‘ਬਾਕੀ ਦੇ ਕੰਮ ਬਾਅਦ ‘ਚ ਪਹਿਲਾਂ ਸਿਹਤ ਜ਼ਰੂਰੀ ਐ’

ਫਰੀਦਕੋਟ ਦੀਆਂ 51ਵੀਂਆਂ ਜ਼ਿਲ੍ਹਾ ਪੱਧਰੀ ਖੇਡਾਂ ਸ਼ਾਨਦਾਰ ਢੰਗ ਨਾਲ ਸ਼ੁਰੂ
ਫਰੀਦਕੋਟ/ਭਲੂਰ  (ਬੇਅੰਤ ਗਿੱਲ ਭਲੂਰ)-ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੱਧਰੀ ਖੇਡਾਂ ਦਾ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਵਿਖੇ ਸ਼ਾਨਦਾਰ ਸਮਾਗਮ ’ਚ ਉਦਘਾਟਨ ਕਰਕੇ ਸ਼ੁਰੂਆਤ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਮੇਵਾ ਸਿੰਘ ਸਿੱਧੂ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਹਾਜ਼ਰ ਹੋਏ। ਸਮਾਗਮ ਦੀ ਪ੍ਰਧਾਨਗੀ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਦੇ ਡਾਇਰੈਕਟਰ ਜਨਰਲ ਜਸਬੀਰ ਸਿੰਘ ਸੰਧੂ ਨੇ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਦਸਮੇਸ਼ ਪਬਲਿਕ ਸਕੂਲ ਦੇ ਪ੍ਰਿੰਸੀਪਲ ਅਪੂਰਵ ਦੇਵਗਣ ਸ਼ਾਮਲ ਹੋਏ। ਇਸ ਮੌਕੇ ਜ਼ਿਲਾ ਖੇਡ ਕੋਆਰਡੀਨੇਟਰ ਸਿੱਖਿਆ ਵਿਭਾਗ ਫ਼ਰੀਦਕੋਟ ਸ਼੍ਰੀਮਤੀ ਕੇਵਲ ਕੌਰ ਨੇ ਦੱਸਿਆ ਕਿ ਪਹਿਲੇ ਪੜਾਅ ’ਚ ਹੈਂਡਬਾਲ ਲੜਕੇ-ਲੜਕੀਆਂ ਅੰਡਰ-14, ਵਾਲੀਵਾਲ ਅੰਡਰ-14,ਅੰਡਰ-17, ਅੰਡਰ-19 ਲੜਕੇ, ਕੁਸ਼ਤੀਆਂ, ਹਾਕੀ ਅੰਡਰ-14, ਅੰਡਰ-17, ਅੰਡਰ-19 ਲੜਕੇ/ਲੜਕੀਆਂ, ਫ਼ਰੀ ਸਟਾਈਲ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾ ਦੱਸਿਆ ਪਹਿਲੇ ਦਿਨ ਲੜਕੀਆਂ ਅਤੇ ਦੂਜੇ ਲੜਕਿਆਂ ਦੇ ਮੁਕਾਬਲੇ ਕਰਾਉਣ ਵਾਸਤੇ ਯੋਜਨਾਬੰਦੀ ਕੀਤੀ ਗਈ। ਇਸ ਮੌਕੇ ਜ਼ਿਲਾ ਟੂਰਨਾਮੈਂਟ ਕਮੇਟੀ ਫ਼ਰੀਦਕੋਟ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਬਰਾੜ, ਹੈਡਮਾਸਟਰ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਦੱਸਿਆ ਕਿ ਫ਼ਰੀਦਕੋਟ ਜ਼ਿਲਾ ਖੇਡਾਂ ਦੇ ਖੇਤਰ ’ਚ ਹਮੇਸ਼ਾ ਅਹਿਮ ਪ੍ਰਾਪਤੀਆਂ ਕਰਦਾ ਹੈ। ਉਨ੍ਹਾਂ ਮਹਿਮਾਨਾਂ ਅਤੇ ਖਿਡਾਰੀਆਂ ਨੂੰ ਵਿਸ਼ਵਾਸ਼ ਦੁਆਇਆ ਕਿ ਖੇਡਾਂ ਦੀ ਸ਼ਾਨ ਨੂੰ ਬਰਕਰਾਰ ਰੱਖਿਆ ਜਾਵੇਗਾ। ਇਸ ਮੌਕੇ ਡਾਇਰੈਕਟਰ ਜਨਰਲ ਜਸਬੀਰ ਸਿੰਘ ਸੰਧੂ ਨੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਜ਼ਿਲਾ ਪੱਧਰੀ ਖੇਡਾਂ ਦਾ ਉਦਘਾਟਨ ਕਰਦਿਆਂ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਮੇਵਾ ਸਿੰਘ ਸਿੱਧੂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਪੜਾਈ, ਖੇਡਾਂ ਅਤੇ ਸੱਭਿਆਚਾਰਕ ਮੁਕਾਬਲਿਆਂ ’ਚ ਹਮੇਸ਼ਾ ਭਾਗ ਲੈਣ ਵਾਸਤੇ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਤਰ ਕੋਈ ਵੀ ਹੋਵੇ ਜਦੋਂ ਕੀਤੀ ਮਿਹਨਤ ਰੰਗ ਲਿਆਉਂਦੀ ਹੈ ਤਾਂ ਜੀਵਨ ਖੁਸ਼ੀਆਂ ਨਾਲ ਭਰ ਜਾਂਦਾ ਹੈ। ਇਸ ਲਈ ਸਾਨੂੰ ਹਮੇਸ਼ਾ ਨਿਰੰਤਰ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿ ਕਿਸੇ ਵੀ ਖਿਡਾਰੀ ਨੂੰ ਪੈਸੇ ਦੀ ਘਾਟ ਉਸ ਦੀ ਮੰਜ਼ਿਲ ‘ਤੇ ਪਹੁੰਚਣ ਤੋਂ ਨਹੀਂ ਰੋਕ ਸਕਦੀ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਦਿਲ ਖੋਲ੍ਹ ਕੇ ਹਰ ਪੱਧਰ ‘ਤੇ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਮੌਕੇ ਜ਼ਿਲੇ ਦੇ ਹਰਮਨ ਪਿਆਰੇ ਅਧਿਆਪਕ ਜਤਿੰਦਰ ਭੋਲਾ ਨੇ ਗੀਤ ‘ਬਾਕੀ ਦੇ ਕੰਮ ਬਾਅਦ ’ਚ ਪਹਿਲਾਂ ਸਿਹਤ ਜ਼ਰੂਰੀ ਹੈ ਨਾਲ ’ ਸਭ ਦਾ ਮਨ ਮੋਹ ਲਿਆ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਜਸਬੀਰ ਸਿੰਘ ਜੱਸੀ ਅਤੇ ਕੁਮੈਂਟਰੀ ਰਿਸ਼ੀ ਦੇਸ ਰਾਜ ਸ਼ਰਮਾ ਨੇ ਬਾਖੂਬੀ ਕਰਦਿਆਂ ਹਾਜ਼ਰੀਨ ਨੂੰ ਖੇਡ ਮੈਦਾਨ ਲਾਲ ਜੋੜੀ ਰੱਖਿਆ। ਪਹਿਲੇ ਦਿਨ ਟੂਰਨਾਮੈਂਟ ਦੇ ਵੱਖ-ਵੱਖ ਮੈਚਾਂ ਨੂੰ ਨਤੀਜੇ ਤੱਕ ਲਿਜਾਣ ਵਾਸਤੇ ਪ੍ਰਿੰਸੀਪਲ ਭੁਪਿੰਦਰ ਸਿੰਘ ਬਰਾੜ, ਪ੍ਰਿੰਸੀਪਲ ਅੰਜਨਾ ਕੌਂਸ਼ਲ, ਪ੍ਰਿੰਸੀਪਲ ਨਵਦੀਪ ਸਿੰਘ, ਮੁੱਖ ਅਧਿਆਪਕ ਬਲਵਿੰਦਰ ਸਿੰਘ, ਮੁੱਖ ਅਧਿਆਪਕ ਨਵਦੀਪ ਸ਼ਰਮਾ, ਲੈਕਰਚਰਾਰ ਕੁਲਦੀਪ ਸਿੰਘ ਗਿੱਲ, ਨਰੇਸ਼ ਕੁਮਾਰ ਕੋਟਕਪੂਰਾ, ਰਾਕੇਸ਼ ਧਵਨ,ਨਵਨੀਤ ਸਿੰਘ ਸੇਠੀ, ਮਨਜਿੰਦਰ ਸਿੰਘ, ਮਨਪ੍ਰੀਤ ਸਿੰਘ ਦੌਲਾ,ਮੋਹਕਮ ਸੰਘ ਐਨ.ਆਈ.ਐਸ, ਗੁਰਬਾਜ਼ ਸਿੰਘ, ਮਨਪ੍ਰੀਤ ਕੌਰ, ਕੰਵਲਜੀਤ ਕੌਰ, ਅਜੀਤਪ੍ਰੀਤ ਕੌਰ, ਲਖਵਿੰਦਰ ਕੌਰ, ਅਮਨਦੀਪ ਕੌਰ ਕਿਲਾ ਨੌ, ਲਖਵੀਰ ਸਿੰਘ, ਨਿਸ਼ਾਨ ਸਿੰਘ ਨੇ ਅਹਿਮ ਭੂਮਿਕਾ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅਧਿਆਪਕ ਦਲ ਪੰਜਾਬ ਜਵੰਧਾ ਕਪੂਰਥਲਾ ਵਲੋਂ ਸਟੇਟ ਅੇਵਾਰਡੀ ਪ੍ਰਿੰਸੀਪਲ ਰਵਿੰਦਰ ਕੌਰ ਬਲ੍ਹੇਰਖਾਨਪੁਰ ਸਨਮਾਨਿਤ
Next articleਖੇਡਾਂ ਵਤਨ ਪੰਜਾਬ ਦੀਆਂ /ਡਿਪਟੀ ਕਮਿਸ਼ਨਰ ਵਲੋਂ ਸੁਲਤਾਨਪੁਰ ਲੋਧੀ ਵਿਖੇ 2 ਦਿਨਾਂ ਬਲਾਕ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ