ਮੁੰਬਈ (ਸਮਾਜ ਵੀਕਲੀ): ਅਭਿਨੇਤਾ ਰਾਜਕੁਮਾਰ ਰਾਓ ਨੇ ਅੱਜ ਕਿਹਾ ਕਿ ਉਹ ਧੋਖਾਧੜੀ ਦਾ ਸ਼ਿਕਾਰ ਹੋਇਆ ਹੈ ਤੇ ਉਸ ਦੇ ਨਾਂ ‘ਤੇ ਕਰਜ਼ਾ ਲੈਣ ਲਈ ਉਸ ਦੇ ਪੈਨ ਕਾਰਡ ਦੀ ਦੁਰਵਰਤੋਂ ਕੀਤੀ ਗਈ ਹੈ। 37 ਸਾਲਾ ਅਭਿਨੇਤਾ ਨੇ ਦਾਅਵਾ ਕੀਤਾ ਕਿ ਇਸ ਧੋਖਾਧੜੀ ਕਾਰਨ ਉਸ ਦਾ ਕ੍ਰੈਡਿਟ ਸਕੋਰ ਪ੍ਰਭਾਵਿਤ ਹੋਇਆ ਅਤੇ ਕ੍ਰੈਡਿਟ ਇਨਫਰਮੇਸ਼ਨ ਬਿਊਰੋ (ਇੰਡੀਆ) ਲਿਮਟਿਡ (ਸੀਆਈਬੀਆਈਐੱਲ) ਦੇ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ।
ਅਦਾਕਾਰ ਨੇ ਟਵੀਟ ਕੀਤਾ,‘ਮੇਰੇ ਪੈਨ ਕਾਰਡ ਦੀ ਦੁਰਵਰਤੋਂ ਕੀਤੀ ਗਈ ਹੈ ਅਤੇ ਮੇਰੇ ਨਾਮ ‘ਤੇ 2500 ਰੁਪਏ ਦਾ ਛੋਟਾ ਕਰਜ਼ਾ ਲਿਆ ਗਿਆ ਹੈ, ਜਿਸ ਕਾਰਨ ਮੇਰਾ ਸਿਬਿਲ ਸਕੋਰ ਪ੍ਰਭਾਵਿਤ ਹੋਇਆ ਹੈ। ਅਧਿਕਾਰੀ ਕਿਰਪਾ ਕਰਕੇ ਇਸ ਨੂੰ ਠੀਕ ਕਰਨ ਅਤੇ ਇਸ ਢੁਕਵੇਂ ਕਦਮ ਚੁੱਕਣ।’