ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਬੀਤੇ ਦਿਨੀਂ ਜੰਮੂ-ਕਸ਼ਮੀਰ ਅਕੈਡਮੀ ਆਫ਼ ਆਰਟ ਕਲਚਰ ਐਂਡ ਲੈਂਗਵੇਜਿਜ਼ ਵੱਲੋਂ ਪਦਮਸ਼੍ਰੀ ਡਾ ਸੁਰਜੀਤ ਸਿੰਘ ਪਾਤਰ ਨੂੰ ਯਾਦ ਕਰਦਿਆਂ ਪੰਜਾਬੀ ਕਵੀ ਦਰਬਾਰ ਦਾ ਸ੍ਰੀਨਗਰ ਕਸ਼ਮੀਰ ਵਿਖੇ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਮੌਕੇ ਜੰਮੂ-ਕਸ਼ਮੀਰ ਅਕੈਡਮੀ ਆਫ਼ ਆਰਟ ਕਲਚਰ ਐਂਡ ਲੈਂਗਵੇਜਿਜ਼ ਦੇ ਸਕੱਤਰ ਹਰਵਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਆਣ ਵਾਲੇ ਸਮੇਂ ਵਿਚ ਅਕੈਡਮੀ ਇਸ ਤਰ੍ਹਾਂ ਦੇ ਸਾਹਿਤਕ ਪੋ੍ਗਰਾਮ ਹੁੰਦੇ ਰਹਿਣ ਗੇ। ਆਪਣੇ ਭਾਸ਼ਣ ਵਿਚ ਨਰਿੰਦਰ ਸਿੰਘ ਆਈ ਏ ਐਸ ਨੇ ਅਕੈਡਮੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਸਮੇਂ ਅਜਿਹੇ ਪ੍ਰੋਗਰਾਮ ਕਰਨ ਨਾਲ ਨਵੇਂ ਲੇਖਕਾਂ ਨੂੰ ਜੋੜਨਾ ਸਮੇਂ ਦੀ ਮੰਗ ਹੈ। ਉਪਰੰਤ ਅਜੀਤ ਸਿੰਘ ਮਸਤਾਨਾ ਨੇ ਵੀ ਸੁਰਜੀਤ ਪਾਤਰ ਦੇ ਰਚਨਾ ਸੰਸਾਰ ਦੀ ਸਿਫਤ ਕਰਦਿਆਂ ਕਿਹਾ ਕਿ ਪਾਤਰ ਇਕ ਹਲੀਮੀ ਤੇ ਜਿੰਦਾ ਦਿਲ ਸ਼ਖਸ਼ੀਅਤ ਦੇ ਮਾਲਕ ਸਨ।
ਜਿਨ੍ਹਾਂ ਕਵੀਆਂ ਨੇ ਕਵਿਤਾ ਪਾਠ ਪੇਸ਼ ਕੀਤਾ ਉਨ੍ਹਾਂ ਵਿਚ ਸ਼ਾਮਿਲ ਮੰਗਤ ਸਿੰਘ ਜੁਗਨੂੰ, ਉਪਾਸ਼ਕ, ਰਨਬੀਰ ਸਿੰਘ, ਸ਼ਾਨ ਕਸ਼ਮੀਰੀ, ਇਕਬਾਲ ਸਿੰਘ, ਜਸਬੀਰ ਕੌਰ, ਕੇਵਲ ਪਾਲ ਸਿੰਘ, ਤੇਜਪਾਲ ਸਿੰਘ, ਮਨਮੀਤ ਸਿੰਘ, ਇਛਪਾਲ ਸਿੰਘ ਆਦਿ ਹਾਜ਼ਰ ਸਨ। ਪੋਪਿੰਦਰ ਸਿੰਘ ਪਾਰਸ ਨੇ ਮੰਚ ਸੰਚਾਲਨ ਕੀਤਾ ਅਤੇ ਧੰਨਵਾਦ ਦੀ ਰਸਮ ਅਦਾ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly