
ਐਡੀਲੇਡ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਐਡੀਲੇਡ ਗੁਰਦੁਆਰਾ ਸ੍ਰੀ ਗੁਰੂ ਨਾਨਕ ਸੁਸਾਇਟੀ ਆਫ ਸਾਉਥ ਆਸਟ੍ਰੇਲੀਆ ਦੇ ਪ੍ਰਧਾਨ ਮਹਾਂਬੀਰ ਸਿੰਘ ਗਰੇਵਾਲ ਤੇ ਸਿੱਖ ਸੰਗਤਾਂ ਵੱਲੋਂ ਕੈਂਟਮੋਰ ਐਵੇਨਿਊ ਵਿਖੇ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਚ ਸਾਲਾਨਾ ਸਮਾਗਮ ਕਰਵਾਏ ਗਏ। ਇਸ ਸਮਾਗਮ ਵਿੱਚ ਹੋਰਨਾਂ ਜੰਗਾਂ ਦੇ ਸ਼ਹੀਦਾਂ ਸਮੇਤ ਸਾਰਾਗੜ੍ਹੀ ਦੇ 21 ਬਹਾਦਰ ਸਿੱਖ ਸ਼ਹੀਦ ਸਿਪਾਹੀਆਂ ਨੂੰ ਯਾਦ ਕੀਤਾ ਗਿਆ,ਜਿਨ੍ਹਾਂ ਨੇ 12 ਹਜ਼ਾਰ ਫ਼ੌਜਾਂ ਦਾ ਬਹਾਦਰੀ ਨਾਲ ਟਾਕਰਾ ਕਰਦਿਆਂ ਹੋਇਆ ਆਪਣੀਆਂ ਜਾਨਾਂ ਵਾਰਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ।ਇਨ੍ਹਾਂ ਬਹਾਦਰ ਸ਼ਹੀਦ ਸਿਪਾਹੀਆਂ ਦੀ ਬਹਾਦਰੀ, ਹਿੰਮਤ ਤੇ ਸ਼ਹੀਦੀ ਦੀ ਗਾਥਾ ਫ਼ੌਜੀ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਚ ਦਰਜ ਹੈ।ਸਮਾਗਮ ਚ ਕੀਰਤਨ ਅਤੇ ਅਰਦਾਸ ਉਪਰੰਤ ਸ਼ਹੀਦਾਂ ਨੂੰ ਯਾਦ ਕਰਦਿਆਂ ਭਾਈ ਸਾਹਿਬ ਕਰਤਾਰ ਸਿੰਘ ਦੇਹਰਾਦੂਨ ਵਾਲਿਆ ਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਉਪਰੰਤ ਅਰਦਾਸ ਕੀਤੀ। ਪ੍ਰਧਾਨ ਮਹਾਂਬੀਰ ਸਿੰਘ ਗਰੇਵਾਲ, ਮਨਪ੍ਰੀਤ ਸਿੰਘ ਟਾਹਲੀ,ਜਥੇਦਾਰ ਪ੍ਰਭਜੋਤ ਸਿੰਘ ਨੇ ਸ਼ਰਧਾਂਜਲੀ ਭੇਟ ਕੀਤੀ ਤੇ ਆਈਆਂ ਸੰਗਤਾਂ ਨਾਲ ਇੱਕੀ ਸਿੰਘ ਸ਼ਹੀਦਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਐਡੀਲੇਡ ਵਾਸੀਆਂ ਵੱਲੋਂ 2011 ਤੋਂ ਲਗਾਤਾਰ ਇਹ ਸਮਾਗਮ ਸ਼ਹੀਦਾਂ ਦੀ ਯਾਦ ਵਿਚ ਮਨਾਇਆ ਜਾ ਰਿਹਾ ਹੈ।ਸਰਦਾਰ ਬਲਰੂਪ ਸਿੰਘ ਨੇ ਸਬ ਨੂੰ ਜੀ ਆਇਆ ਆਖਿਆ,ਸਟੇਜ ਦੀ ਸੇਵਾ ਨਿਭਾਈ ਤੇ ਇੱਕੀ ਸਿੰਘ ਸ਼ਹੀਦਾਂ ਦੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕਰਦਿਆ ਸਿੱਖ ਸਿਪਾਹੀਆਂ ਦੇ ਨਾਮ ਅਨਾਊਂਸ ਕੀਤੇ ਜਿਸ ਤੇ ਸੰਗਤਾਂ ਨੇ ਜੈਕਾਰੇ ਛੱਡੇ।ਭਾਈਚਾਰੇ ਵੱਲੋਂ ਵੱਡੀ ਗਿਣਤੀ ਚ ਸੰਗਤਾਂ ਪੁਜੀਆ ਤੇ ਪ੍ਰਮੁੱਖ ਸਖਸ਼ੀਅਤਾ ਨੇ ਸ਼ਰਧਾਂਜਲੀ ਭੇਟ ਕੀਤੀ।ਫੋਟੋ ਕੈਪਸ਼ਨ
ਸਮਾਗਮ ਵਿਚ ਭਾਈ ਸਾਹਿਬ ਕਰਤਾਰ ਸਿੰਘ ਦੇਹਰਾਦੂਨ ਵਾਲਿਆਂ ਨੇ ਅਰਦਾਸ ਕੀਤੀ। ਪ੍ਰਮੁੱਖ ਸਖਸ਼ੀਅਤਾ ਨੇ ਸ਼ਰਧਾਂਜਲੀ ਭੇਟ ਕੀਤੀ ਤੇ ਸਮਾਗਮ ਚ ਪਹੁੰਚੀਆਂ ਸੰਗਤਾਂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



