HOME ਦੋ ਦਿਨਾਂ ਸ਼ਖ਼ਸ਼ੀਅਤ ਵਿਕਾਸ ਵਰਕਸ਼ਾਪ

ਦੋ ਦਿਨਾਂ ਸ਼ਖ਼ਸ਼ੀਅਤ ਵਿਕਾਸ ਵਰਕਸ਼ਾਪ

ਲੁਧਿਆਣਾ    (ਸਮਾਜ ਵੀਕਲੀ)    ( ਕਰਨੈਲ ਸਿੰਘ ਐੱਮ.ਏ.) GGNIVS ਵੱਲੋਂ 17-18 ਸਤੰਬਰ 2025 ਨੂੰ ਦੋ ਦਿਨਾਂ ਦਾ ਸ਼ਖ਼ਸੀਅਤ ਵਿਕਾਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਦੇ ਵੱਖ-ਵੱਖ ਭਾਗਾਂ ਨੂੰ ਸਾਫਟ ਸਕਿਲਜ਼ ਅਤੇ ਕੌਰਪੋਰੇਟ ਗਰੂਮਿੰਗ ਦੇ ਰੂਪ ਵਿੱਚ ਵੰਡਿਆ ਗਿਆ। ਪ੍ਰੋ. ਨੇਹਾ ਮਿੱਤਲ ਨੇ ਮੰਚ ਦਾ ਸੰਚਾਲਨ ਕੀਤਾ। ਸਨਮਾਨ ਸਮਾਰੋਹ ਤੋਂ ਬਾਅਦ ਪ੍ਰੋ. ਮਨਜੀਤ ਸਿੰਘ ਛਾਬੜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਹਾਈਬ੍ਰਿਡ ਸਕਿਲਜ਼ ਹਾਸਲ ਕਰਨ ਦੀ ਮਹੱਤਤਾ ਉਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ street smart ਸ਼ਖ਼ਸ ਬਣਨ ਲਈ ਪ੍ਰੇਰਿਤ ਕੀਤਾ। ਨਾਲ ਹੀ, ਉਨ੍ਹਾਂ ਨੇ ਆਧੁਨਿਕ ਸਮੇਂ ਵਿੱਚ ਕਾਰਪੋਰੇਟ ਗਰੂਮਿੰਗ ਦੀ ਮਹੱਤਤਾ ਅਤੇ ਇਸ ਨਾਲ ਮਿਲਣ ਵਾਲੀ ਸਫਲਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਦਿਨ-1 ਪੂਰੀ ਤਰ੍ਹਾਂ ਸਾਫਟ ਸਕਿਲਜ਼ ਨੂੰ ਸਮਰਪਿਤ ਸੀ। ਇਸ ਦਿਨ ਲਈ ਸਰੋਤ ਵਿਅਕਤੀ GGNIVS ਦੀ ਅਸਿਸਟੈਂਟ ਪ੍ਰੋਫੈਸਰ ਪ੍ਰੋ. ਆਂਚਲ ਵਰਮਾ ਰਹੀ। ਵਰਕਸ਼ਾਪ ਵਿੱਚ ਅਸਲੀ ਸਫਲਤਾ ਮੰਤਰ, ਲਕਸ਼ ਪ੍ਰਾਪਤੀ ਵਿੱਚ ਸਾਫਟ ਸਕਿਲਜ਼ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ ਗਈ ਕਿਉਂਕਿ ਸਾਫਟ ਸਕਿਲਜ਼ ਸਫਲਤਾ ਦੀ ਬੁਨਿਆਦ ਹਨ। ਵਿਦਿਆਰਥੀਆਂ ਨੇ ਸਿੱਖਿਆ ਕਿ ਅਸਲ ਸਫਲਤਾ ਦੀ ਪ੍ਰਾਪਤੀ ਲਈ ਪੁਰਖ਼ਸੀਆਤ ਵਿਕਾਸ ਕਿੰਨਾ ਮਹੱਤਵਪੂਰਣ ਹੈ। ਪਾਵਰ ਪੁਆਂਇਟ ਪ੍ਰਜ਼ੈਂਟੇਸ਼ਨ ਦੁਆਰਾ resilience ਅਤੇ ਆਲੋਚਨਾ ਨੂੰ ਸਕਾਰਾਤਮਕ ਢੰਗ ਨਾਲ ਸਵੀਕਾਰ ਕਰਨ ਦੀ ਤਾਕਤ ਬਾਰੇ ਜਾਣਕਾਰੀ ਦਿੱਤੀ ਗਈ। ਅਸਲ ਜ਼ਿੰਦਗੀ ਦੇ ਉਦਾਹਰਣਾਂ ਨਾਲ ਵਿਦਿਆਰਥੀਆਂ ਨੂੰ ਸਾਫਟ ਸਕਿਲਜ਼ ਦੀ ਲਾਜ਼ਮੀ ਭੂਮਿਕਾ ਸਮਝਾਈ ਗਈ। ਦਿਨ-2 Corporate Grooming ਵਰਕਸ਼ਾਪ ਲਈ ਸਰੋਤ ਵਿਅਕਤੀ ਪ੍ਰੋ. ਪ੍ਰੀਆ ਅਰੋੜਾ ਰਹੀ। ਉਨ੍ਹਾਂ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ। ਪਾਵਰ ਪੁਆਇੰਟ ਪ੍ਰਜ਼ੈਂਟੇਸ਼ਨ ਦੀ ਮਦਦ ਨਾਲ ਪ੍ਰੋ. ਪ੍ਰੀਆ ਨੇ non-verbal communication ਅਤੇ ਬਾਡੀ ਲੈਂਗਵੇਜ ਦੀ ਮਹੱਤਤਾ ਬਾਰੇ ਦੱਸਿਆ ਅਤੇ ਸਮਝਾਇਆ ਕਿ ਇਹ ਕਿਸ ਤਰ੍ਹਾਂ ਕਿਸੇ ਨੂੰ ਪ੍ਰਭਾਵਸ਼ਾਲੀ ਸ਼ਖ਼ਸੀਅਤ ਬਣਾਉਂਦਾ ਹੈ। ਬਾਅਦ ਵਿੱਚ ਵਿਦਿਆਰਥੀਆਂ ਨੇ ਚਰਚਾ ਵਿੱਚ ਸਰਗਰਮ ਭਾਗ ਲਿਆ। ਇਹ ਵਰਕਸ਼ਾਪ ਬਹੁਤ ਹੀ ਸਫਲ ਰਹੀ। ਅੰਤ ਵਿੱਚ ਡਾ: ਵਿਸ਼ਾਲ ਕਾਂਤ ਨੇ ਧੰਨਵਾਦ ਪ੍ਰਸਤੁਤ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਜ਼ਿਲ੍ਹਾ ਪੱਧਰੀ ਸਮਰਿਧੀ ਪ੍ਰੋਗਰਾਮ 2025
Next articleਜ਼ਿਲ੍ਹਾ ਪੱਧਰੀ ਸਮਰਿਧੀ ਕਲਾ ਉਤਸਵ ਮੁਕਾਬਲਿਆਂ ਵਿਚ ਅਧਿਆਪਕਾਂ ਨੇ ਪੇਸ਼ ਕੀਤੀ ਆਰਟ ਇੰਟੀਗਰੇਟਡ ਟੀਚਿੰਗ