(ਸਮਾਜ ਵੀਕਲੀ)
ਨਿੱਤ ਹਾਦਸੇ ਹੁੰਦੇ ਜਿਹੜੇ
ਬੰਦਾ ਜੁੰਮੇਵਾਰ ਆ ਆਪੇ
ਇੱਕੋ ਘਰ ਦੇ ਪੰਜ ਜੀਅ
ਮਰ ਗਏ
ਕਿਹੜਾ ਰੋਵੇ ਤੇ ਕਿਹੜਾ
ਦਵੇ ਦਿਲਾਸੇ
ਸੁੱਖ ਸਹੂਲਤ ਲੈਣ ਵਾਸਤੇ
ਅਸੀਂ ਘੜੇ ਘਰਾਂ ਚੋ ਕੱਢੇ
ਬੰਬ ਸਿਲੰਡਰ ਲੈ ਆਦੇ ਆ
ਤੇ ਚੁੱਲ੍ਹੇ ਬਾਲਣੇ ਛੱਡੇ
ਕੰਪਨੀਆਂ ਵਾਲੇ ਲੈਕੇ ਪੈਸੇ
ਹੋ ਜਾਦੇ ਆ ਪਾਸੇ
ਇੱਕੋ ਘਰ ਦੇ ਪੰਜ ਜੀਅ
ਮਰ ਗਏ
ਕਿਹੜਾ ਰੋਵੇ ਤੇ ਕਿਹੜਾ
ਦਵੇ ਦਿਲਾਸੇ
ਇਲੈਕਟ੍ਰ ਸਮਾਨ ਘਰਾਂ ਵਿੱਚ
ਝੱਟ ਫਾਨਿਅਸਰ ਢੋਵੇ
ਟੀਵੀ ਤੇ ਤਾਂ ਸੀਰੀਅਲ ਚੱਲਦਾ
ਮਸ਼ੀਨ ਪਈ ਕਪੜੇ ਧੋਵੇ
ਧੀ ਪੁੱਤ ਨਹੀ ਮੰਨਦੇ ਆਖਾ
ਉੱਜੜੇ ਪਏ ਆ ਮਾਪੇ
ਇੱਕੋ ਘਰ ਦੇ ਪੰਜ ਜੀਅ
ਮਰ ਗਏ
ਕਿਹੜਾ ਰੋਵੇ ਤੇ ਕਿਹੜਾ
ਦਵੇ ਦਿਲਾਸੇ
ਬਾਰਾਂ ਤੇਰਾਂ ਸਾਲ ਦਾ ਮੁੰਡਾ
ਫਿਰਦਾ ਬੁੱਲਟ ਘਮਾਉਦਾ
ਬਾਥਰੂਮ ਚੋ ਗੀਜਰ ਲੱਗਾ
ਗਰਮ ਪਾਣੀ ਨਾਲ ਨਾਉਦਾ
ਗੁਰਮੀਤ ਡੁਮਾਣੇ ਵਾਲਿਆਂ
ਇਹ
ਸਰਕਾਰਾਂ ਪਾਏ ਸਿਆਪੇ
ਇੱਕੋ ਘਰ ਦੇ ਪੰਜ ਜੀਅ
ਮਰ ਗਏ
ਕਿਹੜਾ ਰੋਵੇ ਤੇ ਕਿਹੜਾ
ਦਵੇ ਦਿਲਾਸੇ
ਗੁਰਮੀਤ ਡੁਮਾਣਾ
ਲੋਹੀਆਂ ਖਾਸ
ਜਲੰਧਰ
76528 16074
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly