ਕਾਸ਼ੀ ਮੰਦਰ ਵਿੱਚ 10 ‘ਭ੍ਰਿਸ਼ਟ’ ਪੁਜਾਰੀਆਂ ’ਤੇ ਧਾਰਮਿਕ ਰਸਮਾਂ ਨਿਭਾਉਣ ਉੱਤੇ ਪਾਬੰਦੀ

ਵਾਰਾਨਸੀ (ਸਮਾਜ ਵੀਕਲੀ):  ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਦਸ ਪੁਜਾਰੀਆਂ ਦੇ ਪੂਜਾ ਪਾਠ ਕਰਨ ’ਤੇ ਰੋਕ ਲਗਾ ਦਿੱਤੀ ਗਈ ਹੈ। ਮੰਦਰ ਪ੍ਰਸ਼ਾਸਨ ਨੇ ਭ੍ਰਿਸ਼ਟਾਚਾਰ ਅਤੇ ਮਾੜਾ ਰਵੱਈਆ ਅਪਣਾਉਣ ਦੇ ਦੋਸ਼ਾਂ ਹੇਠ ਇਨ੍ਹਾਂ ਪੁਜਾਰੀਆਂ ਦੇ ਪਛਾਣ ਪੱਤਰ ਵੀ ਰੱਦ ਕਰ ਦਿੱਤੇ ਹਨ। ਨਿਸ਼ੁਲਕ ਸ਼ਾਸਤਰੀ ਵਜੋਂ ਜਾਣੇ ਜਾਂਦੇ ਇਹ ਪੁਜਾਰੀ, ਮੰਦਰ ਵਿੱਚ ਦਾਖ਼ਲੇ ਲਈ ਸ਼ਰਧਾਲੂਆਂ ਤੋਂ ਪੈਸੇ ਵਸੂਲਦੇ ਸਨ। ਵਾਰਾਨਸੀ ਡਿਵੀਜ਼ਨਲ ਕਮਿਸ਼ਨਰ ਦੀਪਕ ਅਗਰਵਾਲ ਨੇ ਕਿਹਾ,‘ਮੰਦਰ ਵਿੱਚ ਸ਼ਰਧਾਲੂਆਂ ਨੂੰ ਲੰਬੀਆਂ ਕਤਾਰਾਂ ਤੋਂ ਰਾਹਤ ਦਿਵਾਉਣ ਲਈ ਕੁਝ ਪੁਜਾਰੀ ਭ੍ਰਿਸ਼ਟਾਚਾਰ ਕਰ ਰਹੇ ਸਨ। ਇਸ ਸਬੰਧੀ ਉਨ੍ਹਾਂ ਕੋਲ ਕਈ ਸ਼ਿਕਾਇਤਾਂ ਪਹੁੰਚੀਆਂ ਹਨ। ਪੁਜਾਰੀਆਂ ’ਤੇ ਇਹ ਵੀ ਦੋਸ਼ ਹੈ ਕਿ ਮੰਦਰ ਵਿੱਚ ਸ਼ਰਧਾਲੂਆਂ ਨੂੰ ਲਿਜਾਣ ਤੋਂ ਬਾਅਦ ਉਹ ਉਨ੍ਹਾਂ ਨੂੰ ਪੂਜਾ ਕਰਨ ਲਈ ਜ਼ੋਰ ਪਾਉਂਦੇ ਸਨ ਤਾਂ ਜੋ ਉਨ੍ਹਾਂ ਤੋਂ ਪੈਸੇ ਵਸੂਲੇ ਜਾ ਸਕਣ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐਲਗਾਰ ਪ੍ਰੀਸ਼ਦ ਕੇਸ: ਦੋਸ਼ ਤੈਅ ਕਰਨ ਦੀ ਪ੍ਰਕਿਰਿਆ ਟਲੀ
Next articleਤਾਲਿਬਾਨ ਦੇ ਅਫ਼ਗਾਨਿਸਤਾਨ ’ਤੇ ਕਬਜ਼ੇ ਦਾ ਅਲ ਕਾਇਦਾ ਨੇ ਜਸ਼ਨ ਮਨਾਇਆ