ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਨੇ ਲੋੜਵੰਦਾਂ ਨੂੰ ਗਰਮ ਕੱਪੜੇ ਵੰਡ ਕੇ ਮਨਾਇਆ ਮਾਘੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ।

ਸੰਦੀਪ ਸਿੰਘ ਬਖੋਪੀਰ “ਭਵਾਨੀਗੜ੍ਹ”(ਸੰਗਰੂਰ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਪ੍ਰਿੰਸੀਪਲ ਡਾ: ਯੋਗਿਤਾ ਸ਼ਰਮਾ ਜੀ ਯੋਗ ਅਗਵਾਈ ਅਤੇ ਬਾਬਾ ਕਿਰਪਾਲ ਸਿੰਘ ਜੀ ਦੀ ਪ੍ਰੇਰਨਾ ਸਦਕਾ ਸਕੂਲ ਵਿੱਚ “ਇੱਕ ਕੋਸ਼ਿਸ਼ “ਨਾਂ ਦੀ ਸੰਸਥਾ ਬਣਾਈ ਗਈ ਹੈ।ਜੋ ਲੋੜਵੰਦ ਲੋਕਾਂ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਹਰ ਸਮੇਂ ਉਪਰਾਲੇ ਕਰਦੀ ਰਹਿੰਦੀ ਹੈ । ਇਸ ਟੀਮ ਦੇ ਮੈਂਬਰ ਪੰਜਾਬੀ ਅਧਿਆਪਕ ਸੰਦੀਪ ਸਿੰਘ ਤੇ ਸੰਸਥਾ ਦੇ ਹੋਰ ਮੈਂਬਰ ਸਕੂਲੀ ਵਿਦਿਆਰਥੀਆਂ ਵੱਲੋਂ ਕੜਾਕੇ ਦੀ ਪੈਂਦੀ ਠੰਡ ਵਿੱਚ ਲੋੜਵੰਦ ਲੋਕਾਂ ਨੂੰ ਦਾਨ ਕਰਨ ਲਈ ਬਹੁਤ ਸਾਰੇ  ਗਰਮ ਕੱਪੜੇ ਲਿਆਂਦੇ ਗਏ ਜਿਸ ਵਿੱਚ ਕੋਟੀਆਂ ,ਸਵੈਟਰ, ਟੋਪੀਆਂ,ਬੂਟ-ਜੁਰਾਬਾਂ
ਆਦਿ ਸ਼ਾਮਿਲ ਸੀ ।
ਇਹ ਸਾਰਾ ਸਮਾਨ  “ਇੱਕ ਕੋਸ਼ਿਸ਼ “ਟੀਮ ਦੇ ਮੈਂਬਰਾਂ ਅਤੇ ਸਕੂਲੀ ਬੱਚਿਆਂ ਨੇ ਰਲਕੇ ਭਵਾਨੀਗੜ੍ਹ ਨਾਭਾ ਕੈਂਚੀਆਂ ਨੇੜੇ  ਇੱਕ ਭੱਠੇ ਉੱਤੇ ਵਸਦੇ ਬਹੁਤ ਸਾਰੇ ਮਜ਼ਦੂਰ ਪਰਿਵਾਰਾਂ ਨੂੰ ਇਹ ਸਾਰਾ ਸਮਾਨ ਆਪਣੇ ਹੱਥੀਂ ਜਾਕੇ ਵੰਡਿਆ।ਇਸ ਸੰਸਥਾ ਵੱਲੋਂ  ਵਿਦਿਆਰਥੀਆਂ ਨੂੰ ਗੁਰਸਿੱਖੀ ਸਿਧਾਂਤਾਂ ਤੇ ਗੁਰਮਤਿ ਦੀ ਸਿਖਲਾਈ  ਇਸੇ ਤਰ੍ਹਾਂ ਦੇ ਮਨੁੱਖਤਾਂ ਦੀ‌ ਸੇਵਾ ਦੇ ਕਾਰਜ ਕਰਵਾਏ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਸਕੂਲੀ ਵਿਦਿਆਰਥੀਆਂ ਨੇ ਲੋੜਵੰਦ ਲੋਕਾਂ ਦੀ ਮਦਦ ਕਰਕੇ ਮਾਘੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਨਿਵੇਕਲੇ ਢੰਗ ਨਾਲ ਮਨਾਇਆ ਤੇ ਹੋਰ ਸਕੂਲਾਂ ਨੂੰ ਵੀ ਅਜਿਹੇ ਉਪਰਾਲੇ ਕਰਨ ਦੀ ਅਪੀਲ ਕੀਤੀ। ਸਕੂਲ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ ਤੇ ਮੈਨੇਂਜਰ ਸਰਦਾਰ ਸਰਬਜੀਤ ਸਿੰਘ ਵੱਲੋਂ ਤਮਾਮ ਵਿਦਿਆਰਥੀਆਂ ਤੇ ਮਾਪਿਆਂ ਦਾ ਦਾਨ ਦੇਣ ਵਾਲੀਆਂ ਵਸਤਾਂ ਭੇਜਣ ਤੇ ਇਸ ਸੁਭ ਕਾਰਜ ਵਿੱਚ ਸਾਥ ਦੇਣ ਲਈ ਧੰਨਵਾਦ ਕੀਤਾ ਗਿਆ ,ਤੇ ਭਵਿੱਖ ਵਿੱਚ ਅਜਿਹੀਆਂ ਸੇਵਾਵਾਂ ਨਿਰੰਤਰ ਜਾਰੀ ਰੱਖਣ ਲਈ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹੋਏ ਸਭ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਭੇਟ ਕੀਤੀਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਅਦਰਸ਼ ਸਕੂਲ/ਐਸ ਕੇ ਐਮ ਨੇ ਵਿੱਤ ਮੰਤਰੀ ਹਰਪਾਲ ਚੀਮਾ ਤੇ ਭਰੋਸਾ ਜਤਾਇਆ,ਟੀਚਰ ਬੱਚਿਆਂ ਦੀ ਪੜ੍ਹਾਈ ਰੱਖਣਗੇ ਜਾਰੀ
Next articleਮਲਟੀਪਰਪਜ ਹੈਲਥ ਇਮਪਲਾਇਜ ਯੁਨੀਅਨ ਦਾ ਕਲੰਡਰ ਰਿਲੀਜ਼