ਜਲੰਧਰ (ਸਮਾਜ ਵੀਕਲੀ) ਏਡੀਜੀਪੀ ਵਾਈ ਪੂਰਨ ਕੁਮਾਰ ਖੁਦਕੁਸ਼ੀ ਮਾਮਲੇ ਨੂੰ ਲੈ ਕੇ ਬਸਪਾ ਦੇ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਅੱਜ ਸ਼ਨੀਵਾਰ ਨੂੰ ਚੰਡੀਗੜ੍ਹ ਵਿਖੇ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਏਡੀਜੀਪੀ ਵਾਈ ਪੂਰਨ ਕੁਮਾਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਨਿਆਂ ਲਈ ਬਸਪਾ ਵੱਲੋਂ ਡਟ ਕੇ ਸਾਥ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਉਹ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਵੱਲੋਂ ਪਰਿਵਾਰ ਨਾਲ ਦੁੱਖ ਵੰਡਾਉਣ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਏਡੀਜੀਪੀ ਵਾਈ ਪੂਰਨ ਕੁਮਾਰ ਇੱਕ ਕਾਬਿਲ ਅਫਸਰ ਸਨ ਤੇ ਉਨ੍ਹਾਂ ਨੂੰ ਪ੍ਰੈਜੀਡੈਂਟ ਐਵਾਰਡ ਮਿਲਿਆ ਹੋਇਆ ਸੀ। ਉਨ੍ਹਾਂ ਨੂੰ ਖੁਦਕੁਸ਼ੀ ਲਈ ਮਜ਼ਬੂਰ ਕੀਤਾ ਗਿਆ। ਇਸ ਮਾਮਲੇ ਵਿੱਚ ਜੇਕਰ ਨਿਆਂ ਨਹੀਂ ਮਿਲਿਆ ਤਾਂ ਬਸਪਾ ਪਰਿਵਾਰ ਦੀਆਂ ਭਾਵਨਾਵਾਂ ਦੇ ਮੁਤਾਬਕ ਇਨਸਾਫ ਲਈ ਲੜਾਈ ਲੜੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸੁਸਾਈਡ ਨੋਟ ਦੇ ਮੁਤਾਬਕ ਦੋਸ਼ੀ ਅਫਸਰਾਂ ਦੇ ਨਾਂ ਐਫਆਈਆਰ ਵਿੱਚ ਦਰਜ ਕੀਤੇ ਜਾਣ ਅਤੇ ਉਨ੍ਹਾਂ ਨੂੰ ਗਿ੍ਰਫਤਾਰ ਕੀਤਾ ਜਾਵੇ। ਇਸ ਮਾਮਲੇ ਵਿੱਚ ਢਿੱਲਮੁੱਲ ਵਾਲੀ ਕਾਰਵਾਈ ਸਰਕਾਰ ਦੀ ਮੰਸ਼ਾ ’ਤੇ ਸਵਾਲ ਖੜੇ ਕਰਦੀ ਹੈ। ਇਸ ਮੌਕੇ ਬਸਪਾ ਦੇ ਸੂਬਾ ਕੋਆਰਡੀਨੇਟਰ ਪ੍ਰਜਾਪਤੀ ਅਜੀਤ ਸਿੰਘ ਭੈਣੀ, ਜਨਰਲ ਸਕੱਤਰ ਹਰਭਜਨ ਸਿੰਘ ਬਜਹੇੜੀ, ਸ. ਰਜਿੰਦਰ ਸਿੰਘ ਨਨਹੇੜੀਆ, ਚੌਧਰੀ ਖੁਸ਼ੀ ਰਾਮ ਰਿਟਾ. ਆਈਏਐਸ, ਕਰਨਲ ਪਿ੍ਰਥਵੀ ਰਾਜ ਸਿਘ ਰਿਟਾ. ਆਈਏਐਸ, ਚੰਡੀਗੜ ਦੇ ਪ੍ਰਧਾਨ ਬਿ੍ਰਜਪਾਲ, ਚੰਡੀਗੜ੍ਹ ਇੰਚਾਰਜ ਸੋਨੂੰ, ਸੁਰਿੰਦਰ ਸਿੰਘ ਆਦਿ ਬਸਪਾ ਆਗੂ ਵੀ ਮੌਜ਼ੂਦ ਸਨ।
ਏਡੀਜੀਪੀ ਵਾਈ ਪੂਰਨ ਕੁਮਾਰ ਦੇ ਪਰਿਵਾਰ ਨੂੰ ਮਿਲੇ ਡਾ. ਕਰੀਮਪੁਰੀ, ਕਿਹਾ-ਦੋਸ਼ੀ ਅਫਸਰਾਂ ’ਤੇ ਕਾਰਵਾਈ ਹੋਵੇ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


