ਐਡੀਲੇਡ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਐਡੀਲੇਡ ਸੰਗਤ ਵੱਲੋਂ ਰਿਸ਼ੀ ਗੁਲਾਟੀ ਦੇ ਸਹਿਯੋਗ ਨਾਲ ਪਾਰਕ ਲਾਇਬ੍ਰੇਰੀ ਐਂਗਲ ਪਾਰਕ ਵਿੱਚ ਦੂਸਰੀ ਸ਼ਕਤੀਕਰਨ ਵਰਕਸ਼ਾਪ “ਜ਼ਿੰਦਗੀ ਅਜੇ ਬਾਕੀ ਹੈ” ਦਾ ਆਯੋਜਨ ਕੀਤਾ ਗਿਆ । ਪ੍ਰੋਗਰਾਮ ਦਾ ਮਕਸਦ ਇਨਸਾਨੀ ਮਨ ‘ਚੋਂ ਨੈਗੇਟੀਵਿਟੀ ਕੱਢਣਾ ਸੀ।ਇਸ ਵਰਕਸ਼ਾਪ ਵਿੱਚ ਤਣਾਅ ਤੋਂ ਰਾਹਤ, ਬੇਲੋੜੀਆਂ ਨਕਾਰਾਤਮਕ ਸੋਚਾਂ ਨੂੰ ਸਮੇਟਦੇ ਹੋਏ-ਪਾਜ਼ਿਟਵ ਸੋਚ ਨੂੰ ਸਾਕਾਰ ਕਰਨ, ਗੁੱਸੇ ਤੇ ਕਾਬੂ ਕਰਨ, ਮੁੱਖ ਮੰਤਵ ਨੂੰ ਕਿਸ ਤਰ੍ਹਾਂ ਪ੍ਰਾਪਤ ਕਰਨਾ, ਮੁਸ਼ਕਿਲਾਂ ਨੂੰ ਕਿਵੇਂ ਕਾਬੂ ਕਰਨਾ ਹੈ, ਅਨੇਕਾਂ ਉਦਾਹਰਣਾਂ ਦੇ ਕੇ ਸਰਲ ਢੰਗ ਨਾਲ ਆਪਣੇ ਤਜਰਬੇ ਦੇ ਸਾਂਝ ਪਾਉਂਦੇ ਹੋਏ ਦਰਸ਼ਕਾਂ ਨੂੰ ਵਿਸਮਾਦ ਵਿਚ ਲੈ ਜਾਣ ਵਿਚ ਸਫਲਤਾ ਪ੍ਰਾਪਤ ਕੀਤੀ । ਇਸ ਪ੍ਰੋਗਰਾਮ/ਵਰਕਸ਼ਾਪ ਵਿਚ ਦਰਸ਼ਕਾਂ ਨੂੰ ਹਿਪਨੋਟਾਈਜ਼ ਕਰਕੇ ਉਹਨਾਂ ਦਾ ਮਨ ਸ਼ਾਂਤ ਕੀਤਾ ਗਿਆ ਅਤੇ ਮਨ ਦੀ ਨਕਾਰਤਮਿਕਤਾ ਦੂਰ ਕਰਨ ‘ਚ ਮੱਦਦ ਕੀਤੀ ਗਈ। ਰਿਸ਼ੀ ਨੇ ਕਿਹਾ ਕਿ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਸਵੀਕਾਰ ਕਰਨਾ ਸਿੱਖਣ ਦੀ ਲੋੜ ਹੈ। ਜੇਕਰ ਉਹ ਸਮੱਸਿਆ ਦੇ ਹੋਣ ਬਾਰੇ ਸਵੀਕਾਰ ਕਰਨ ਤਾਂ ਹੀ ਉਹ ਸਮੱਸਿਆ ਦੇ ਹੱਲ ਲੱਭਣ ਵੱਲ ਤੁਰਨਗੇ। ਰਿਸ਼ੀ ਗੁਲਾਟੀ ਦਸ ਸਾਲਾਂ ਤੋਂ ਹਿਪਨੋ-ਸਾਈਕੋਥੈਰੇਪਿਸਟ ਦੇ ਤੌਰ ‘ਤੇ ਕੰਮ ਕਰ ਰਿਹਾ ਹੈ । ਐਡੀਲੇਡ ਸੰਗਤ ਦੇ ਪ੍ਰਬੰਧਕਾਂ ਵਲੋ ਰਿਸ਼ੀ ਗੁਲਾਟੀ ਦਾ ਉਨ੍ਹਾਂ ਵਿਹਾਰਕ ਸਾਧਨਾਂ ਨੂੰ ਸਾਂਝਾ ਕਰਨ ਲਈ ਵਿਸ਼ੇਸ਼ ਧੰਨਵਾਦ ਕਰਦਿਆ ਕਿਹਾ ਕਿ ਇਹ ਸੈਸ਼ਨ ਸੱਚਮੁੱਚ ਪ੍ਰੇਰਣਾਦਾਇਕ ਰਿਹਾ – ਮਾਨਸਿਕ ਸਿਹਤ ਚੁਣੌਤੀਆਂ ਅਤੇ ਗਤੀਵਿਧੀਆਂ ਦੀਆਂ ਅਸਲ ਜ਼ਿੰਦਗੀ ਦੀਆਂ ਉਦਾਹਰਨਾਂ ਦੇ ਨਾਲ ਅਸੀਂ ਸਾਰੇ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਵਰਤ ਸਕਦੇ ਹਾਂ, ਖਾਸ ਕਰਕੇ ਤਣਾਅ ਦਾ ਪ੍ਰਬੰਧਨ ਕਰਨ ਲਈ।ਜ਼ਿਕਰਯੋਗ ਹੈ ਕਿ ਐਡੀਲੇਡ ਸੰਗਤ ਗ਼ੈਰ-ਵਪਾਰਿਕ ਸੰਸਥਾ ਨੂੰ ਆਸਟ੍ਰੇਲੀਆ ਵਿਚ ਰਜਿਸਟਰਡ ਚੈਰਿਟੀ ਸੰਸਥਾ ਵਜੋਂ ਮਾਨਤਾ ਹੈ।ਇਸ ਸੰਸਥਾ ਵੱਲੋਂ ਸਾਊਥ ਆਸਟ੍ਰੇਲੀਆ ਵਿਚ ਲਗਾਤਾਰ ਲੋਕ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ, ਜਿਹਨਾਂ ਵਿਚ ਲਾਸ਼ਾਂ ਦਾ ਅੰਤਿਮ ਸਸਕਾਰ ਕਰਨਾ, ਕੈਂਸਰ ਪੀੜਤਾਂ ਲਈ ਦਵਾਈਆਂ ਅਤੇ ਰਾਸ਼ਨ ਦਾ ਪ੍ਰਬੰਧ ਕਰਨਾ, ਮਾਨਸਿਕ ਸਿਹਤ ‘ਤੇ ਸੈਮੀਨਾਰ ਕਰਵਾਉਣੇ, ਵਿਦਿਆਰਥੀਆਂ ਤੇ ਹੋਰ ਲੋੜਵੰਦਾਂ ਦੀ ਹਰ ਸੰਭਵ ਸਹਾਇਤਾ ਪ੍ਰਦਾਨ ਕਰਨੀ, ਖੂਨਦਾਨ ਕੈਂਪ ਲਗਵਾਉਣੇ, ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਨਾਲ ਜੋੜਨ ਲਈ ਕਿਤਾਬਾਂ ਉਪਲਭਧ ਕਰਵਾਉਣੀਆਂ ਸ਼ਾਮਲ ਹਨ। ਐਡੀਲੇਡ ਸੰਗਤ ਵੱਲੋਂ ਆਪਣੇ ਪੱਧਰ ‘ਤੇ ਕੀਤਾ ਜਾ ਰਿਹਾ ਅਗਲਾ ਉਪਰਾਲਾ ਵਿਸ਼ਵ ਪ੍ਰਸਿੱਧ ਮੈਰਾਥਾਨ ਦੌੜਾਕ ਬਾਬਾ ਫੌਜਾ ਸਿੰਘ ਜੀ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਇਸ ਦੌੜ ਵਿਚ ਸੰਸਥਾ ਵੱਲੋਂ ਭਾਗ ਲੈਣ ਵਾਲੇ ਦੌੜਾਕਾਂ ਨੂੰ ਮੁਫ਼ਤ ਟੀ ਸ਼ਰਟਾਂ ਵੰਡੀਆਂ ਜਾਣਗੀਆਂ।
ਐਡੀਲੇਡ ਸੰਗਤ ਵੱਲੋਂ ਰਿਸ਼ੀ ਗੁਲਾਟੀ ਦੇ ਸਹਿਯੋਗ ਨਾਲ ਮਾਨਸਿਕ ਤੰਦਰੁਸਤੀ ਲਈ ਦੂਸਰੀ ਸ਼ਕਤੀਕਰਨ ਵਰਕਸ਼ਾਪ “ਜ਼ਿੰਦਗੀ ਅਜੇ ਬਾਕੀ ਹੈ” ਦਾ ਆਯੋਜਨ ਕੀਤਾ ਗਿਆ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



