦਾ ਹੈ ਅਤੇ ਉਹ 9/11 ਦੇ ਹਮਲਿਆਂ ਮਗਰੋਂ ਯਮਨ ’ਚ ਉਸ ਖ਼ਿਲਾਫ਼ ਡਰੋਨ ਹਮਲੇ ਕਰਦਾ ਆ ਰਿਹਾ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਸ਼ੀ ਮੰਦਰ ਵਿੱਚ 10 ‘ਭ੍ਰਿਸ਼ਟ’ ਪੁਜਾਰੀਆਂ ’ਤੇ ਧਾਰਮਿਕ ਰਸਮਾਂ ਨਿਭਾਉਣ ਉੱਤੇ ਪਾਬੰਦੀ
Next articleਅਤਿਵਾਦੀ ਤਾਕਤਾਂ ਦੀ ਹੋਂਦ ਸਥਾਈ ਨਹੀਂ: ਮੋਦੀ