ਨੋਟੀਫਿਕੇਸ਼ਨ ਹੋਣ ਤੋਂ ਬਾਅਦ ਹੀ ਚੁੱਕਿਆ ਜਾਵੇਗਾ ਧਰਨਾ-ਆਗੂ
ਜੀਰਾ ( ਸੁਖਵਿੰਦਰ ਖਿੰਡਾ )ਅੱਜ ਦਿਨ ਸ਼ੁਕਰਵਾਰ ਨੂੰ ਆਦਰਸ਼ ਸਕੂਲ ਹਰਦਾਸਾ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਮੌਜੂਦ ਐਮਐਲਏ ਸ਼੍ਰੀ ਨਰੇਸ਼ ਕਟਾਰੀਆ ਦੇ ਦਫਤਰ ਬਾਹਰ ਬੈਠੇ ਅੱਜ 61ਵਾਂ ਦਿਨ ਹੈ 15 ਜਨਵਰੀ ਨੂੰ ਜੀਰਾ ਫਿਰੋਜਪੁਰ ਹਾਈਵੇ ਜਾਮ ਕਰਨ ਉਪਰੰਤ ਵਿਧਾਇਕ ਸ਼੍ਰੀ ਨਰੇਸ਼ ਕਟਾਰੀਆ ਨੇ ਜਥੇਬੰਦੀਆਂ ਅਤੇ ਅਧਿਆਪਕਾਂ ਨੂੰ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਦਾ ਭਰੋਸਾ ਦਿੱਤਾ ਸੀ ਪਰ ਉੱਥੇ ਅਧਿਆਪਕਾਂ ਦੀ ਮੀਟਿੰਗ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਨਾਲ ਕਰਵਾਈ ਗਈ,ਵਿੱਤ ਮੰਤਰੀ ਚੀਮਾ ਨੇ ਜਥੇਬੰਦੀਆਂ ਅਤੇ ਅਧਿਆਪਕਾਂ ਨੂੰ ਵਿਸ਼ਵਾਸ ਦਵਾਇਆ ਕਿ ਉਨਾਂ ਦੀਆਂ ਤਨਖਾਹਾਂ ਸਬੰਧੀ ਵਾਧੇ ਦਾ ਨੋਟੀਫਿਕੇਸ਼ਨ ਦਿਨ ਸੋਮਵਾਰ 22 ਜਨਵਰੀ ਤੱਕ ਜਾਰੀ ਕਰ ਦਿੱਤਾ ਜਾਵੇਗਾ। ਅੱਜ 19 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਅਤੇ ਅਧਿਆਪਕਾਂ ਦੀ ਜੀਰਾ ਵਿਖੇ ਮੀਟਿੰਗ ਹੋਈ ਜਿਸ ਵਿੱਚ ਦਸਵੀਂ ਜਮਾਤ ਦੀ ਪ੍ਰੀਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਫੈਸਲਾ ਕੀਤਾ ਗਿਆ ਕਿ ਕੁਝ ਅਧਿਆਪਕ ਦਸਵੀਂ ਜਮਾਤ ਦੇ ਬੱਚਿਆਂ ਨੂੰ ਪੜਾਉਣ ਲਈ ਸਕੂਲ ਜਾਇਆ ਕਰਨਗੇ ਪਰ ਬਾਕੀ ਸਾਰੇ ਅਧਿਆਪਕ ਅਤੇ ਸੰਯੁਕਤ ਕਿਸਾਨ ਮੋਰਚਾ ਧਰਨਾ ਜਾਰੀ ਰੱਖਣਗੇ। ਜਦੋਂ ਤੱਕ ਵਿਭਾਗ ਵੱਲੋਂ ਕੋਈ ਤਨਖਾਹਾਂ ਵਧਦੇ ਦਾ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਉਦੋਂ ਤੱਕ ਕੋਈ ਵੀ ਅਧਿਆਪਕ ਸਕੂਲ ਆਵਦੀ ਅਟੈਂਡੈਂਸ ਨਹੀਂ ਲਗਾਵੇਗਾ ਪਰ ਹਰ ਰੋਜ ਬੱਚਿਆਂ ਨੂੰ ਪੜ੍ਹਾਇਆ ਕਰਨਗੇ,ਇਸ ਸਮੇਂ ਸਮੂਹ ਟੀਚਿੰਗ ਅਤੇ ਨੌਨ ਟੀਚਿੰਗ ਸਟਾਫ ਹਰਦਾਸਾ ਅਤੇ ਮੋਰਚੇ ਨੂੰ ਸਮਰਥਨ ਦੇਣ ਵਾਲੇ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।ਇਸ ਮੀਟਿੰਗ ਨੂੰ ਜਿੰਨਾ ਆਗੂਆਂ ਨੇ ਸੰਬੋਧਨ ਕੀਤਾ ਉਹਨਾਂ ਵਿੱਚ ਸੁੱਖ ਗਿੱਲ ਮੋਗਾ ਕੌਮੀ ਜਨਰਲ ਸਕੱਤਰ ਪੰਜਾਬ ਭਾਰਤੀ ਕਿਸਾਨ ਯੂਨੀਅਨ ਪੰਜਾਬ,ਦਰਸ਼ਨ ਸਿੰਘ ਮੀਆਂ ਸਿੰਘ ਵਾਲਾ ਬੀਕੇਯੂ ਕਾਦੀਆਂ,ਦਿਲਬਾਗ ਸਿੰਘ ਸੁਰ ਸਿੰਘ,ਗੁਰਭਾਗ ਸਿੰਘ ਮਰੂੜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ,ਬਲਰਾਜ ਸਿੰਘ ਫੇਰੋਕੇ ਕਿਸਾਨ ਮਜ਼ਦੂਰ ਯੂਨੀਅਨ,ਸੁਖਮੰਦਰ ਸਿੰਘ ਕੌਮੀ ਕਿਸਾਨ ਯੂਨੀਅਨ ਪੰਜਾਬ,ਬੀਕੇਯੂ ਲੱਖੋਵਾਲ,ਗੁਰਚਰਨ ਸਿੰਘ ਮਲਸੀਆ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ,ਕਸ਼ਮੀਰ ਸਿੰਘ ਐਮਪੀ ਐਂਟੀ ਕਰਪਸ਼ਨ ਲੋਕ ਸੇਵਾ ਦਲ,ਡਾਕਟਰ ਸੰਤੋਖ ਸਿੰਘ ਸੰਤੂ ਵਾਲਾ,ਪ੍ਰਾਈਵੇਟ ਡਾਕਟਰ ਯੂਨੀਅਨ,ਰਮਨਦੀਪ ਕੌਰ ਮਰਖਾਈ ਕੌਰ ਨਸ਼ਾ ਰੋਕੋ ਸੰਸਥਾ,ਮੈਡੀਕਲ ਯੂਨੀਅਨ ਜੀਰਾ ਡਾਕਟਰ ਗੁਰਦਿੱਤ ਸਿੰਘ,ਭਾਗ ਸਿੰਘ ਮਰਖਾਈ ਬੀਕੇਯੂ ਸਿੱਧੂ ਪੁਰ,ਨਸੀਬ ਸਿੰਘ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ,ਹਰਦੀਪ ਸਿੰਘ ਕਰਮੂੰਵਾਲਾ,ਲਖਵਿੰਦਰ ਸਿੰਘ ਕਰਮੂੰਵਾਲਾ,ਪ੍ਰੀਤਮ ਸਿੰਘ ਮੀਆਂ ਸਿੰਘ ਵਾਲਾ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly